ਅਟੈਕਟਿਵ ਦਿਖਣਾ ਚਾਹੁੰਦੇ ਹੋ? ਆਪਣੇ ਅੰਦਰ ਬਦਲੋ ਇਹ 5 ਚੀਜ਼ਾਂ, ਨਜ਼ਰ ਆਵੇਗਾ ਅਸਰ | Want to look attractive? Change these 5 things about yourself, and you will see the difference know in punjabi - TV9 Punjabi

ਅਟੈਕਟਿਵ ਦਿਖਣਾ ਚਾਹੁੰਦੇ ਹੋ? ਆਪਣੇ ਅੰਦਰ ਬਦਲੋ ਇਹ 5 ਚੀਜ਼ਾਂ, ਨਜ਼ਰ ਆਵੇਗਾ ਅਸਰ

Published: 

19 Oct 2026 17:55 PM IST

Attractive Personality: ਆਕਰਸ਼ਕ ਸ਼ਖ਼ਸੀਅਤ ਦੀ ਇੱਛਾ ਹਰ ਕਿਸੇ ਨੂੰ ਹੁੰਦੀ ਹੈ, ਪਰ ਇਸ ਲਈ ਮਿਹਨਤ ਕਰਨੀ ਪੈਂਦੀ ਹੈ। ਅਜਿਹੀਆਂ 5 ਗੱਲਾਂ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਸ਼ਖ਼ਸੀਅਤ ਨੂੰ ਬਿਹਤਰ ਬਣਾ ਸਕਦੇ ਹੋ।

1 / 5ਤੁਹਾਡੀ ਸ਼ਖ਼ਸੀਅਤ ਨੂੰ ਆਕਰਸ਼ਕ ਬਣਾਉਣ ਲਈ ਫਿਟਨੈੱਸ ਬਹੁਤ ਮਾਇਨੇ ਰੱਖਦੀ ਹੈ। ਤੁਸੀਂ ਰੋਜ਼ਾਨਾ ਕੁਝ ਸਰੀਰਕ ਗਤੀਵਿਧੀਆਂ ਕਰ ਸਕਦੇ ਹੋ। ਦੌੜਨ ਤੋਂ ਲੈ ਕੇ ਸਾਈਕਲਿੰਗ, ਤੈਰਾਕੀ ਜਾਂ ਕੋਈ ਅਜਿਹੀ ਖੇਡ, ਜੋ ਤੁਹਾਨੂੰ ਫਿਟ ਰੱਖ ਸਕੇ, ਜਿਵੇਂ ਡਾਂਸਿੰਗ ਅਤੇ ਫੁੱਟਬਾਲ ਖੇਡਣਾ। ਤੁਸੀਂ ਚਾਹੋ ਤਾਂ ਯੋਗਾ, ਜ਼ੁੰਬਾ ਜਾਂ ਜਿਮ ਵੀ ਜੁਆਇਨ ਕਰ ਸਕਦੇ ਹੋ। ਬਸ ਆਪਣੇ ਆਪ ਨੂੰ ਫਿਟ ਰੱਖੋ। ਇਹ ਤੁਹਾਡੀ ਸਿਹਤ ਲਈ ਵੀ ਜ਼ਰੂਰੀ ਹੈ। (All Images: Pexels)

ਤੁਹਾਡੀ ਸ਼ਖ਼ਸੀਅਤ ਨੂੰ ਆਕਰਸ਼ਕ ਬਣਾਉਣ ਲਈ ਫਿਟਨੈੱਸ ਬਹੁਤ ਮਾਇਨੇ ਰੱਖਦੀ ਹੈ। ਤੁਸੀਂ ਰੋਜ਼ਾਨਾ ਕੁਝ ਸਰੀਰਕ ਗਤੀਵਿਧੀਆਂ ਕਰ ਸਕਦੇ ਹੋ। ਦੌੜਨ ਤੋਂ ਲੈ ਕੇ ਸਾਈਕਲਿੰਗ, ਤੈਰਾਕੀ ਜਾਂ ਕੋਈ ਅਜਿਹੀ ਖੇਡ, ਜੋ ਤੁਹਾਨੂੰ ਫਿਟ ਰੱਖ ਸਕੇ, ਜਿਵੇਂ ਡਾਂਸਿੰਗ ਅਤੇ ਫੁੱਟਬਾਲ ਖੇਡਣਾ। ਤੁਸੀਂ ਚਾਹੋ ਤਾਂ ਯੋਗਾ, ਜ਼ੁੰਬਾ ਜਾਂ ਜਿਮ ਵੀ ਜੁਆਇਨ ਕਰ ਸਕਦੇ ਹੋ। ਬਸ ਆਪਣੇ ਆਪ ਨੂੰ ਫਿਟ ਰੱਖੋ। ਇਹ ਤੁਹਾਡੀ ਸਿਹਤ ਲਈ ਵੀ ਜ਼ਰੂਰੀ ਹੈ। (All Images: Pexels)

2 / 5

ਆਕਰਸ਼ਕ ਸ਼ਖ਼ਸੀਅਤ ਦੀ ਗੱਲ ਕਰੀਏ ਤਾਂ ਸਕਿਨ ਦਾ ਸਾਫ਼ ਅਤੇ ਸਿਹਤਮੰਦ ਹੋਣਾ ਵੀ ਇਸ ਦਾ ਇੱਕ ਅਹਿਮ ਹਿੱਸਾ ਹੈ। ਆਪਣੀ ਸਕਿਨ ਦਾ ਖ਼ਿਆਲ ਰੱਖੋ, ਕਿਉਂਕਿ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਨਜ਼ਰ ਤੁਹਾਡੇ ਚਿਹਰੇ 'ਤੇ ਹੀ ਪੈਂਦੀ ਹੈ। ਹਾਲਾਂਕਿ, ਕਿਸੇ ਹੋਰ ਲਈ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ ਹੈ, ਪਰ ਆਪਣੇ ਆਤਮ-ਵਿਸ਼ਵਾਸ ਲਈ ਵੀ ਸਕਿਨ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ। ਜੇਕਰ ਚਿਹਰੇ 'ਤੇ ਮੁਹਾਸੇ ਜਾਂ ਦਾਗ਼-ਧੱਬੇ ਹਨ, ਤਾਂ ਮਾਹਰ ਦੀ ਸਲਾਹ ਨਾਲ ਢੁੱਕਵਾਂ ਪ੍ਰੋਡਕਟ ਚੁਣੋ। ਇਸ ਤੋਂ ਇਲਾਵਾ ਰੋਜ਼ਾਨਾ ਮਾਇਸਚਰਾਈਜ਼ਿੰਗ, ਟੋਨਿੰਗ, ਕਲੀਨਜ਼ਿੰਗ ਅਤੇ ਸਨਸਕ੍ਰੀਨ ਵਰਗੀਆਂ ਚੀਜ਼ਾਂ ਦਾ ਧਿਆਨ ਰੱਖੋ।

3 / 5

ਸ਼ਖ਼ਸੀਅਤ ਨੂੰ ਨਿਖਾਰਨ ਲਈ ਸਫ਼ਾਈ ਅਤੇ ਹਾਈਜੀਨ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰੋ। ਵਾਲਾਂ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਈ ਰੱਖਣ ਲਈ ਸਿਰਫ਼ ਹੇਅਰ ਕਟਿੰਗ ਹੀ ਨਹੀਂ, ਸਗੋਂ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ। ਜੇਕਰ ਤੁਸੀਂ ਪੁਰਸ਼ ਹੋ, ਤਾਂ ਆਪਣੀ ਸ਼ੇਵਿੰਗ ਵੱਲ ਵੀ ਧਿਆਨ ਦਿਓ। ਇਸ ਤੋਂ ਇਲਾਵਾ ਨਹੁੰਆਂ ਦੀ ਸਫ਼ਾਈ ਦਾ ਵੀ ਖ਼ਾਸ ਖ਼ਿਆਲ ਰੱਖੋ।

4 / 5

ਤੁਹਾਡੀ ਮੁਸਕਰਾਹਟ ਵੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੁੰਦੀ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਲਈ ਤੁਹਾਨੂੰ ਆਪਣੀ ਮੂੰਹ ਅਤੇ ਦੰਦਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰ ਦੰਦਾਂ ਦਾ ਪੀਲਾਪਣ ਜਾਂ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਤੁਹਾਨੂੰ ਸ਼ਰਮਿੰਦਾ ਕਰ ਸਕਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕਿਸੇ ਡੈਂਟਲ ਮਾਹਰ ਨਾਲ ਸੰਪਰਕ ਕਰੋ।

5 / 5

ਤੁਹਾਡੇ ਚੱਲਣ, ਉੱਠਣ ਅਤੇ ਬੈਠਣ ਦਾ ਤਰੀਕਾ ਵੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਤੁਹਾਡਾ ਪੋਸਚਰ ਬਿਲਕੁਲ ਸਹੀ ਹੋਵੇ। ਇਹ ਤੁਹਾਨੂੰ ਆਤਮ-ਵਿਸ਼ਵਾਸ ਨਾਲ ਭਰਪੂਰ ਦਿਖਾਉਂਦਾ ਹੈ। ਖੜ੍ਹੇ ਹੋਣ ਵੇਲੇ ਆਪਣੀ ਰੀੜ੍ਹ ਦੀ ਹੱਡੀ ਸਿੱਧੀ ਰੱਖੋ ਅਤੇ ਮੋਢਿਆਂ ਨੂੰ ਆਰਾਮਦਾਇਕ ਸਥਿਤੀ ਵਿੱਚ ਪਿੱਛੇ ਵੱਲ ਰੱਖੋ। ਕੁਝ ਲੋਕ ਆਪਣੇ ਮੋਢਿਆਂ ਨੂੰ ਅੱਗੇ ਵੱਲ ਝੁਕਾ ਕੇ ਰੱਖਦੇ ਹਨ, ਜੋ ਦੇਖਣ ਵਿੱਚ ਚੰਗਾ ਨਹੀਂ ਲੱਗਦਾ।

Loading...
Unable to load recommendations.
Follow Us
Tag :