Punjab MC Election: ਕੋਈ ਵਾਕਰ ਤੇ...ਕੋਈ ਫਰਸਟ ਟਾਈਮਰ ਤਾਂ ਕਿਸੇ ਨੇ ਗੱਡੇ ਤੇ ਪਹੁੰਚ ਕੇ ਭੁਗਤਾਈ ਵੋਟ, ਨਗਰ ਨਿਗਮ ਚੋਣਾਂ ਦੇ ਵੇਖੋ ਰੰਗ | punjab mc election voting for nagar nigam nagar council and nagar panchyat in punjab see pictures of different districts in punjabi - TV9 Punjabi

Punjab MC Election: ਕੋਈ ਵਾਕਰ ਤੇ…ਕੋਈ ਫਰਸਟ ਟਾਈਮਰ ਤਾਂ ਕਿਸੇ ਨੇ ਗੱਡੇ ਤੇ ਪਹੁੰਚ ਕੇ ਭੁਗਤਾਈ ਵੋਟ, ਨਗਰ ਨਿਗਮ ਚੋਣਾਂ ਦੇ ਵੇਖੋ ਰੰਗ

Published: 

26 May 2026 14:45 PM IST

Punjab Local Body Election Nagar Nigam Nagar Council Chunav Voting 2026 LIVE: ਪੰਜਾਬ 'ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ 'ਚ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਸ਼ਾਮਲ ਹਨ। 105 ਨਗਰ ਨਿਗਮਾਂ (ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ) ਲਈ ਇਹ ਚੋਣਾਂ ਪੰਜਾਬ ਦੇ 117 'ਚੋਂ 90 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਤ ਕਰਨਗੀਆਂ। ਨਗਰ ਨਿਗਮ ਚੋਣਾਂ ਰਾਜ 'ਚ ਰਾਜਨੀਤਿਕ ਪਾਰਟੀਆਂ ਦੀ ਨਬਜ਼ ਟਟੋਲਣਗੀਆਂ।

1 / 11ਪੰਜਾਬ ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ 'ਤੇ ਹੋ ਰਹੀ ਚੋਣ 'ਚ ਵੋਟਿੰਗ ਕਰਨ ਲਈ ਲੋਕ ਉਤਸ਼ਾਹਿਤ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਲੂ ਦਾ ਆਰੇਂਜ ਤੇ ਯੈਲੋ ਅਲਰਟ ਹੈ, ਪਰ ਇਸ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਪੰਜਾਬ ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ 'ਤੇ ਹੋ ਰਹੀ ਚੋਣ 'ਚ ਵੋਟਿੰਗ ਕਰਨ ਲਈ ਲੋਕ ਉਤਸ਼ਾਹਿਤ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਲੂ ਦਾ ਆਰੇਂਜ ਤੇ ਯੈਲੋ ਅਲਰਟ ਹੈ, ਪਰ ਇਸ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ।

2 / 11

ਵੋਟਰਾਂ ਦੀ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟ ਪਾਉਣ ਲਈ ਪੋਲਿੰਗ ਬੂਥਾਂ ‘ਤੇ ਪਹੁੰਚੇ ਵੋਟਰਾਂ ਨੇ ਦੱਸਿਆ ਕਿ ਉਹ ਆਪਣੇ ਵਾਰਡ ਦੇ ਵਿਕਾਸ ਲਈ ਵੋਟ ਪਾਉਣ ਆਏ ਹਨ, ਕਿਉਂਕਿ ਉਨ੍ਹਾਂ ਦੇ ਵਾਰਡਾਂ ਵਿੱਚ ਸੜਕਾਂ ਅਤੇ ਗਲੀਆਂ ਦੀ ਹਾਲਤ ਕਾਫੀ ਖਰਾਬ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਬਣਨ ਵਾਲੀ ਲੋਕਲ ਸਰਕਾਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੰਮ ਕਰੇਗੀ।

3 / 11

ਪੁਲਿਸ ਵੱਲੋਂ ਹਰ ਵੋਟਿੰਗ ਬੂਥ ਤੇ ਸੁਰੱਖਿਆ ਬਹੁਤ ਹੀ ਸਖਤ ਕੀਤੀ ਗਈ ਹੈ। ਪੁਲਿਸ ਅਫਸਰਾਂ ਦਾ ਕਹਿਣਾ ਹੈ ਵੋਟ ਪਾਉਣ ਲਈ ਪਹੁੰਚ ਰਹੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ, ਇਸਨੂੰ ਲੈ ਕੇ ਪੂਰੇ ਅਤੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਪੁਲਿਸ ਦੀ ਚੱਪੇ-ਚੱਪੇ ਤੇ ਨਜਰ ਬਣੀ ਹੋਈ ਹੈ।

4 / 11

ਵੋਟਿੰਗ ਦੌਰਾਨ ਇੱਕ-ਦੋ ਥਾਵਾਂ ਤੇ ਹਲਕੀ-ਫੁਲਕੀ ਝੜਪ ਦੀ ਗੱਲ ਵੀ ਸਾਹਮਣੇ ਆਈ। ਪਰ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਨੇ ਫੌਰਨ ਹਾਲਾਤ ਤੇ ਕਾਬੂ ਪਾ ਲਿਆ। ਝਗੜਾ ਕਰਨ ਵਾਲੇ ਲੋਕਾਂ ਨੂੰ ਸਮਝਾ-ਬੁਝਾ ਕੇ ਤੁਰੰਤ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ।

5 / 11

ਨਵੇਂ ਬਣੇ ਬਰਨਾਲਾ ਨਗਰ ਨਿਗਮ ਲਈ ਲੋਕ ਪਹਿਲੀ ਵਾਰ ਵੋਟ ਪਾ ਰਹੇ ਹਨ। ਇਸ ਲਈ ਉਨ੍ਹਾਂ ਵਿੱਚ ਭਾਰੀ ਉਤਸ਼ਾਹ ਹੈ। ਇਥੋਂ ਤੇ ਲੋਕਸਭਾ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਉਚੇਚੇ ਤੌਰ ਤੇ ਲੋਕਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਕੇ ਵੋਟਿੰਗ ਪ੍ਰਕ੍ਰਿਰਿਆ ਦਾ ਜਾਇਜ਼ਾ ਲਿਆ ।

6 / 11

ਲੋਕਸਭਾ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਆਪ ਵੀ ਪਰਿਵਾਰ ਸਮੇਤ ਵੋਟ ਭੁਗਤਾਉਣ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨਜਰ ਆਏ। ਸਾਰਿਆਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਕੇ ਮੀਡੀਆ ਸਾਹਮਣੇ ਤਸਵੀਰਾਂ ਵੀ ਖਿਚਵਾਈਆਂ। ਮੀਤ ਹੇਅਰ ਨੇ ਭਰੋਸਾ ਦੁਆਇਆ ਕਿ ਆਪ ਸਰਕਾਰ ਇਸ ਇਲਾਕੇ ਦਾ ਬਹੁਤ ਛੇਤੀ ਅਤੇ ਵਧੀਆ ਤਰੀਕੇ ਨਾਲ ਵਿਕਾਸ ਕਰੇਗੀ।

7 / 11

ਨਗਰ ਨਿਗਮ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ 'ਤੇ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ ਲਗਾਤਾਰ ਵਧਾਏ ਜਾ ਰਹੇ ਤੇਲ ਦੇ ਰੇਟਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ।

8 / 11

ਇਸ ਦੌਰਾਨ ਵੱਡੇ ਰਾਜਨੀਤਿਕ ਚਿਹਰਿਆਂ ਨੇ ਵੀ ਆਪਣੀ ਵੋਟ ਭੁਗਤਾਈ। ਪਠਾਨਕੋਟ 'ਚ ਭਾਜਾਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ, ਬਟਾਲਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ, ਬਰਨਾਲਾ 'ਚ ਲੋਕ ਸਭਾ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਤੇ ਮੁਕਤਸਰ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਵੋਟ ਭੁਗਤਾਈ।

9 / 11

ਨਗਰ ਨਿਗਮ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵਾਕਰ ਦਾ ਸਹਾਰਾ ਲੈ ਕੇ ਪੋਲਿੰਗ ਬੂਥ ਤੇ ਪਹੁੰਚੇ ਇੱਕ ਬਜੁਰਗ ਵੋਟਰ ਦੀ ਤਸਵੀਰ ਆਪਣੇ ਆਪ ਵਿੱਚ ਵੱਡਾ ਮੈਸੇਜ ਦੇ ਰਹੀ ਹੈ। ਆਪਣੇ ਵੋਟ ਹੱਕ ਦਾ ਇਸਤੇਮਾਲ ਕਰਕੇ ਆਪਣਾ ਪਸੰਦੀਦਾ ਉਮੀਦਵਾਰ ਚੁਣਨ ਦਾ ਅਧਿਕਾਰ ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ ਹੈ। ਇਸ ਲਈ ਉਸਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ।

10 / 11

ਪੋਲਿੰਗ ਬੂਥਾਂ ਤੇ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨ ਵੋਟਰਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੋਟ ਪਾਉਣ ਦੇ ਹੱਕ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਉਨ੍ਹਾਂ ਨੇ ਉਸ ਕੈਂਡੀਡੇਟ ਨੂੰ ਵੋਟ ਪਾਈ ਹੈ, ਜੋ ਉਨ੍ਹਾਂ ਦੇ ਇਲਾਕੇ ਦੇ ਵਿਕਾਸ ਨੂੰ ਲੈ ਕੇ ਗੰਭੀਰ ਦਿਖਾਈ ਦੇ ਰਿਹਾ ਹੈ।

11 / 11

ਮਾਨਸਾ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲ ਤੇ ਦੋ ਨਗਰ ਪੰਚਾਇਤ ਦੀਆਂ ਚੋਣਾਂ ਅਮਨ ਅਮਾਨ ਦੇ ਨਾਲ ਹੋ ਰਹੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਵੱਖ ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਗਿਆ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕੇ ਵੋਟਰਾਂ ਦੀ ਸੁਰੱਖਿਆ ਦੇ ਲਈ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ।

Follow Us
Tag :