ਪੰਕਜ ਅਡਵਾਨੀ ਨੇ 21ਵੀਂ ਵਾਰ ਜਿੱਤਿਆ ਵਰਲਡ ਬਿਲੀਅਰਡਜ਼ ਦਾ ਖ਼ਿਤਾਬ | Pankaj Advani wins World Billiards title for the 21st time know in Punjabi - TV9 Punjabi

ਪੰਕਜ ਅਡਵਾਨੀ ਨੇ 21ਵੀਂ ਵਾਰ ਜਿੱਤਿਆ ਵਰਲਡ ਬਿਲੀਅਰਡਜ਼ ਦਾ ਖ਼ਿਤਾਬ

Published: 

23 Oct 2026 15:49 PM IST

World Billiards Championship Title: ਪੰਕਜ ਅਡਵਾਨੀ ਨੇ 21ਵੀਂ ਵਾਰ ਜਿੱਤਿਆ ਵਰਲਡ ਬਿਲੀਅਰਡਜ਼ ਚੈਂਪੀਅਨਸ਼ਿਪ ਦਾ ਖ਼ਿਤਾਬ, 2014 ਤੋਂ ਬਾਅਦ ਪਹਿਲੀ ਵਾਰ ਚੈਂਪੀਅਨ ਬਣੇ

1 / 5ਭਾਰਤ ਦੇ ਪੰਕਜ ਅਡਵਾਨੀ ਇੱਕ ਵਾਰ ਫਿਰ ਬਿਲੀਅਰਡਜ਼ ਵਿੱਚ ਵਿਸ਼ਵ ਚੈਂਪੀਅਨ ਬਣ ਗਏ ਹਨ। ਉਨ੍ਹਾਂ ਨੇ ਵਰਲਡ ਬਿਲੀਅਰਡਜ਼ ਚੈਂਪੀਅਨਸ਼ਿਪ 2026 ਦਾ ਖ਼ਿਤਾਬ ਆਪਣੇ ਨਾਮ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ। ਸਾਲ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪੰਕਜ ਅਡਵਾਨੀ ਨੇ ਵਰਲਡ ਬਿਲੀਅਰਡਜ਼ ਦਾ ਖ਼ਿਤਾਬ ਜਿੱਤਿਆ ਹੈ। (ਫੋਟੋ: Instagram)

ਭਾਰਤ ਦੇ ਪੰਕਜ ਅਡਵਾਨੀ ਇੱਕ ਵਾਰ ਫਿਰ ਬਿਲੀਅਰਡਜ਼ ਵਿੱਚ ਵਿਸ਼ਵ ਚੈਂਪੀਅਨ ਬਣ ਗਏ ਹਨ। ਉਨ੍ਹਾਂ ਨੇ ਵਰਲਡ ਬਿਲੀਅਰਡਜ਼ ਚੈਂਪੀਅਨਸ਼ਿਪ 2026 ਦਾ ਖ਼ਿਤਾਬ ਆਪਣੇ ਨਾਮ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ। ਸਾਲ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪੰਕਜ ਅਡਵਾਨੀ ਨੇ ਵਰਲਡ ਬਿਲੀਅਰਡਜ਼ ਦਾ ਖ਼ਿਤਾਬ ਜਿੱਤਿਆ ਹੈ। (ਫੋਟੋ: Instagram)

2 / 5

ਬਿਲੀਅਰਡਜ਼ ਦੇ ਭਾਰਤੀ ਦਿੱਗਜ ਪੰਕਜ ਅਡਵਾਨੀ ਨੇ ਫਾਈਨਲ ਵਿੱਚ ਇੰਗਲੈਂਡ ਦੇ ਰੌਬਰਟ ਹਾਲ ਨੂੰ ਹਰਾਇਆ। ਦੋਵਾਂ ਵਿਚਾਲੇ ਇਹ ਮੁਕਾਬਲਾ ਵਾਲਸਾਲ ਦੇ ਲੈਂਡੀਵੁੱਡ ਸਨੂਕਰ ਕਲੱਬ ਵਿੱਚ ਖੇਡਿਆ ਗਿਆ। (ਫੋਟੋ: Instagram)

3 / 5

ਪੰਕਜ ਅਡਵਾਨੀ ਨੇ 2014 ਤੋਂ ਬਾਅਦ ਪਹਿਲੀ ਵਾਰ ਵਰਲਡ ਬਿਲੀਅਰਡਜ਼ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਹੈ, ਪਰ ਇਹ ਕੁੱਲ ਮਿਲਾ ਕੇ 21ਵੀਂ ਵਾਰ ਹੈ, ਜਦੋਂ ਉਹ ਬਿਲੀਅਰਡਜ਼ ਦੇ ਵਿਸ਼ਵ ਚੈਂਪੀਅਨ ਬਣੇ ਹਨ। (ਫੋਟੋ: Instagram)

4 / 5

ਫਾਈਨਲ ਵਿੱਚ ਰੌਬਰਟ ਹਾਲ ਨੂੰ ਹਰਾ ਕੇ ਖ਼ਿਤਾਬ ਜਿੱਤਣ ਤੋਂ ਪਹਿਲਾਂ ਪੰਕਜ ਅਡਵਾਨੀ ਨੇ ਸੈਮੀਫਾਈਨਲ ਵਿੱਚ 9 ਵਾਰ ਦੇ ਵਿਸ਼ਵ ਚੈਂਪੀਅਨ ਡੇਵਿਡ ਕੌਜ਼ੀਅਰ ਨੂੰ ਮਾਤ ਦਿੱਤੀ ਸੀ। (ਫੋਟੋ: Instagram)

5 / 5

ਪੰਕਜ ਅਡਵਾਨੀ ਬਿਲੀਅਰਡਜ਼ ਤੋਂ ਇਲਾਵਾ ਸਨੂਕਰ ਵੀ ਖੇਡਦੇ ਹਨ। ਦੋਵਾਂ ਖੇਡਾਂ ਨੂੰ ਮਿਲਾ ਕੇ ਉਨ੍ਹਾਂ ਦੇ ਨਾਮ ਕੁੱਲ 28 ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਹਨ। (ਫੋਟੋ: Instagram)

Loading...
Unable to load recommendations.
Follow Us
Tag :