ਹੀਲਜ਼ ਤੋਂ ਲੈ ਕੇ ਜੂਤੀਆਂ ਤੱਕ... ਇਸ ਵੈਡਿੰਗ ਸੀਜ਼ਨ ਵਿੱਚ ਇਨ੍ਹਾਂ ਸਟਾਈਲਿਸ਼ ਫੁੱਟਵੇਅਰ ਨਾਲ ਕਰੋ ਆਪਣੇ | From heels to shoes... rock these stylish footwear this wedding season Know In Punjabi - TV9 Punjabi

ਹੀਲਜ਼ ਤੋਂ ਲੈ ਕੇ ਜੂਤੀਆਂ ਤੱਕ… ਇਸ ਵੈਡਿੰਗ ਸੀਜ਼ਨ ਵਿੱਚ ਇਨ੍ਹਾਂ ਸਟਾਈਲਿਸ਼ ਫੁੱਟਵੇਅਰ ਨਾਲ ਕਰੋ ਆਪਣੇ

Published: 

29 Oct 2025 17:05 PM IST

ਕੱਪੜਿਆਂ ਅਤੇ ਮੇਕਅਪ ਦੇ ਨਾਲ-ਨਾਲ, ਸਟਾਈਲਿਸ਼ ਲੁੱਕ ਲਈ ਸਹੀ ਫੁੱਟਵੇਅਰ ਵੀ ਬਹੁਤ ਜ਼ਰੂਰੀ ਹੁੰਦੇ ਹਨ। ਜ ਡਿਜ਼ਾਈਨਰ ਹੋਣ ਦੇ ਨਾਲ-ਨਾਲ ਆਰਾਮਦਾਇਕ ਵੀ ਹੁੰਦੇ ਹਨ। ਇਸ ਲਈ, ਤੁਸੀਂ ਸੂਟ ਤੋਂ ਲੈ ਕੇ ਸਾੜੀ ਜਾਂ ਇੱਥੋਂ ਤੱਕ ਕਿ ਵੈਸਟਰਨ ਆਊਟਫਿਟ ਹਰ ਚੀਜ਼ ਨਾਲ ਆਪਣੇ ਲੁਕ ਨੂੰ ਕੰਪਲੀਟ ਕਰਨ ਲਈ ਇਨ੍ਹਾਂ ਫੁੱਟਵੇਅਰ ਦੇ ਡਿਜ਼ਾਈਨਾਂ ਤੋਂ ਆਇਡਿਆ ਲੈ ਸਕਦੇ ਹੋ।

1 / 6ਤੁਸੀਂ ਜੁੱਤੀ ਸਟਾਇਲ ਹੀਲਸ ਵੀ ਲੈ ਸਕਦੇ ਹੋ । ਇਸਨੂੰ  ਕਿਸੇ ਵੀ ਕਿਸਮ ਦੇ ਪਲਾਜ਼ੋ, ਸਲਵਾਰ ਸੂਟ, ਜਾਂ ਸਾੜੀ ਨਾਲ ਇਸ ਤਰ੍ਹਾਂ ਦੇ ਫੁੱਟਵੀਅਰ ਕੈਰੀ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਥਰੈਡ, ਸਟੋਨ ਜਾਂ ਪਰਲ ਵਰਕ ਵਾਲੇ ਬਹੁਤ ਸਾਰੇ ਡਿਜ਼ਾਈਨ ਮਿਲਣਗੇ। ਇਸਨੂੰ ਤੁਸੀ ਦਫਤਰ ਵਿੱਚ ਕੁਰਤੀ ਅਤੇ ਜੀਨਸ ਨਾਲ ਵੀ ਪਹਿਨ ਸਕਦੇ ਹੋ। ਇਸ ਨਾਲ ਤੁਹਾਨੂੰ ਕਲਾਸੀ ਲੁੱਕ ਮਿਲੇਗਾ।

ਤੁਸੀਂ ਜੁੱਤੀ ਸਟਾਇਲ ਹੀਲਸ ਵੀ ਲੈ ਸਕਦੇ ਹੋ । ਇਸਨੂੰ ਕਿਸੇ ਵੀ ਕਿਸਮ ਦੇ ਪਲਾਜ਼ੋ, ਸਲਵਾਰ ਸੂਟ, ਜਾਂ ਸਾੜੀ ਨਾਲ ਇਸ ਤਰ੍ਹਾਂ ਦੇ ਫੁੱਟਵੀਅਰ ਕੈਰੀ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਥਰੈਡ, ਸਟੋਨ ਜਾਂ ਪਰਲ ਵਰਕ ਵਾਲੇ ਬਹੁਤ ਸਾਰੇ ਡਿਜ਼ਾਈਨ ਮਿਲਣਗੇ। ਇਸਨੂੰ ਤੁਸੀ ਦਫਤਰ ਵਿੱਚ ਕੁਰਤੀ ਅਤੇ ਜੀਨਸ ਨਾਲ ਵੀ ਪਹਿਨ ਸਕਦੇ ਹੋ। ਇਸ ਨਾਲ ਤੁਹਾਨੂੰ ਕਲਾਸੀ ਲੁੱਕ ਮਿਲੇਗਾ।

2 / 6

ਤੁਸੀਂ ਇਸ ਸਟਾਈਲ ਵਿੱਚ ਹੀਲਜ਼ ਜਾਂ ਫਲੈਟਸ ਫੁੱਟਵੇਅਰ ਕੈਰੀ ਕਰ ਸਕਦੇ ਹੋ, ਜੋ ਕਿ ਅੱਜਕੱਲ੍ਹ ਕਾਫ਼ੀ ਟ੍ਰੈਂਡੀ ਹਨ ਅਤੇ ਤੁਹਾਨੂੰ ਇਸ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਜੋ ਸਾੜੀ, ਸੂਟ ਅਤੇ ਲਹਿੰਗਾ ਦੇ ਲਈ ਬੈਸਟ ਰਹਿਣਗੇ । ਇਸ ਨਾਲ ਤੁਹਾਨੂੰ ਸਟਾਈਲਿਸ਼ ਲੁੱਕ ਮਿਲੇਗਾ। ਇਸ ਤਰ੍ਹਾਂ ਇਹ ਸਟਾਈਲਿਸ਼ ਫੁੱਟਵੇਅਰ ਵੈਸਟਰਨ ਆਊਟਫਿਟ ਨੂੰ ਬੈਸਟ ਅਤੇ ਕੰਪਲੀਟ ਲੁਕ ਦੇਵੇਗਾ ।

3 / 6

ਜੇਕਰ ਤੁਹਾਨੂੰ ਹੀਲਜ਼ ਕੈਰੀ ਕਰਨਾ ਪਸੰਦ ਹੈ ਅਤੇ ਆਰਾਮਦਾਇਕ ਲੁਕ ਚਾਹੀਦਾ ਹੈ ਤਾਂ ਤੁਸੀਂ ਵੇਜੇਸ-ਸਟਾਈਲ ਦੇ ਫੁੱਟਵੇਅਰ ਟ੍ਰਾਈ ਕਰ ਸਕਦੇ ਹੋ। ਇਸਦੇ ਵਿੱਚ ਸਿੰਪਲ,ਸਟੋਨ ਵਰਕ, ਅਤੇ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਜੋ ਤੁਸੀਂ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਸਲੈਕਟ ਕਰ ਸਕਦੇ ਹੋ। ਇਹ ਹਰ ਤਰ੍ਹਾਂ ਦੇ ਆਊਟਫਿਟ ਦੇ ਨਾਲ ਬੈਸਟ ਰਹਿਣਗੇ ।

4 / 6

ਜੇਕਰ ਤੁਸੀਂ ਸੂਟ ਜਾਂ ਇੰਡੋ-ਵੈਸਟਰਨ ਆਊਟਫਿਟ ਕੈਰੀ ਕਰ ਰਹੋ ਹੋ ਤਾਂ ਪਰ ਹੀਲ ਨਹੀਂ ਪਾਊਣਾ ਚਾਹੁੰਦੇ, ਤਾਂ ਤੁਸੀਂ ਜੂਤੀ ਟ੍ਰਾਈ ਕਰ ਸਕਦੇ ਹੋ। ਬਾਜ਼ਾਰ ਵਿੱਚ ਹਲਕੇ ਤੋਂ ਲੈ ਕੇ ਹੈਵੀ ਵਰਕ ਵਾਲੀਆਂ ਸ਼ਾਨਦਾਰ ਜੂੱਤੀਆ ਦੇ ਡਿਜ਼ਾਈਨ ਮਿਲ ਜਾਣਗੇ,ਤੁਸੀ ਮੌਕੇ ਦੇ ਮੁਤਾਬਕ ਉਨ੍ਹਾਂ ਨੂੰ ਖਰੀਦ ਸਕਦੇ ਹੋ।

5 / 6

ਇਸ ਤਰ੍ਹਾਂ ਦੇ ਫਲੈਟ ਫੁੱਟਵੀਅਰ ਡਿਜ਼ਾਈਨ ਵੀ ਅੱਜਕੱਲ੍ਹ ਕਾਫ਼ੀ ਟ੍ਰੈਂਡੀ ਹਨ। ਇਹ ਸੂਟ ਅਤੇ ਸਾੜੀਆਂ ਦੋਵਾਂ ਦੇ ਨਾਲ ਸਭ ਤੋਂ ਵਧੀਆ ਦਿਖਾਈ ਦੇਣਗੇ। ਵਿਆਹ ਦੇ ਫੰਕਸ਼ਨ ਵਿੱਚ ਤੁਸੀਂ ਇਸ ਤਰ੍ਹਾਂ ਦੇ ਫੁੱਟਵੇਅਰ ਪਾ ਸਕਦੇ ਹੋ ਜੋ ਲਾਈਟ ਵੇਟ ਵਾਲੇ ਹੁੰਦੈ ਹਨ। ਤੁਸੀਂ ਇਸਨੂੰ ਦਫ਼ਤਰ ਜਾਂਦੇ ਸਮੇਂ ਵੀ ਪਾ ਸਕਦੇ ਹੋ, ਕਿਉਂਕਿ ਇਹ ਸੂਟ ,ਜੀਨਸ ਅਤੇ ਕੁਰਤੀ ਨਾਲ ਕੰਫਰਟੇਬਲ ਰਹਿਣਗੇ।

6 / 6

ਜੇਕਰ ਤੁਸੀਂ ਨੋਰਮਲ ਹੀਲ ਪਾਊਣਾ ਪਸੰਦ ਕਰਦੇ ਹੋ, ਤਾਂ ਤੁਸੀਂ ਇਹਨਾਂ ਫੁੱਟਵੇਅਰ ਡਿਜ਼ਾਈਨਸ ਤੋਂ ਆਇਡੀਆ ਲੈ ਸਕਦੇ ਹੋ। ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ, ਜੋ ਵਿਆਹਾਂ ਤੋਂ ਲੈ ਕੇ ਦੋਸਤਾਂ ਨਾਲ ਘੁੰਮਣ ਜਾਂ ਦਫਤਰ ਜਾਣ ਤੱਕ ਹਰ ਚੀਜ਼ ਲਈ ਪਰਫੈਕਟ ਰਹਿਣਗੇ, ਇਸ ਨਾਲ ਤੁਹਾਨੂੰ ਸ਼ਾਨਦਾਰ ਅਤੇ ਕਸਾਲੀ ਲੁਕ ਵੀ ਮਿਲੇਗਾ ।

Follow Us On
Tag :