ਲਗਾਤਾਰ ਐਸੀਡਿਟੀ ਅਤੇ ਬਦਹਜ਼ਮੀ ਨੂੰ ਨਾ ਕਰੋ ਨਜ਼ਰਅੰਦਾਜ਼, ਪੇਟ ਦੇ ਕੈਂਸਰ ਦਾ ਵੀ ਹੋ ਸਕਦੈ ਸੰਕੇਤ | do-not-ignore-persistent-acidity-and-indigestion-it-could-also-be-a-sign-of-stomach-cancer-know-in-punjabi - TV9 Punjabi

ਲਗਾਤਾਰ ਐਸੀਡਿਟੀ ਅਤੇ ਬਦਹਜ਼ਮੀ ਨੂੰ ਨਾ ਕਰੋ ਨਜ਼ਰਅੰਦਾਜ਼, ਪੇਟ ਦੇ ਕੈਂਸਰ ਦਾ ਵੀ ਹੋ ਸਕਦੈ ਸੰਕੇਤ

Published: 

24 Nov 2026 18:50 PM IST

Acidity: ਕਦੇ-ਕਦਾਈਂ ਐਸੀਡਿਟੀ ਹੋਣਾ ਆਮ ਗੱਲ ਹੈ, ਪਰ ਜੇਕਰ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤਾਂ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਕੁਝ ਮਾਮਲਿਆਂ ਵਿੱਚ ਇਹ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦੀ ਹੈ। ਆਓ ਡਾਕਟਰ ਤੋਂ ਜਾਣਦੇ ਹਾਂ...

1 / 6ਲਗਾਤਾਰ ਐਸੀਡਿਟੀ, ਬਦਹਜ਼ਮੀ ਜਾਂ ਪੇਟ ਵਿੱਚ ਜਲਣ ਹੋਣਾ ਹਰ ਵਾਰ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਨਹੀਂ ਹੁੰਦਾ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਮੱਸਿਆਵਾਂ ਐਸਿਡ ਰਿਫਲਕਸ, ਫੰਕਸ਼ਨਲ ਡਿਸਪੈਪਸੀਆ, ਪੇਟ ਦੇ ਅਲਸਰ ਜਾਂ ਖਾਣ-ਪੀਣ ਨਾਲ ਜੁੜੇ ਕਾਰਨਾਂ ਕਰਕੇ ਹੁੰਦੀਆਂ ਹਨ।

ਲਗਾਤਾਰ ਐਸੀਡਿਟੀ, ਬਦਹਜ਼ਮੀ ਜਾਂ ਪੇਟ ਵਿੱਚ ਜਲਣ ਹੋਣਾ ਹਰ ਵਾਰ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਨਹੀਂ ਹੁੰਦਾ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਮੱਸਿਆਵਾਂ ਐਸਿਡ ਰਿਫਲਕਸ, ਫੰਕਸ਼ਨਲ ਡਿਸਪੈਪਸੀਆ, ਪੇਟ ਦੇ ਅਲਸਰ ਜਾਂ ਖਾਣ-ਪੀਣ ਨਾਲ ਜੁੜੇ ਕਾਰਨਾਂ ਕਰਕੇ ਹੁੰਦੀਆਂ ਹਨ।

2 / 6

ਡਾ. ਸਚਿਨ ਐਚ. ਜੇ. (ਕੰਸਲਟੈਂਟ, ਗੈਸਟਰੋਐਂਟਰੋਲੋਜੀ, ਰੀਜੈਂਸੀ ਹੈਲਥਕੇਅਰ ਗੋਰਖਪੁਰ) ਦਾ ਕਹਿਣਾ ਹੈ ਕਿ ਜੇਕਰ ਇਹ ਪਰੇਸ਼ਾਨੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਜਾਂ ਸਹੀ ਇਲਾਜ ਦੇ ਬਾਵਜੂਦ ਵਾਰ-ਵਾਰ ਹੁੰਦੀ ਹੈ ਤਾਂ ਇਸ ਦਾ ਕਾਰਨ ਜਾਣਨਾ ਜ਼ਰੂਰੀ ਹੈ। ਕੁਝ ਮਾਮਲਿਆਂ ਵਿੱਚ ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਵੀ ਆਮ ਬਦਹਜ਼ਮੀ ਵਰਗੇ ਹੋ ਸਕਦੇ ਹਨ।

3 / 6

ਪੇਟ ਦੇ ਕੈਂਸਰ ਵਿੱਚ ਲਗਾਤਾਰ ਪੇਟ ਦਰਦ ਜਾਂ ਭਾਰੀਪਣ ਮਹਿਸੂਸ ਹੋਣਾ, ਥੋੜ੍ਹਾ ਜਿਹਾ ਖਾਣ ਨਾਲ ਹੀ ਪੇਟ ਭਰ ਜਾਣਾ, ਭੁੱਖ ਘੱਟ ਲੱਗਣਾ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਭਾਰ ਘਟਣਾ, ਵਾਰ-ਵਾਰ ਉਲਟੀਆਂ ਆਉਣਾ ਜਾਂ ਖਾਣਾ ਨਿਗਲਣ ਵਿੱਚ ਪਰੇਸ਼ਾਨੀ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।

4 / 6

ਉਲਟੀ ਵਿੱਚ ਖੂਨ ਆਉਣਾ ਜਾਂ ਮਲ ਦਾ ਰੰਗ ਕਾਲਾ ਹੋਣਾ ਵੀ ਗੰਭੀਰ ਚਿਤਾਵਨੀ ਦੇ ਸੰਕੇਤ ਹਨ। ਖ਼ਾਸ ਤੌਰ 'ਤੇ ਜੇਕਰ ਬਦਹਜ਼ਮੀ ਜਾਂ ਐਸੀਡਿਟੀ ਦੇ ਨਾਲ ਇਨ੍ਹਾਂ ਵਿੱਚੋਂ ਕੋਈ ਲੱਛਣ ਮੌਜੂਦ ਹੋਵੇ ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

5 / 6

ਮਰੀਜ਼ ਦੀ ਉਮਰ, ਲੱਛਣਾਂ ਅਤੇ ਹੋਰ ਜੋਖ਼ਮ ਵਾਲੇ ਕਾਰਕਾਂ ਦੇ ਆਧਾਰ 'ਤੇ ਡਾਕਟਰ ਐਂਡੋਸਕੋਪੀ ਜਾਂ ਹੋਰ ਜ਼ਰੂਰੀ ਜਾਂਚਾਂ ਕਰਵਾਉਣ ਦੀ ਸਲਾਹ ਦੇ ਸਕਦੇ ਹਨ। ਹਾਲਾਂਕਿ, ਐਸੀਡਿਟੀ ਜਾਂ ਬਦਹਜ਼ਮੀ ਦੀ ਸਮੱਸਿਆ ਵਾਲੇ ਹਰ ਮਰੀਜ਼ ਨੂੰ ਐਂਡੋਸਕੋਪੀ ਕਰਵਾਉਣ ਦੀ ਲੋੜ ਨਹੀਂ ਹੁੰਦੀ।

6 / 6

ਇਹ ਸਮਝਣਾ ਜ਼ਰੂਰੀ ਹੈ ਕਿ ਸਿਰਫ਼ ਐਸੀਡਿਟੀ ਹੋਣ ਦਾ ਮਤਲਬ ਪੇਟ ਦਾ ਕੈਂਸਰ ਹੋਣਾ ਨਹੀਂ ਹੈ। ਪਰ ਲਗਾਤਾਰ ਬਣੇ ਰਹਿਣ ਵਾਲੇ ਲੱਛਣਾਂ ਨੂੰ ਆਮ ਗੈਸ ਸਮਝ ਕੇ ਵਾਰ-ਵਾਰ ਖੁਦ ਦਵਾਈਆਂ ਲੈਣਾ ਵੀ ਠੀਕ ਨਹੀਂ ਹੈ। ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਨਾਲ ਬਿਮਾਰੀ ਦੇ ਅਸਲ ਕਾਰਨ ਦਾ ਪਤਾ ਲਗਾਉਣ ਅਤੇ ਸਹੀ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲਦੀ ਹੈ।

Loading...
Unable to load recommendations.
Follow Us
Tag :