ਵਿਆਹ ਦੇ ਫੰਕਸ਼ਨਾਂ ਲਈ ਮਿਲੇਗਾ ਕਲਾਸੀ ਲੁੱਕ; ਪੰਜਾਬੀ ਐਕਟ੍ਰੇਸੇਸ ਦੇ ਲੁੱਕਸ ਕਰੋ ਕਾਪੀ | Punjabi actresses suit looks take ideas for pre wedding functions haldi mehndi and sangeet sonam bajwa neeru bajwa himanshi khurana detail in punjabi - TV9 Punjabi

Pre Wedding Functions Ideas: ਵਿਆਹ ਦੇ ਫੰਕਸ਼ਨਾਂ ਲਈ ਮਿਲੇਗਾ ਕਲਾਸੀ ਲੁੱਕ; ਪੰਜਾਬੀ ਐਕਟ੍ਰੇਸੇਸ ਦੇ ਲੁੱਕਸ ਕਰੋ ਕਾਪੀ

Updated On: 

07 Nov 2025 15:09 PM IST

Perfect Wedding Function Dress Ideas: ਨਵੰਬਰ ਚੜ੍ਹਦਿਆਂ ਹੀ ਵਿਆਹ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿੱਚ ਸਭ ਤੋਂ ਜਿਆਦਾ ਧਿਆਨ ਦਿੱਤਾ ਜਾਂਦਾ ਹੈ ਕੱਪੜਿਆਂ ਤੇ। ਵਿਆਹ ਵਾਲੇ ਦਿਨ ਤਾਂ ਅਸੀਂ ਹੈਵੀ ਆਉਟਫਿਟ ਵੀ ਪਾ ਲਈਏ ਤਾਂ ਚੰਗੇ ਲੱਗਦੇ ਹਨ, ਪਰ ਪ੍ਰੀ-ਵੈਡਿੰਗ ਫੰਕਸ਼ਨਸ ਲਈ ਥੋੜੀ ਲਾਈਟ ਅਤੇ ਕਲਾਸੀ ਲੁੱਕ ਹਰ ਕਿਸੇ ਨੂੰ ਪਹਿਲੀ ਨਜਰੇ ਪਸੰਦ ਆ ਜਾਂਦਾ ਹੈ। ਹਲਦੀ, ਮਹਿੰਦੀ, ਸੰਗੀਤ ਵਗੈਰਹ ਦੇ ਪ੍ਰੋਗਰਾਮਾਂ ਲਈ ਤੁਸੀਂ ਇਨ੍ਹਾਂ ਪੰਜਾਬੀ ਐਕਟ੍ਰੇਸੇਸ ਦੇ ਲੁੱਕਸ ਨੂੰ ਕਾਪੀ ਕਰਕੇ ਫੰਕਸ਼ਨ ਦੀ ਸ਼ਾਨ ਬਣ ਸਕਦੇ ਹੋ।

1 / 6ਸੋਨਮ ਬਾਜਵਾ ਨੇ ਐਂਬ੍ਰਾਇਡਰੀ ਵਰਕ ਵਿੱਚ ਫਾਰਸੀ ਸਲਵਾਰ ਸੂਟ ਪਾਇਆ ਹੋਇਆ ਹੈ। ਨਾਲ ਹੀ ਗ੍ਰੀਨ ਕਲਰ ਦੀਆਂ ਚੂੜੀਆਂ ਅਤੇ ਈਅਰਿੰਗਸ ਵੀ ਕੈਰੀ ਕੀਤੇ ਹਨ। ਉਨ੍ਹਾਂ ਦਾ ਲੁੱਕ ਕਲਾਸੀ ਲੱਗ ਰਿਹਾ ਹੈ। ਤੁਸੀਂ ਵੀ ਸਿੰਪਲ ਪਲਾਜ਼ੋ ਜਾਂ ਫਾਰਸੀ ਸੂਟ ਵਿੱਚ ਇੱਕ ਇਹ ਲੁੱਕ ਪਾਉਣ ਲਈ ਇਸ ਅਭਿਨੇਤਰੀ ਦੇ ਦਿੱਖ ਤੋਂ ਆਇਡਿਆ ਲੈ ਸਕਦੇ ਹੋ। ਤੁਸੀਂ ਆਕਸੀਡਾਈਜ਼ਡ ਈਅਰਰਿੰਗਸ ਵੀ ਪਾ ਸਕਦੇ ਹੋ। (Credit : sonambajwa)

ਸੋਨਮ ਬਾਜਵਾ ਨੇ ਐਂਬ੍ਰਾਇਡਰੀ ਵਰਕ ਵਿੱਚ ਫਾਰਸੀ ਸਲਵਾਰ ਸੂਟ ਪਾਇਆ ਹੋਇਆ ਹੈ। ਨਾਲ ਹੀ ਗ੍ਰੀਨ ਕਲਰ ਦੀਆਂ ਚੂੜੀਆਂ ਅਤੇ ਈਅਰਿੰਗਸ ਵੀ ਕੈਰੀ ਕੀਤੇ ਹਨ। ਉਨ੍ਹਾਂ ਦਾ ਲੁੱਕ ਕਲਾਸੀ ਲੱਗ ਰਿਹਾ ਹੈ। ਤੁਸੀਂ ਵੀ ਸਿੰਪਲ ਪਲਾਜ਼ੋ ਜਾਂ ਫਾਰਸੀ ਸੂਟ ਵਿੱਚ ਇੱਕ ਇਹ ਲੁੱਕ ਪਾਉਣ ਲਈ ਇਸ ਅਭਿਨੇਤਰੀ ਦੇ ਦਿੱਖ ਤੋਂ ਆਇਡਿਆ ਲੈ ਸਕਦੇ ਹੋ। ਤੁਸੀਂ ਆਕਸੀਡਾਈਜ਼ਡ ਈਅਰਰਿੰਗਸ ਵੀ ਪਾ ਸਕਦੇ ਹੋ। (Credit : sonambajwa)

2 / 6

ਨਿਮਰਤ ਖਹਿਰਾ ਨੇ ਸਿੰਪਲ ਪਰ ਗ੍ਰੇਸਫੁੱ ਪਲਾਜ਼ੋ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨੇ ਮਿਨੀਮਲ ਮੇਕਅਪ ਅਤੇ ਆਕਸੀਡਾਈਜ਼ਡ ਨੈਕਲੈੱਸ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਤੁਸੀਂ ਸੂਟ ਦੇ ਨਾਲ ਸਿਰਫ਼ ਖਾਲੀ ਈਅਰਿੰਗਸ ਵੀ ਪਹਿਨ ਸਕਦੇ ਹੋ, ਜੋ ਤੁਹਾਨੂੰ ਕਲਾਸੀ ਲੁੱਕ ਦੇਵੇਗਾ। ਜੇਕਰ ਤੁਸੀਂ ਇੱਕ ਸਿੰਪਲ ਸੂਟ ਪਹਿਨ ਰਹੇ ਹੋ, ਤਾਂ ਐਕਟ੍ਰੈਸ ਦੇ ਇਸ ਲੁੱਕ ਤੋਂ ਸਟਾਈਲਿੰਗ ਆਇਡਿਆ ਲੈ ਸਕਦੇ ਹੋ। ( ਕ੍ਰੈਡਿਟ: nimratkhairaofficial )

3 / 6

ਨੀਰੂ ਬਾਜਵਾ ਨੇ ਚਿਕਨਕਾਰੀ ਅਨਾਰਕਲੀ ਸੂਟ ਪਾਇਆ ਹੋਇਆ ਹੈ। ਉਨ੍ਹਾਂਨੇ ਚੋਕਰ-ਸਟਾਈਲ ਨੈੱਕਲੇਸ ਅਤੇ ਮਿਨੀਮਲ ਮੇਕਅਪ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ। ਤੁਸੀਂ ਚਿਕਨਕਾਰੀ ਪਲਾਜ਼ੋ ਜਾਂ ਅਨਾਰਕਲੀ ਸੂਟ ਵੀ ਪਹਿਨ ਸਕਦੇ ਹੋ। ਇਹ ਫੈਬਰਿਕ ਦਫ਼ਤਰ ਤੋਂ ਲੈ ਕੇ ਪਾਰਟੀਆਂ ਅਤੇ ਖਾਸ ਮੌਕਿਆਂ ਤੱਕ ਹਰ ਚੀਜ਼ ਲਈ ਪਰਫੈਕਟ ਰਹਿੰਦਾ ਹੈ। ( ਕ੍ਰੈਡਿਟ: neerubajwa )

4 / 6

ਹਿਮਾਂਸ਼ੀ ਖੁਰਾਨਾ ਨੇ ਪ੍ਰਿੰਟਿਡ ਪਲਾਜ਼ੋ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਲੌਂਗ ਈਅਰਿੰਗਸ, ਮੇਕਅਪ ਅਤੇ ਸਿੰਪਲ ਹੇਅਰ ਸਟਾਈਲ ਨਾਲ ਕੰਪਲੀਟ ਕੀਤਾ ਹੈ। ਜੇਕਰ ਤੁਸੀਂ ਪ੍ਰਿੰਟਿਡ ਸੂਟ ਪਾਉਣ ਜਾ ਰਹੇ ਹੋ ਤਾਂ ਤੁਸੀਂ ਇਸ ਅਦਾਕਾਰਾ ਦੇ ਲੁੱਕ ਦੀ ਕਾਪੀ ਕਰ ਸਕਦੇ ਹੋ। ਉਨ੍ਹਾਂ ਦਾ ਓਵਰਆਲ ਲੁੱਕ ਪਰਫੈਕਟ ਦਿਖਾਈ ਦੇ ਰਿਹਾ ਹੈ। ਤੁਸੀਂ ਆਕਸੀਡਾਈਜ਼ਡ ਜਾਂ ਸਟੋਨ ਈਅਰਿੰਗਸ ਨਾਲ ਲੁੱਕ ਨੂੰ ਕੰਪਲੀਟ ਕਰ ਸਕਦੇ ਹੋ। ( ਕ੍ਰੈਡਿਟ: iamhimanshikhurana )

5 / 6

ਅਭਿਨੇਤਰੀ ਨੇ ਇੱਕ ਪ੍ਰਿੰਟਿਡ ਅਨਾਰਕਲੀ ਸੂਟ ਪਾਇਆ ਸੀ। ਉਨ੍ਹਾਂ ਨੇ ਆਪਣੇ ਕਲਾਸੀ ਲੁੱਕ ਨੂੰ ਕੰਪਲੀਟ ਕਰਨ ਲਈ ਮਿਨੀਮਲ ਮੇਕਅਪ ਅਤੇ ਈਅਰਿੰਗਸ ਨਾਲ ਆਪਣੇ ਲੁੱਕ ਨੂੰ ਕਲਾਸੀ ਬਣਾਇਆ ਹੈ। ਤੁਸੀਂ ਖਾਸ ਮੌਕਿਆਂ ਲਈ ਇਸ ਲੁੱਕ ਤੋਂ ਵੀ ਆਇਡਿਆ ਲੈ ਸਕਦੇ ਹੋ। ਖਾਸ ਕਰਕੇ ਯੰਗ ਗਰਲਸ ਇਸ ਕਿਸਮ ਦੇ ਅਨਾਰਕਲੀ ਸੂਟ ਜਾਂ ਪਲਾਜ਼ੋ ਟ੍ਰਾਈ ਕਰ ਸਕਦੀਆਂ ਹਨ। ਤੁਸੀਂ ਫਲੋਰਲ ਅਤੇ ਵੱਖ-ਵੱਖ ਪ੍ਰਿੰਟਾਂ ਵਿੱਚ ਵੀ ਅਨਾਰਕਲੀ ਸੂਟ ਪਾ ਸਕਦੇ ਹੋ। ( ਕ੍ਰੈਡਿਟ: nimratkhairaofficial)

6 / 6

ਇਸ ਯੈਲੋ ਫਲੋਰਲ ਅਤੇ ਲੀਫ ਪ੍ਰਿੰਟ ਵਾਲੇ ਪਲਾਜ਼ੋ ਸੂਟ ਵਿੱਚ ਅਦਾਕਾਰਾ ਦਾ ਲੁੱਕ ਸ਼ਾਨਦਾਰ ਅਤੇ ਕਲਾਸੀ ਲੱਗ ਰਿਹਾ ਹੈ। ਖਾਸ ਕਰਕੇ ਨੇ ਕਸ਼ਮੀਰੀ ਈਅਰਿੰਗਸ ਵੀ ਪਹਿਨੇ ਹੋਏ ਹਨ। ਤੁਸੀਂ ਪਲਾਜ਼ੋ ਸੂਟ ਦੇ ਨਾਲ ਵੀ ਇਸੇ ਤਰ੍ਹਾਂ ਦੇ ਈਅਰਿੰਗਸ ਟ੍ਰਾਈ ਕਰ ਸਕਦੇ ਹੋ। ਉਨ੍ਹਾਂ ਦਾ ਇਹ ਲੁੱਕ ਬਹੁਤ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਆਪਣੇ ਸੂਟ ਦੇ ਨਾਲ ਕੰਟ੍ਰਾਸਟ ਵਿੱਚ ਈਅਰਿੰਗਜ ਵੀ ਵਿਅਰ ਕਰ ਸਕਦੇ ਹੋ। ( ਕ੍ਰੈਡਿਟ: iamhimanshikhurana )

Follow Us On
Tag :