Indoor Exercise : ਵਧਦੇ ਪ੍ਰਦੂਸ਼ਣ ਵਿੱਚ ਮਾਰਨਿੰਗ ਵਾਕ ਮੁਸ਼ਕਲ! ਘਰ ਦੇ ਅੰਦਰ ਕਰੋ ਇਹ 5 ਐਕਸਰਸਾਈਜ । | morning wali not possible due to air pollution do these five best indoor exercise to keep yourself fit and healthy detail in punjabi - TV9 Punjabi

Indoor Exercise: ਵਧਦੇ ਪ੍ਰਦੂਸ਼ਣ ਵਿੱਚ ਮਾਰਨਿੰਗ ਵਾਕ ਮੁਸ਼ਕਲ! ਘਰ ਦੇ ਅੰਦਰ ਕਰੋ ਇਹ 5 ਐਕਸਰਸਾਈਜ

Updated On: 

18 Dec 2025 17:45 PM IST

Indoor Exercise Due to Air Pollution :AQI ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਫਿਟਨੇੱਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਤੁਸੀਂ ਵਧਦੇ ਪ੍ਰਦੂਸ਼ਣ ਕਾਰਨ ਬਾਹਰ ਐਕਸਰਸਾਈਜ ਕਰਨ ਨਹੀਂ ਜਾ ਪਾ ਰਹੇ ਹੋ ਤਾਂ ਤੁਸੀਂ ਇਹ 5 ਐਕਸਰਸਾਈਜ ਘਰ ਵਿੱਚ ਹੀ ਕਰ ਸਕਦੇ ਹੋ।

1 / 5ਪ੍ਰਦੂਸ਼ਣ ਦੇ ਸਮੇਂ ਫੇਫੜਿਆਂ ਦੀ ਕੇਅਰ ਬਹੁਤ ਜਰੂਰੀ ਹੋ ਜਾੰਦੀ ਹੈ। ਅਨੁਲੋਮ-ਵਿਲੋਮ, ਭਰਾਮਰੀ, ਅਤੇ ਸਾਫ਼ ਵਾਤਾਵਰਣ ਵਿੱਚ ਘਰ ਦੇ ਅੰਦਰ ਡੀਪ ਬ੍ਰੀਦਿੰਗ ਵਰਗੀਆਂ ਸਾਹ ਲੈਣ ਦੀਆਂ ਐਕਸਰਸਾਈਜ ਕਰੋ । ਇਹ ਆਕਸੀਜਨ ਦੇ ਪੱਧਰ ਨੂੰ ਬਿਹਤਰ ਬਣਾਉਂਦੀਆਂ ਹਨ ਅਤੇ ਤਣਾਅ ਵੀ ਘੱਟ ਹੁੰਦਾ ਹੈ।

ਪ੍ਰਦੂਸ਼ਣ ਦੇ ਸਮੇਂ ਫੇਫੜਿਆਂ ਦੀ ਕੇਅਰ ਬਹੁਤ ਜਰੂਰੀ ਹੋ ਜਾੰਦੀ ਹੈ। ਅਨੁਲੋਮ-ਵਿਲੋਮ, ਭਰਾਮਰੀ, ਅਤੇ ਸਾਫ਼ ਵਾਤਾਵਰਣ ਵਿੱਚ ਘਰ ਦੇ ਅੰਦਰ ਡੀਪ ਬ੍ਰੀਦਿੰਗ ਵਰਗੀਆਂ ਸਾਹ ਲੈਣ ਦੀਆਂ ਐਕਸਰਸਾਈਜ ਕਰੋ । ਇਹ ਆਕਸੀਜਨ ਦੇ ਪੱਧਰ ਨੂੰ ਬਿਹਤਰ ਬਣਾਉਂਦੀਆਂ ਹਨ ਅਤੇ ਤਣਾਅ ਵੀ ਘੱਟ ਹੁੰਦਾ ਹੈ।

2 / 5

ਪਲੈਂਕ ਕੋਰ ਸਟ੍ਰੈਂਥ ਵਧਾਉਣ ਲਈ ਇੱਕ ਸ਼ਾਨਦਾਰ ਐਕਸਰਸਾਈਜ ਹੈ। 20-30 ਸਕਿੰਟਾਂ ਨਾਲ ਸ਼ੁਰੂ ਕਰੋ ਅਤੇ ਹੌਲੀ-ਹੌਲੀ 1 ਮਿੰਟ ਲਈ ਟੀਚਾ ਰੱਖੋ। ਇਹ ਪੇਟ, ਪਿੱਠ ਅਤੇ ਮੋਢੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦੀ ਹੈ। ਇਹ ਕਸਰਤ ਘਰ ਵਿੱਚ ਕਰਨ ਲਈ ਬਹੁਤ ਵਧੀਆ ਹੈ।

3 / 5

ਸਕੁਐਟਸ ਕਰਨ ਨਾਲ ਪੈਰਾਂ,ਪੱਟਾਂ ਅਤੇ ਕਮਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਹੁੰਦੀਆਂ ਹਨ। ਤੁਸੀਂ ਇਹ ਘਰ ਵਿੱਚ ਹੀ ਕਰ ਸਕਦੇ ਹੋ। 10-15 ਸਕੁਐਟਸ ਨਾਲ ਸ਼ੁਰੂ ਕਰੋ ਅਤੇ ਹੌਲੀ-ਹੌਲੀ ਗਿਣਤੀ ਵਧਾਓ। ਇਹ ਕਸਰਤ ਮੈਟਾਬੋਲਿਜ਼ਮ ਨੂੰ ਵੀ ਐਕਟਿਵ ਰੱਖਦੀ ਹੈ।

4 / 5

ਸੂਰਿਆ ਨਮਸਕਾਰ ਪੂਰੇ ਸਰੀਰ ਦੀ ਐਕਸਰਸਾਈਜ ਹੈ। ਰੋਜ਼ਾਨਾ 8-12 ਰਾਉਂਡ ਨਾਲ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ, ਲਚੀਲਾਪਨ ਵੱਧਦਾ ਹੈ ਅਤੇ ਫੇਫੜਿਆਂ ਨੂੰ ਵੀ ਫਾਇਦਾ ਹੁੰਦਾ ਹੈ। ਪ੍ਰਦੂਸ਼ਿਤ ਦਿਨਾਂ ਦੌਰਾਨ ਇਸਨੂੰ ਇੱਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ।

5 / 5

ਜੇਕਰ ਤੁਸੀਂ ਬਾਹਰ ਵਾਕ ਨਹੀਂ ਕਰ ਪਾ ਰਹੇ ਹੋ ਤਾਂ ਘਰ ਵਿੱਚ ਇੱਕ ਜਗ੍ਹਾ ਖੜ੍ਹੇ ਹੋ ਕੇ ਸੈਰ ਕਰੋ। ਗੋਡਿਆਂ ਨੂੰ ਥੋੜਾ ਉੱਤੇ ਚੁੱਕਦੇ ਹੋਏ 10-15 ਮਿੰਟ ਮਾਰਚ ਕਰੋ। ਇਸ ਨਾਲ ਦਿਲ ਦੀ ਧੜਕਣ ਨੂੰ ਤੇਜ ਹੁੰਦੀ ਹੈ ਅਤੇ ਕੈਲੋਰੀ ਨੂੰ ਬਰਨ ਕਰਨ ਵਿੱਚ ਵੀ ਮਦਦ ਮਿਲਦੀ ਹੈ।

Follow Us On
Tag :