ਗੰਭੀਰ ਦਾ ਰਿਕਾਰਡ ਤੋੜਿਆ...ਧੋਨੀ ਨੂੰ ਵੀ ਛੱਡਿਆ ਪਿੱਛੇ, ਈਸ਼ਾਨ ਕਿਸ਼ਨ ਨੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ ਨਾਂ | ICC T20 Cricket World Cup Ishan Kishan create history becomes first ever Indian wicket keeper to break Gambhir and Dhoni record detail in punjabi - TV9 Punjabi

ਗੰਭੀਰ ਦਾ ਰਿਕਾਰਡ ਤੋੜਿਆ…ਧੋਨੀ ਨੂੰ ਵੀ ਛੱਡਿਆ ਪਿੱਛੇ… ਈਸ਼ਾਨ ਕਿਸ਼ਨ ਨੇ ਇੰਝ ਰੱਚਿਆ ਇਤਿਹਾਸ

Updated On: 

16 Feb 2026 14:12 PM IST

Ishan Kishan in ICC T20 WC Ind Vs Pak Match :ਟੀ20 ਵਿਸ਼ਵ ਕੱਪ 2026 ਵਿੱਚ ਟੀਮ ਇੰਡੀਆ ਦੀ ਪਾਕਿਸਤਾਨ ਵਿਰੁੱਧ ਜਿੱਤ ਵਿੱਚ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਅਜਿਮ ਭੂਮਿਕਾ ਨਿਭਾਈ। ਕੋਲੰਬੋ ਦੀ ਹੋਲੀ ਪਿੱਚ 'ਤੇ ਟੀਮ ਇੰਡੀਆ ਨੂੰ ਵੱਡੇ ਸਕੋਰ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ 77 ਦੌੜਾਂ ਦੀ ਹਮਲਾਵਰ ਪਾਰੀ ਖੇਡੀ।

1 / 6ਟੀ20 ਵਿਸ਼ਵ ਕੱਪ 2026 ਵਿੱਚ, ਭਾਰਤੀ ਟੀਮ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਪਾਕਿਸਤਾਨ ਖਿਲਾਫ ਖੇਡ ਰਹੀ ਸੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾ ਕੇ ਮੈਚ 61 ਦੌੜਾਂ ਨਾਲ ਮੌਚ ਜਿੱਤਿਆ।

ਟੀ20 ਵਿਸ਼ਵ ਕੱਪ 2026 ਵਿੱਚ, ਭਾਰਤੀ ਟੀਮ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਪਾਕਿਸਤਾਨ ਖਿਲਾਫ ਖੇਡ ਰਹੀ ਸੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾ ਕੇ ਮੈਚ 61 ਦੌੜਾਂ ਨਾਲ ਮੌਚ ਜਿੱਤਿਆ।

2 / 6

ਕੋਲੰਬੋ ਦੀ ਹੌਲੀ ਪਿੱਚ 'ਤੇ, ਜਿੱਥੇ ਪਾਕਿਸਤਾਨ ਨੇ 6 ਸਪਿਨਰਾਂ ਦੀ ਵਰਤੋਂ ਕੀਤੀ ਅਤੇ ਕੁੱਲ 18 ਓਵਰ ਗੇਂਦਬਾਜ਼ੀ ਕਰਵਾਈ, ਉੱਥੇ ਈਸ਼ਾਨ ਕਿਸ਼ਨ ਨੇ 77 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਅਤੇ ਭਾਰਤ ਨੂੰ ਵੱਡੇ ਸਕੋਰ ਤੱਕ ਪਹੁੰਚਣ ਵਿੱਚ ਮਦਦ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਈਸ਼ਾਨ ਕਿਸ਼ਨ ਨੂੰ ਉਨ੍ਹਾਂ ਦੀ ਮੈਚ ਜੇਤੂ ਪਾਰੀ ਲਈ ਮੈਨ ਆਫ ਦਿ ਮੈਚ ਪੁਰਸਕਾਰ ਮਿਲਿਆ, ਇਸਦੇ ਨਾਲ ਹੀ ਉਨ੍ਹਾਂ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ, ਜੋ ਹੁਣ ਤੱਕ ਕੋਈ ਵੀ ਭਾਰਤੀ ਵਿਕਟਕੀਪਰ ਨਹੀਂ ਕਰ ਸਕਿਆ ਸੀ।

3 / 6

ਭਾਰਤੀ ਟੀਮ ਵਿੱਚ ਵਾਪਸੀ ਤੋਂ ਬਾਅਦ, ਈਸ਼ਾਨ ਕਿਸ਼ਨ ਬੱਲੇਬਾਜ਼ੀ ਨਾਲ ਸ਼ਾਨਦਾਰ ਫਾਰਮ ਵਿੱਚ ਹਨ। ਪਾਕਿਸਤਾਨ ਖਿਲਾਫ ਮੈਚ ਵਿੱਚ, ਜਦੋਂ ਭਾਰਤ ਨੇ ਅਭਿਸ਼ੇਕ ਸ਼ਰਮਾ ਦੇ ਰੂਪ ਵਿੱਚ ਆਪਣੀ ਪਹਿਲੀ ਵਿਕਟ ਸਿਰਫ਼ 1 ਦੌੜ ਵਿੱਚ ਹੀ ਗੁਆ ਦਿੱਤੀ ਤਾਂ ਈਸ਼ਾਨ ਨੇ ਆਪਣੀ ਜਿੰਮੇਵਾਰੀ ਸ਼ਾਨਦਾਰ ਢੰਗ ਨਾਲ ਨਿਭਾਈ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਦਬਾਅ ਬਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ।

4 / 6

ਈਸ਼ਾਨ ਨੂੰ ਪਲੇਅਰ ਆਫ ਦਿ ਮੈਚ ਪੁਰਸਕਾਰ ਮਿਲਣ ਦੇ ਨਾਲ ਹੀ ਉਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ-ਬੱਲੇਬਾਜ਼ ਵੀ ਬਣ ਗਏ। ਉਹ ਆਈਸੀਸੀ ਟੂਰਨਾਮੈਂਟ ਵਿੱਚ ਪਲੇਅਰ ਆਫ ਦਿ ਮੈਚ ਪੁਰਸਕਾਰ ਜਿੱਤਣ ਵਾਲੇ ਚੌਥੇ ਭਾਰਤੀ ਵਿਕਟਕੀਪਰ-ਬੱਲੇਬਾਜ਼ ਵੀ ਹਨ। ਇਸ ਤੋਂ ਪਹਿਲਾਂ, ਫਾਰੂਕ ਇੰਜੀਨੀਅਰ, ਐਮਐਸ ਧੋਨੀ ਅਤੇ ਕੇਐਲ ਰਾਹੁਲ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ, ਪਰ ਤਿੰਨਾਂ ਨੂੰ ਇੱਕ ਦਿਨਾ ਵਿਸ਼ਵ ਕੱਪ ਵਿੱਚ ਇਹ ਪੁਰਸਕਾਰ ਮਿਲਿਆ ਸੀ।

5 / 6

ਈਸ਼ਾਨ ਕਿਸ਼ਨ ਨੇ ਪਾਕਿਸਤਾਨ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤੀ ਓਪਨਰ ਦੁਆਰਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਦਾ ਵੀ ਰਿਕਾਰਡ ਤੋੜ ਦਿੱਤਾ। ਇਹ ਰਿਕਾਰਡ ਪਹਿਲਾਂ ਮੌਜੂਦਾ ਭਾਰਤੀ ਮੁੱਖ ਕੋਚ ਗੌਤਮ ਗੰਭੀਰ ਦੇ ਨਾਮ ਸੀ, ਜਿਨ੍ਹਾਂ ਨੇ 2007 ਦੇ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਪਾਕਿਸਤਾਨ ਵਿਰੁੱਧ 75 ਦੌੜਾਂ ਬਣਾਈਆਂ ਸਨ।

6 / 6

ਈਸ਼ਾਨ ਕਿਸ਼ਨ ਨੇ 77 ਦੌੜਾਂ ਦੀ ਪਾਰੀ ਨਾਲ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਗਏ ਸਾਰੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਚੌਥਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਵੀ ਹੈ।

Follow Us On
Tag :