ਮਨਪ੍ਰੀਤ ਬਾਦਲ ਦੀ ਧੀ ਦਾ Pre-Wedding ਰਿਸਪੈਸ਼ਨ, ਚਰਚਾ ‘ਚ BJP-SAD ਆਗੂਆਂ ਦੀਆਂ ਨਜ਼ਦੀਕੀਆਂ – Punjabi News

ਮਨਪ੍ਰੀਤ ਬਾਦਲ ਦੀ ਧੀ ਦਾ Pre-Wedding ਰਿਸਪੈਸ਼ਨ, ਚਰਚਾ ‘ਚ BJP-SAD ਆਗੂਆਂ ਦੀਆਂ ਨਜ਼ਦੀਕੀਆਂ

Updated On: 

03 Nov 2026 14:48 PM IST

Manpreet Badal's Daughter's Reception: ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ 'ਚ ਕਈ ਪ੍ਰਮੁੱਖ ਸਿਆਸੀ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਮੇਤ ਕਈ ਵੱਡੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ।

1 / 7ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਬਾਦਲ ਦੇ ਵਿਆਹ ਦੀ ਰਿਸੈਪਸ਼ਨ 'ਚ ਦੇਸ਼ ਦੀਆਂ ਕਈ ਪ੍ਰਮੁੱਖ ਸਿਆਸੀ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਬਾਦਲ ਦੇ ਵਿਆਹ ਦੀ ਰਿਸੈਪਸ਼ਨ 'ਚ ਦੇਸ਼ ਦੀਆਂ ਕਈ ਪ੍ਰਮੁੱਖ ਸਿਆਸੀ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

2 / 7

ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਹੋ ਰਿਹਾ ਹੈ। ਮਾਰਤੰਡ ਸਿੰਘ, ਵਿਕਰਮਾਦਿੱਤਿਆ ਸਿੰਘ ਦੇ ਪੁੱਤਰ ਹਨ। ਇਸ ਵਿਆਹ ਸਮਾਗਮ ਦੇ ਚੰਡੀਗੜ੍ਹ 'ਚ ਹੋਈ ਰਿਸੈਪਸ਼ਨ 'ਚ ਵੀ ਕਈ ਪ੍ਰਮੁੱਖ ਸਿਆਸੀ ਚਿਹਰੇ ਨਜ਼ਰ ਆਏ ਸਨ।

3 / 7

ਇਸ ਸਮਾਗਮ ਨੂੰ ਸਿਰਫ਼ ਪਰਿਵਾਰਕ ਸਮਾਗਮ ਤੱਕ ਸੀਮਤ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਦੇ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਨੇੜਤਾ ਦੀਆਂ ਚੱਲ ਰਹੀਆਂ ਚਰਚਾਵਾਂ ਹਨ। ਭਾਜਪਾ ਤੇ ਅਕਾਲੀ ਦਲ ਲੰਬੇ ਸਮੇਂ ਤੱਕ ਐਨਡੀਏ ਦੇ ਸਹਿਯੋਗੀ ਰਹੇ ਸਨ।

4 / 7

ਵਿਆਹ ਤੋਂ ਪਹਿਲਾਂ Pre-Wedding ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਬੀਜੇਪੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਇੱਕਠੇ ਤਸਵੀਰਾਂ ਖਿਚਵਾਉਂਦੇ ਨਜ਼ਰ ਆਏ। ਤਸਵੀਰਾਂ ਵਿੱਚ ਉਨ੍ਹਾਂ ਦੀ ਖਾਸ ਬਾਡਿੰਗ ਸਾਫ ਤੌਰ ਤੇ ਨਜ਼ਰ ਆ ਰਹੀ ਹੈ।

5 / 7

ਕਾਂਗਰਸ ਤੋਂ ਬੀਜੇਪੀ ਵਿੱਚ ਆਏ ਸੀਨੀਅਰ ਆਗੂ ਰਵਨੀਤ ਬਿੱਟੂ ਵੀ ਵਿਆਹ ਵਿੱਚ ਮੌਜੂਦਗੀ ਦਰਜ ਕਰਵਾਉਂਦੇ ਨਜ਼ਰ ਆਏ। ਉਹ ਅਕਾਲੀ ਆਗੂਆਂ ਨਾਲ ਬੜੇ ਹੀ ਨਿੱਘੇ ਮਾਹੌਲ ਵਿੱਚ ਮਿਲੇ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।

6 / 7

ਇਸ ਦੌਰਾਨ ਇਹ ਤਸਵੀਰ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਸ ਤਸਵੀਰ ਵਿੱਚ ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂ ਅਤੇ ਰਿਸ਼ਤੇ ਵਿਚ ਭੈਣ-ਭਰ੍ਹਾ ਬਿਕਰਮ ਮਜੀਠਿਆਂ ਅਤੇ ਹਰਸਿਮਰਤ ਕੌਰ ਨਜਰ ਆ ਰਹੇ ਹਨ। ਭੈਣ-ਭਰ੍ਹਾ ਦੀ ਇਹ ਜੋੜੀ ਕਾਫੀ ਖੁਸ਼ ਲੱਗ ਰਹੀ ਹੈ । ਸਿਆਸੀ ਸਰਗਰਮੀਆਂ ਤੋਂ ਦੂਰ ਰਿਸ਼ਤਿਆਂ ਦੀ ਨਿੱਘ ਇਸ ਤਸਵੀਰ ਵਿੱਚ ਸਾਫ ਝਲਕ ਰਹੀ ਹੈ।

7 / 7

ਅਕਾਲੀ ਦਲ ਆਗੂ ਅਤੇ ਐਮਪੀ ਹਰਸਿਮਰਤ ਕੌਰ ਬਾਦਲ ਇਸ ਮੌਕੇ ਖਾਸ ਅੰਦਾਜ਼ ਵਿੱਚ ਨਜ਼ਰ ਆਏ। ਨੀਲੇ ਰੰਗ ਦੀ ਡਰੈੱਸ ਅਤੇ ਮੈਚਿੰਗ ਜੂਲਰੀ ਪਾ ਕੇ ਉਹ ਬਹੁਤ ਖੂਬਸੂਰਤ ਲੱਗ ਰਹੇ ਹਨ। ਉਹ ਮੇਹਮਾਨਾਂ ਦਾ ਸਵਾਗਤ ਕਰਦੇ ਕਰਦੇ ਦਿਖਾਈ ਦਿੱਤੇ।

Loading...
Unable to load recommendations.
Follow Us
Tag :