ਬਰਨਾਲਾ ‘ਚ 17 ਸਾਲਾ ਨਬਾਲਿਗ ਕੁੜੀ ਨਾਲ ਗੈਂਗਰੇਪ, ਸਾਜਿਸ਼ ਨਾਲ ਕੀਤਾ ਵਿਆਹ, ਪਤੀ ‘ਤੇ ਅਸ਼ਲੀਲ ਵੀਡੀਓ ਬਣਾਉਣ ਦਾ ਇਲਜ਼ਾਮ

Updated On: 

16 Sep 2023 16:04 PM

ਬਰਨਾਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ 10 ਦੇ ਕਰੀਬ ਮੁਲਜ਼ਮਾਂ ਨੇ ਇੱਕ ਨਬਾਲਿਗ ਕੁੜੀ ਨਾਲ ਜ਼ਬਰ ਜਨਾਹ ਕੀਤਾ। ਪੀੜਤਾ ਨੇ ਆਪਣੇ ਪਤੀ ਤੇ ਵੀ ਉਸਦੀ ਅਸ਼ਲੀਲ ਵੀਡੀਓ ਬਣਾਉਣ ਦਾ ਇਲਜ਼ਾਮ ਲਗਾਇਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਬਰਨਾਲਾ ਚ 17 ਸਾਲਾ ਨਬਾਲਿਗ ਕੁੜੀ ਨਾਲ ਗੈਂਗਰੇਪ, ਸਾਜਿਸ਼ ਨਾਲ ਕੀਤਾ ਵਿਆਹ, ਪਤੀ ਤੇ ਅਸ਼ਲੀਲ ਵੀਡੀਓ ਬਣਾਉਣ ਦਾ ਇਲਜ਼ਾਮ
Follow Us On

ਪੰਜਾਬ ਨਿਊਜ। ਬਰਨਾਲਾ ਵਿੱਚ ਇੱਕ ਨਾਬਾਲਗ ਲੜਕੀ ਨਾਲ 10 ਤੋਂ ਵੱਧ ਦੋਸ਼ੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਸਿਟੀ-1 ਦੀ ਪੁਲਿਸ ਨੇ 17 ਸਾਲਾ ਦੇ ਬਿਆਨਾਂ ਦੇ ਆਧਾਰ ਤੇ ਗੁਰਪ੍ਰੀਤ ਵਾਸੀ ਜ਼ਿਲ੍ਹਾ ਬਠਿੰਡਾ, (Bathinda) ਨਰੇਸ਼, ਅਨੂ, ਅੰਜਲੀ, ਹਰਪ੍ਰੀਤ, ਕੁਲਦੀਪ ਸਾਰੇ ਵਾਸੀ ਬਰਨਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੀੜਤ ਲੜਕੀ ਬਰਨਾਲਾ ਦੀ ਰਹਿਣ ਵਾਲੀ ਹੈ। ਉਸਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਅਤੇ ਕੁਲਦੀਪ ਨੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਸ ਦੀਆਂ ਭੈਣਾਂ ਅਨੂ ਅਤੇ ਅੰਜਲੀ ਅਤੇ ਹੋਰ ਦੋਸ਼ੀਆਂ ਨੇ ਉਸ ‘ਤੇ ਸ਼ਿਕਾਇਤ ਨਾ ਕਰਨ ਦਾ ਦਬਾਅ ਪਾਇਆ। ਇਸ ਤੋਂ ਬਾਅਦ ਮੁਲਜ਼ਮ ਨੇ ਸਾਜ਼ਿਸ਼ ਰਚ ਕੇ ਉਸ ਦਾ ਵਿਆਹ ਮੁਲਜ਼ਮ ਗੁਰਪ੍ਰੀਤ ਨਾਲ ਕਰਵਾ ਦਿੱਤਾ, ਭਾਵੇਂ ਉਹ ਨਾਬਾਲਗ ਹੈ।

ਮੁਲਜ਼ਮ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਉਸ ਦੀ ਅਣਉਚਿਤ ਵੀਡੀਓ ਬਣਾਉਂਦਾ ਹੈ। ਜਿਸ ਕਾਰਨ ਇਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ (Police) ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰੇਗੀ। ਤਾਂ ਜੋ ਮੁਲਜ਼ਮਾਂ ਦਾ ਰਿਮਾਂਡ ਲਿਆ ਜਾ ਸਕੇ। ਇਸ ਦੇ ਨਾਲ ਹੀ ਬੱਚੇ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ।