Year ender 2025: ਸਾਲ 2025 ਵਿੱਚ ਕਿਹੜੇ ਖਿਡਾਰੀਆਂ ਨੇ ਟੀ-20, ਵਨਡੇ ਅਤੇ ਟੈਸਟ ਵਿੱਚ ਮਾਰੇ ਸਭ ਤੋਂ ਵੱਧ ਛੱਕੇ? ਜਾਣੋ... | Most sixes in test odi t20i in 2025 sports year ender 2025 abhishek sharma rohit sharma rishabh pant see detail in punjabi - TV9 Punjabi

Year ender 2025: ਸਾਲ 2025 ਵਿੱਚ ਕਿਹੜੇ ਖਿਡਾਰੀਆਂ ਨੇ ਟੀ-20, ਵਨਡੇ ਅਤੇ ਟੈਸਟ ਵਿੱਚ ਮਾਰੇ ਸਭ ਤੋਂ ਵੱਧ ਛੱਕੇ? ਜਾਣੋ…

Updated On: 

26 Dec 2025 13:24 PM IST

Most sixes in test odi t20i 2025: ਸਾਲ 2025 ਵਿੱਚ ਕਿਹੜੇ ਖਿਡਾਰੀਆਂ ਨੇ ਆਪਣੀ ਬੱਲੇਬਾਜ਼ੀ ਦਾ ਜਲਵਾ ਦਿਖਾਇਆ, ਅਤੇ ਕਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਛੱਕੇ ਮਾਰੇ। ਦਿਲਚਸਪ ਗੱਲ ਇਹ ਹੈ ਕਿ ਤਿੰਨਾਂ ਫਾਰਮੈਟਾਂ ਵਿੱਚ ਇੰਡੀਅਨ ਹੀ ਪਹਿਲੇ ਸਥਾਨ 'ਤੇ ਹਨ।

1 / 5ਸਾਲ 2025 ਵਿੱਚ ਕੁਝ ਸ਼ਾਨਦਾਰ ਮੈਚ ਦੇਖਣ ਨੂੰ ਮਿਲੇ। ਟੈਸਟ, ਵਨਡੇ ਜਾਂ ਟੀ-20 ਹੋਵੇ, ਸਾਲ ਭਰ ਵਿਸਫੋਟਕ ਬੱਲੇਬਾਜ਼ੀ ਦਾ ਪ੍ਰਦਰਸ਼ਨ ਰਿਹਾ। ਆਓ ਜਾਣਦੇ ਹਾਂ ਕਿ 2025 ਵਿੱਚ ਕਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਛੱਕੇ ਮਾਰੇ, ਅਤੇ ਕਿਹੜਾ ਭਾਰਤੀ ਨੰਬਰ 1 'ਤੇ ਰਿਹਾ। (ਫੋਟੋ-ਪੀਟੀਆਈ)

ਸਾਲ 2025 ਵਿੱਚ ਕੁਝ ਸ਼ਾਨਦਾਰ ਮੈਚ ਦੇਖਣ ਨੂੰ ਮਿਲੇ। ਟੈਸਟ, ਵਨਡੇ ਜਾਂ ਟੀ-20 ਹੋਵੇ, ਸਾਲ ਭਰ ਵਿਸਫੋਟਕ ਬੱਲੇਬਾਜ਼ੀ ਦਾ ਪ੍ਰਦਰਸ਼ਨ ਰਿਹਾ। ਆਓ ਜਾਣਦੇ ਹਾਂ ਕਿ 2025 ਵਿੱਚ ਕਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਛੱਕੇ ਮਾਰੇ, ਅਤੇ ਕਿਹੜਾ ਭਾਰਤੀ ਨੰਬਰ 1 'ਤੇ ਰਿਹਾ। (ਫੋਟੋ-ਪੀਟੀਆਈ)

2 / 5

ਟੀ-20 ਅੰਤਰਰਾਸ਼ਟਰੀ: ਆਸਟਰੀਆ ਦੇ ਕਰਨਬੀਰ ਸਿੰਘ ਨੇ ਸਭ ਤੋਂ ਵੱਧ 122 ਛੱਕੇ ਮਾਰੇ। ਹਾਲਾਂਕਿ, ਫੁੱਲ ਮੈਂਬਰ ਟੀਮ ਵਿੱਚ ਅਭਿਸ਼ੇਕ ਸ਼ਰਮਾ 54 ਛੱਕੇ ਲਗਾ ਕੇ ਸੂਚੀ ਵਿੱਚ ਟਾਪ 'ਤੇ ਰਹੇ । ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ 45 ਛੱਕਿਆਂ ਨਾਲ ਦੂਜੇ ਸਥਾਨ 'ਤੇ ਰਹੇ। (ਫੋਟੋ-ਪੀਟੀਆਈ)

3 / 5

ਵਨਡੇ ਵਿੱਚ ਸਭ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਰੋਹਿਤ ਸ਼ਰਮਾ ਟਾਪ 'ਤੇ ਰਹੇ। ਉਨ੍ਹਾਂ ਨੇ ਕੁੱਲ 24 ਛੱਕੇ ਮਾਰੇ। ਫੁੱਲ ਨੇਸ਼ਨ ਟੀਮਾਂ ਤੋਂ ਹੱਟ ਕੇ ਗੱਲ ਕਰੀਏ ਤਾਂ ਸਕਾਟਲੈਂਡ ਦੇ ਜਾਰਜ ਮੁਨਸੇ ਨੇ 34 ਵਨਡੇ ਛੱਕੇ ਮਾਰੇ। (ਫੋਟੋ-ਪੀਟੀਆਈ)

4 / 5

ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਵੀ ਲਗਾਉਣ ਵਾਲਾ ਖਿਡਾਰੀ ਭਾਰਤੀ ਹੀ ਰਿਹਾ। ਰਿਸ਼ਭ ਪੰਤ ਨੇ 7 ਟੈਸਟ ਮੈਚਾਂ ਵਿੱਚ 26 ਛੱਕੇ ਮਾਰੇ। ਸ਼ੁਭਮਨ ਗਿੱਲ ਨੇ 15 ਛੱਕੇ ਮਾਰੇ। (ਫੋਟੋ-ਪੀਟੀਆਈ)

5 / 5

ਸਪੱਸ਼ਟ ਹੈ ਕਿ ਭਾਰਤੀ ਬੱਲੇਬਾਜ਼ ਵਨਡੇ, ਟੀ20 ਅਤੇ ਟੈਸਟ ਕ੍ਰਿਕਟ ਵਿੱਚ ਛੱਕਿਆਂ ਦੀ ਸੂਚੀ ਵਿੱਚ ਟਾਪ 'ਤੇ ਹਨ। ਉਮੀਦ ਹੈ ਕਿ 2026 ਵਿੱਚ ਵੀ ਕੁਝ ਅਜਿਹਾ ਹੀ ਹੋਵੇਗਾ। (ਫੋਟੋ-ਪੀਟੀਆਈ)

Follow Us On
Tag :