Harmanpreet Kaur: ਹਰਮਨਪ੍ਰੀਤ ਕੌਰ ਨੇ ਫਿਰ ਦਿਖਾਇਆ ਜਾਦੂ, ਜੇਮੀਮਾ ਰੌਡ੍ਰਿਗਸ ਨਾਲ ਰੱਲ ਕੇ ਤੂਫਾਨੀ ਰਿਕਾਰਡ ਬਣਾਇਆ। | Harmanpreet Kaur showed her magic again, teaming up with Jemima Rodrigues to create a stormy record Know in Punjabi - TV9 Punjabi

Harmanpreet Kaur: ਹਰਮਨਪ੍ਰੀਤ ਕੌਰ ਨੇ ਫਿਰ ਦਿਖਾਇਆ ਜਾਦੂ, ਜੇਮੀਮਾ ਰੌਡ੍ਰਿਗਸ ਨਾਲ ਰੱਲ ਕੇ ਤੂਫਾਨੀ ਰਿਕਾਰਡ ਬਣਾਇਆ।

Published: 

31 Oct 2025 17:09 PM IST

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪੰਜਾਹ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ ਜੇਮੀਮਾ ਰੌਡਰਿਗਜ਼ ਨਾਲ ਰੱਲ ਕੇ ਰਿਕਾਰਡ-ਤੋੜ ਸਾਂਝੇਦਾਰੀ ਵੀ ਕੀਤੀ।

1 / 5India vs Australia Semi Final: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਤੋਂ  ਅਰਧ ਸੈਂਕੜਾ ਨਿਕਲਿਆ ਅਤੇ ਇੱਕ ਵਾਰ ਫਿਰ ਉਹੀ ਕਰ ਦਿਖਾਇਆ ਜਿਸ ਲਈ ਉਹ ਜਾਣੀ ਜਾਂਦੀ ਹੈ। (ਫੋਟੋ: ਪੀਟੀਆਈ)

India vs Australia Semi Final: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਤੋਂ ਅਰਧ ਸੈਂਕੜਾ ਨਿਕਲਿਆ ਅਤੇ ਇੱਕ ਵਾਰ ਫਿਰ ਉਹੀ ਕਰ ਦਿਖਾਇਆ ਜਿਸ ਲਈ ਉਹ ਜਾਣੀ ਜਾਂਦੀ ਹੈ। (ਫੋਟੋ: ਪੀਟੀਆਈ)

2 / 5

ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਵਿਰੁੱਧ 65 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਇਹ ਟੂਰਨਾਮੈਂਟ ਉਨ੍ਹਾਂ ਦਾ ਦੂਜਾ ਅਰਧ ਸੈਂਕੜਾ ਸੀ। ਹਾਲਾਂਕਿ, ਇੱਥੇ ਮਵੱਡ4 ਗੱਲ ਇਹ ਹੈ ਕਿ ਇਹ ਅਰਧ ਸੈਂਕੜਾ ਆਸਟ੍ਰੇਲੀਆ ਖਿਲਾਫ ਨਾਕਆਊਟ ਮੈਚ ਵਿੱਚ ਆਇਆ ਸੀ।(ਫੋਟੋ: ਪੀਟੀਆਈ)

3 / 5

ਇਹ ਤੀਜਾ ਮੌਕਾ ਹੈ ਜਦੋਂ ਹਰਮਨਪ੍ਰੀਤ ਨੇ ਆਸਟ੍ਰੇਲੀਆ ਵਿਰੁੱਧ ਕਿਸੇ ਨਾਕਆਊਟ ਮੈਚ ਵਿੱਚ ਪੰਜਾਹ ਤੋਂ ਵੱਧ ਦੌੜਾਂ ਬਣਾਈਆਂ ਹਨ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਇਕਲੌਤੀ ਬੱਲੇਬਾਜ਼ ਹੈ। (ਫੋਟੋ: ਪੀਟੀਆਈ)

4 / 5

ਹਰਮਨਪ੍ਰੀਤ ਕੌਰ ਨੇ 2022 ਵਰਲਡ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਸੈਂਕੜਾ ਲਾਇਆ ਸੀ। ਉਨ੍ਹਾਂ ਨੇ 2022 ਵਿੱਚ ਇੰਗਲੈਂਡ ਖਿਆਫ ਅਰਧ ਸੈਂਕੜਾ ਲਗਾਇਆ ਅਤੇ ਹੁਣ ਉਨ੍ਹਾਂ ਆਸਟ੍ਰੇਲੀਆ ਖਿਲਾਫ ਪੰਜਾਹ ਤੋਂ ਵੱਧ ਦਾ ਸਕੋਰ ਬਣਾਇਆ ਹੈ। (ਫੋਟੋ: ਪੀਟੀਆਈ)

5 / 5

ਹਰਮਨਪ੍ਰੀਤ ਕੌਰ ਅਤੇ ਜੇਮੀਮਾ ਰੌਡ੍ਰਿਗਸ ਨੇ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਵਰਲਡ ਕੱਪ ਮੈਚ ਵਿੱਚ ਆਸਟ੍ਰੇਲੀਆ ਦੇ ਖਿਲਾਫ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। (ਫੋਟੋ: ਪੀਟੀਆਈ)

Follow Us On
Tag :