Dhanteras 2025: ਧਨਤੇਰਸ 'ਤੇ ਘੱਟ ਬਜਟ ਵਿੱਚ ਖਰੀਦ ਸਕਦੇ ਹੋ ਇਹ ਜੂਲਰੀ, ਵੇਖੋ ਲੈਟੇਸਟ ਡਿਜਾਈਨ | silver & gold in budget bye ideas on Dhanteras 2025 special silver and gold light weight jewellery designs in less money detail in punjabi - TV9 Punjabi

Dhanteras 2025: ਧਨਤੇਰਸ ‘ਤੇ ਘੱਟ ਬਜਟ ਵਿੱਚ ਖਰੀਦ ਸਕਦੇ ਹੋ ਇਹ ਜੂਲਰੀ, ਵੇਖੋ ਲੈਟੇਸਟ ਡਿਜਾਈਨ

Updated On: 

15 Oct 2025 16:09 PM IST

Dhanteras 2025: ਇਸ ਸਾਲ ਧਨਤੇਰਸ 18 ਅਕਤੂਬਰ ਨੂੰ ਮਨਾਇਆ ਜਾਵੇਗਾ। ਸ਼ਾਮ ਨੂੰ ਭਗਵਾਨ ਧਨਵੰਤਰੀ, ਕੁਬੇਰ ਮਹਾਰਾਜ ਅਤੇ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ 'ਤੇ ਸੋਨਾ, ਚਾਂਦੀ, ਭਾਂਡੇ, ਕਾਰਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਬਜਟ ਦੇ ਅੰਦਰ ਇਹ ਗਹਿਣੇ ਵੀ ਖਰੀਦ ਸਕਦੇ ਹੋ।

1 / 6ਜੇਕਰ ਤੁਸੀਂ ਆਪਣੇ ਬਜਟ ਦੇ ਅੰਦਰ ਚਾਂਦੀ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਟੌਪਸ ਇੱਕ ਚੰਗਾ ਆਪਸ਼ਨ ਹੋਵੇਗਾ। ਸਿੰਪਲ ਚਾਂਦੀ ਤੋਂ ਇਲਾਵਾ, ਆਰਟੀਫਿਸ਼ੀਅਲ ਡਾਇਮੈਂਡ ਵਰਕ ਈਅਰਿੰਗਸ ਵੀ ਕਾਫੀ ਟ੍ਰੇਂਡ ਵਿੱਚ ਹਨ। ਤੁਸੀਂ ਆਪਣੇ ਬਜਟ ਦੇ ਅੰਦਰ ਫੁੱਲਾਂ ਅਤੇ ਹੋਰ ਬਹੁਤ ਸਾਰੇ ਯੂਨੀਕ ਡਿਜ਼ਾਈਨ ਦੇ ਨਾਲ ਹੀ ਘੱਟ ਬਜਟ ਵਿੱਚ ਆਸਾਨੀ ਨਾਲ ਮਿਲ ਜਾਣਗੇ।  ( Credit : Pexels )

ਜੇਕਰ ਤੁਸੀਂ ਆਪਣੇ ਬਜਟ ਦੇ ਅੰਦਰ ਚਾਂਦੀ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਟੌਪਸ ਇੱਕ ਚੰਗਾ ਆਪਸ਼ਨ ਹੋਵੇਗਾ। ਸਿੰਪਲ ਚਾਂਦੀ ਤੋਂ ਇਲਾਵਾ, ਆਰਟੀਫਿਸ਼ੀਅਲ ਡਾਇਮੈਂਡ ਵਰਕ ਈਅਰਿੰਗਸ ਵੀ ਕਾਫੀ ਟ੍ਰੇਂਡ ਵਿੱਚ ਹਨ। ਤੁਸੀਂ ਆਪਣੇ ਬਜਟ ਦੇ ਅੰਦਰ ਫੁੱਲਾਂ ਅਤੇ ਹੋਰ ਬਹੁਤ ਸਾਰੇ ਯੂਨੀਕ ਡਿਜ਼ਾਈਨ ਦੇ ਨਾਲ ਹੀ ਘੱਟ ਬਜਟ ਵਿੱਚ ਆਸਾਨੀ ਨਾਲ ਮਿਲ ਜਾਣਗੇ। ( Credit : Pexels )

2 / 6

ਜੇਕਰ ਤੁਸੀਂ ਗੋਲਡ ਜੂਲਰੀ ਖਰੀਦਣਾ ਚਾਹੁੰਦੇ ਹੋ, ਤਾਂ ਇਸ ਤਰ੍ਹਾਂ ਦੀਆਂ ਝੁਮਕੀ-ਸਟਾਈਲ ਵਾਲੇ ਈਅਰਿੰਗਸ 'ਤੇ ਖਰੀਦ ਸਕਦੇ ਹੋ। ਮੰਦਰ-ਸਟਾਈਲ ਜੂਲਰੀ ਇਨ੍ਹਾਂ ਦਿਨੀ ਕਾਫੀ ਟ੍ਰੇਂਡ ਵਿੱਚ ਹੈ, ਜੋ ਸਾੜੀ ਅਤੇ ਲਹਿੰਗੇ ਨਾਲ ਇੱਕਦਮ ਪਰਫੈਕਟ ਰਹਿਣਗੇ। ਤੁਹਾਨੂੰ ਝੁਮਕੀ-ਸਟਾਈਲ ਵਿੱਚ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ।

3 / 6

ਜੇਕਰ ਤੁਸੀਂ ਗੋਲਡ ਰਿੰਗ ਖਰੀਦਣਾ ਚਾਹ ਰਹੇ ਹੋ ਤਾਂ ਇਸ ਤਰ੍ਹਾਂ ਦੀ ਇੱਕ ਲਾਈਟ ਵੇਟ ਰਿੰਗ ਬੈਸਟ ਆਪਸ਼ਨ ਰਹੇਗੀ। ਤੁਹਾਨੂੰ ਇਸ 'ਤੇ ਆਰਟੀਫਿਸ਼ੀਅਲ ਡਾਇਮੈਂਡ ਵਰਕ ਵੀ ਮਿਲ ਜਾਵੇਗਾ। ਇਸ ਤਰ੍ਹਾਂ ਦੀ ਫਿੰਗਰ ਰਿੰਗ ਅੱਜਕੱਲ੍ਹ ਕਾਫ਼ੀ ਟ੍ਰੈਂਡ ਵਿੱਚ ਹਨ। ਗੋਲਡ ਦੀ ਫਿੰਗਰ ਰਿੰਗ ਵਿੱਚ ਤੁਹਾਨੂੰ ਕਈ ਲਾਈਟ ਵੇਟ ਰਿੰਗ ਮਿਲ ਜਾਣਗੀਆਂ। ਬ

4 / 6

ਜੇਕਰ ਤੁਸੀਂ ਸਿੰਪਲ ਈਅਰਿੰਗਸ ਟ੍ਰਾਈ ਕਰਨਾ ਚਾਹ ਰਹੇ ਹੋ ਤਾਂ ਹੂਪ-ਸਟਾਈਲ ਈਅਰਿੰਗਸ ਬੈਸਟ ਆਪਸ਼ਨ ਰਹੇਗਾ। ਤੁਸੀਂ ਸਿੰਪਲ ਜਾਂ ਫਿਰ ਇਸ ਤਰ੍ਹਾਂ ਡਿਜ਼ਾਈਨ ਵਿੱਚ ਗੋਲਡ ਦੇ ਹੂਪ ਸਟਾਈਲ ਈਅਰਿੰਗਸ ਖਰੀਦ ਸਕਦੇ ਹੋ। ਤੁਸੀਂ ਚਾਂਦੀ ਵਿੱਚ ਵੀ ਇਸੇ ਤਰ੍ਹਾਂ ਦੇ ਈਅਰਿੰਗਸ ਖਰੀਦ ਸਕਦੇ ਹੋ।

5 / 6

ਤੁਸੀਂ ਚਾਂਦੀ ਦੇ ਲਾਈਟ ਵੇਟ ਬਰੇਸਲੇਟ ਵੀ ਖਰੀਦ ਸਕਦੇ ਹੋ। ਇਹ ਹਲਕੇ ਤੋਂ ਲੈ ਕੇ ਭਾਰੀ ਭਾਰ ਤੱਕ ਕਈ ਤਰ੍ਹਾਂ ਦੇ ਡਿਜ਼ਾਈਨਾਂ ਵਿੱਚ ਮਿਲ ਜਾਣਗੇ। ਤੁਸੀਂ ਆਪਣੇ ਬਜਟ ਦੇ ਅਨੁਸਾਰ ਚੁਣ ਸਕਦੇ ਹੋ। ਸਧਾਰਨ ਬਰੇਸਲੇਟ ਸਟਾਈਲ ਵੱਖ-ਵੱਖ ਡਿਜ਼ਾਈਨਾਂ ਵਿੱਚ ਉਪਲਬਧ ਹਨ। ਨਕਲੀ ਹੀਰੇ-ਸਟਾਈਲ ਦੇ ਬਰੇਸਲੇਟ ਵੀ ਅੱਜਕੱਲ੍ਹ ਕਾਫ਼ੀ ਟ੍ਰੈਂਡ ਵਿੱਚ ਹਨ।

6 / 6

ਤੁਸੀਂ ਐਂਕਲੇਟ ਜਾਂ ਝਾਂਜਰਾਂ ਵੀ ਖਰੀਦ ਸਕਦੇ ਹੋ। ਤੁਹਾਨੂੰ ਲਾਈਟ ਤੋਂ ਹੈਵੀ ਵੇਟ ਵਿੱਚ ਪਾਇਲ ਕਈ ਤਰ੍ਹਾਂ ਦੇ ਡਿਜ਼ਾਈਨ ਵਿੱਚ ਮਿਲ ਜਾਵੇਗੀ, ਜਿਸਨੂੰ ਤੁਸੀਂ ਆਪਣੇ ਬਜਟ ਦੇ ਅਨੁਸਾਰ ਚੁਣ ਸਕਦੇ ਹੋ। ਤੁਸੀਂ ਇਸਨੂੰ ਘਰ ਵਿੱਚ ਜਾਂ ਕਿਸੇ ਖਾਸ ਮੌਕੇ 'ਤੇ ਪਹਿਨ ਸਕਦੇ ਹੋ। ਆਪਣੇ ਲਈ ਜਾਂ ਆਪਣੀ ਧੀ ਲਈ ਪਾਇਲ ਖਰੀਦਣਾ ਵੀ ਧਨਤੇਰਸ ਤੇ ਇੱਕ ਵਧੀਆ ਬਜਟ-ਫਰੈਂਡਲੀ ਆਪਸ਼ਨ ਰਹੇਗਾ।।

Follow Us On
Tag :