ਹਰਤਾਲਿਕਾ ਤੀਜ 'ਤੇ ਪਹਿਨੋ ਹਰੇ ਰੰਗ ਦੀਆਂ ਸਾੜ੍ਹੀਆਂ, ਬਾਲੀਵੁੱਡ ਹਸੀਨਾਵਾਂ ਤੋਂ ਲਓ ਆਈਡੀਆ | hartalika teej celebrity inspired green saree looks madhuri dixit kangana Ranaut know in Punjabi - TV9 Punjabi

ਹਰਤਾਲਿਕਾ ਤੀਜ ‘ਤੇ ਪਹਿਨੋ ਹਰੇ ਰੰਗ ਦੀਆਂ ਸਾੜ੍ਹੀਆਂ, ਬਾਲੀਵੁੱਡ ਹਸੀਨਾਵਾਂ ਤੋਂ ਲਓ ਆਈਡੀਆ

Published: 

06 Sep 2026 17:46 PM IST

ਹਰਤਾਲਿਕਾ ਤੀਜ ਦੇ ਮੌਕੇ ਤੁਸੀਂ ਬਾਲੀਵੁੱਡ ਅਦਾਕਾਰਾਂ ਤੋਂ ਹਰੇ ਰੰਗ ਦੀ ਸਾੜ੍ਹੀ ਦੇ ਆਈਡੀਆ ਲੈ ਸਕਦੇ ਹੋ। ਭਾਗਿਆਸ਼੍ਰੀ ਦੀ ਬਨਾਰਸੀ ਸਾੜ੍ਹੀ, ਜੈਕਲੀਨ ਦੀ ਪ੍ਰੀ-ਡ੍ਰੈਪਡ ਫ੍ਰਿੰਜ ਸਾੜ੍ਹੀ, ਕੰਗਨਾ ਦਾ ਬੈਂਬੂ ਗ੍ਰੀਨ ਲੁੱਕ, ਕੀਰਤੀ ਸੁਰੇਸ਼ ਦੀ ਗੋਲਡਨ ਸਟ੍ਰਾਈਪਸ ਸਾੜ੍ਹੀ ਅਤੇ ਮਾਧੁਰੀ ਦੀਕਸ਼ਿਤ ਦਾ ਰਿਚ ਐਂਬ੍ਰਾਇਡਰੀ ਬਲਾਊਜ਼ ਲੁੱਕ ਤੁਹਾਨੂੰ ਤਿਉਹਾਰ 'ਤੇ ਬਿਲਕੁਲ ਪਰਫੈਕਟ ਅਤੇ ਸ਼ਾਨਦਾਰ ਦਿਖਾਏਗਾ।

1 / 5ਹਰਤਾਲਿਕਾ ਤੀਜ ਦੇ ਮੌਕੇ ਤੁਸੀਂ ਪਿਸਤਾ ਗ੍ਰੀਨ ਰੰਗ ਦੀ ਸਾੜ੍ਹੀ ਪਹਿਨ ਸਕਦੇ ਹੋ। ਇਸ ਦੇ ਲਈ ਭਾਗਿਆਸ਼੍ਰੀ ਦੇ ਇਸ ਲੁੱਕ ਤੋਂ ਆਈਡੀਆ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਬਨਾਰਸੀ ਸਾੜ੍ਹੀ ਕੈਰੀ ਕੀਤੀ ਹੈ, ਜਿਸ 'ਤੇ ਸੁਨਹਿਰੀ ਜ਼ਰੀ ਦਾ ਜਾਲ ਪੈਟਰਨ ਵਾਲਾ ਕੰਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਲੇ 'ਤੇ ਵੀ ਬਰੀਕ ਕਾਰੀਗਰੀ ਕੀਤੀ ਹੋਈ ਹੈ। ਅਦਾਕਾਰਾ ਨੇ ਆਪਣੇ ਇਸ ਲੁੱਕ ਨੂੰ ਬਿਲਕੁਲ ਸਿੰਪਲ ਤੇ ਐਲੀਗੈਂਟ ਰੱਖਿਆ ਹੈ।

ਹਰਤਾਲਿਕਾ ਤੀਜ ਦੇ ਮੌਕੇ ਤੁਸੀਂ ਪਿਸਤਾ ਗ੍ਰੀਨ ਰੰਗ ਦੀ ਸਾੜ੍ਹੀ ਪਹਿਨ ਸਕਦੇ ਹੋ। ਇਸ ਦੇ ਲਈ ਭਾਗਿਆਸ਼੍ਰੀ ਦੇ ਇਸ ਲੁੱਕ ਤੋਂ ਆਈਡੀਆ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਬਨਾਰਸੀ ਸਾੜ੍ਹੀ ਕੈਰੀ ਕੀਤੀ ਹੈ, ਜਿਸ 'ਤੇ ਸੁਨਹਿਰੀ ਜ਼ਰੀ ਦਾ ਜਾਲ ਪੈਟਰਨ ਵਾਲਾ ਕੰਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਲੇ 'ਤੇ ਵੀ ਬਰੀਕ ਕਾਰੀਗਰੀ ਕੀਤੀ ਹੋਈ ਹੈ। ਅਦਾਕਾਰਾ ਨੇ ਆਪਣੇ ਇਸ ਲੁੱਕ ਨੂੰ ਬਿਲਕੁਲ ਸਿੰਪਲ ਤੇ ਐਲੀਗੈਂਟ ਰੱਖਿਆ ਹੈ।

2 / 5

ਜੇਕਰ ਤੁਸੀਂ ਰਵਾਇਤੀ ਅੰਦਾਜ਼ ਨੂੰ ਥੋੜ੍ਹਾ ਆਧੁਨਿਕ ਟੱਚ ਦੇਣਾ ਚਾਹੁੰਦੇ ਹੋ, ਤਾਂ ਜੈਕਲੀਨ ਫਰਨਾਂਡਿਸ ਦੇ ਇਸ ਲੁੱਕ ਤੋਂ ਪ੍ਰੇਰਨਾ ਲੈ ਸਕਦੇ ਹੋ। ਉਨ੍ਹਾਂ ਨੇ ਹਰੇ ਰੰਗ ਦੀ ਪ੍ਰੀ-ਡ੍ਰੈਪਡ ਸਾੜ੍ਹੀ ਪਹਿਨੀ ਹੈ, ਜਿਸ ਵਿੱਚ ਮੈਚਿੰਗ ਫੈਬਰਿਕ ਦੇ ਫ੍ਰਿੰਜ (ਝਾਲਰ) ਲੱਗੇ ਹੋਏ ਹਨ। ਸਾੜ੍ਹੀ ਨੂੰ ਫ੍ਰੀ ਸਟਾਈਲ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਬਲਾਊਜ਼ ਵੀ ਅਟੈਚਡ ਹੈ। (ਤਸਵੀਰ: tanghavri)

3 / 5

ਹਰਤਾਲਿਕਾ ਤੀਜ ਲਈ ਕੰਗਨਾ ਰਣੌਤ ਦੇ ਇਸ ਲੁੱਕ ਤੋਂ ਵੀ ਤੁਸੀਂ ਆਈਡੀਆ ਲੈ ਸਕਦੇ ਹੋ। ਉਨ੍ਹਾਂ ਨੇ ਬੈਂਬੂ ਗ੍ਰੀਨ ਰੰਗ ਦੀ ਸਾੜ੍ਹੀ ਪਹਿਨੀ ਹੈ, ਜਿਸ 'ਤੇ ਗੋਲਡਨ ਲੇਸ ਨਾਲ ਹੈਵੀ ਬਾਰਡਰ ਤਿਆਰ ਕੀਤਾ ਗਿਆ ਹੈ। ਪੂਰੀ ਸਾੜ੍ਹੀ ਅਤੇ ਬਲਾਊਜ਼ 'ਤੇ ਕੋਈ ਹੋਰ ਵਾਧੂ ਡਿਜ਼ਾਈਨ ਨਹੀਂ ਹੈ, ਜੋ ਉਨ੍ਹਾਂ ਦੇ ਇਸ ਲੁੱਕ ਨੂੰ ਬੇਹੱਦ ਖ਼ੂਬਸੂਰਤ ਤੇ ਸ਼ਾਨਦਾਰ ਬਣਾਉਂਦਾ ਹੈ।

4 / 5

ਕੀਰਤੀ ਸੁਰੇਸ਼ ਇਸ ਫੋਰੈਸਟ ਗ੍ਰੀਨ ਰੰਗ ਦੀ ਸਾੜ੍ਹੀ ਵਿੱਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਸਾੜ੍ਹੀ 'ਤੇ ਗੋਲਡਨ ਧਾਰੀਆਂ ਦੀ ਡਿਟੇਲਿੰਗ ਕੀਤੀ ਗਈ ਹੈ, ਜਦਕਿ ਉਸ ਨੇ ਨਾਲ ਸ਼ਾਈਨੀ ਫੈਬਰਿਕ ਦਾ ਮੈਚਿੰਗ ਬਲਾਊਜ਼ ਕੈਰੀ ਕੀਤਾ ਹੋਇਆ ਹੈ। ਇਸ ਦੇ ਨਾਲ ਚੋਕਰ, ਮੈਚਿੰਗ ਝੁਮਕੇ, ਮੱਥੇ 'ਤੇ ਬਿੰਦੀ, ਹਲਕਾ ਮੇਕਅੱਪ ਅਤੇ ਖ਼ੂਬਸੂਰਤ ਹੇਅਰ ਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

5 / 5

ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ 50 ਤੋਂ ਵੱਧ ਉਮਰ ਵਿੱਚ ਵੀ ਬੇਹੱਦ ਖ਼ੂਬਸੂਰਤ ਤੇ ਜਵਾਨ ਨਜ਼ਰ ਆਉਂਦੀ ਹੈ ਅਤੇ ਹਮੇਸ਼ਾ ਨਵੇਂ ਫੈਸ਼ਨ ਗੋਲ ਸੈੱਟ ਕਰਦੀ ਹੈ। ਉਨ੍ਹਾਂ ਦੀ ਹਰੇ ਰੰਗ ਦੀ ਸਾੜ੍ਹੀ ਤਿਉਹਾਰ ਦੇ ਲਿਹਾਜ਼ ਨਾਲ ਤੁਹਾਨੂੰ ਬਿਲਕੁਲ ਪਰਫੈਕਟ ਲੁੱਕ ਦੇਣ ਵਿੱਚ ਮਦਦ ਕਰੇਗੀ। ਹੈਵੀ ਬਾਰਡਰ ਦੇ ਨਾਲ ਮੈਚਿੰਗ ਸਿਲਵਰ ਕਢਾਈ ਵਾਲਾ ਬਲਾਊਜ਼ ਲੁੱਕ ਨੂੰ ਹੋਰ ਵੀ ਰਾਇਲ ਤੇ ਸ਼ਾਨਦਾਰ ਬਣਾ ਰਿਹਾ ਹੈ।

Loading...
Unable to load recommendations.
Follow Us
Tag :