ਗੁਲਾਬ ਜਾਮੁਨ ਤੋਂ ਲੈ ਕੇ ਕਾਜੂ ਕਤਲੀ ਤੱਕ...ਦੀਵਾਲੀ ਦੀਆਂ ਮਸ਼ਹੂਰ ਮਠਿਆਈਆਂ ਵਿੱਚ ਮਿਲਾਵਟ ਦੇ ਵੱਖ-ਵੱਖ ਤਰੀਕੇ | From Gulab Jamun to Kaju Khatali...different ways of adulteration in the famous sweets of Diwali Know In Punjabi - TV9 Punjabi

ਗੁਲਾਬ ਜਾਮੁਨ ਤੋਂ ਲੈ ਕੇ ਕਾਜੂ ਕਤਲੀ ਤੱਕ…ਦੀਵਾਲੀ ਦੀਆਂ ਮਸ਼ਹੂਰ ਮਠਿਆਈਆਂ ਵਿੱਚ ਮਿਲਾਵਟ ਦੇ ਵੱਖ-ਵੱਖ ਤਰੀਕੇ

Published: 

16 Oct 2025 11:40 AM IST

ਦੀਵਾਲੀ ਦੇ ਮੌਕੇ ਤੇ ਮਠਿਆਈਆਂ ਬਹੁਤ ਜ਼ਿਆਦਾ ਖਰੀਦੀਆਂ ਜਾਂਦੀਆਂ ਹਨ। ਹਾਲਾਂਕਿ, ਬਹੁਤ ਸਾਰੀਆਂ ਮਠਿਆਈਆਂ ਵਿੱਚ ਮਿਲਾਵਟ ਹੁੰਦੀ ਹੈ। ਆਓ ਇਸ ਆਰਟੀਕਲ ਵਿੱਚ ਜਾਣਦੇ ਹਾਂ ਕਿ ਕਿਹੜੀ ਮਿਠਾਈ ਵਿੱਚ ਕਿਸ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ ।

1 / 5ਦੀਵਾਲੀ ਦੇ ਮੌਕੇ 'ਤੇ ਬਹੁਤ ਸਾਰੀਆਂ ਮਠਿਆਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ਵਿੱਚ ਮਿਲਣ ਵਾਲੇ ਗੁਲਾਬ ਜਾਮੁਨਾਂ ਵਿੱਚ ਮਿਲਾਵਟੀ ਖੋਆ ਹੁੰਦਾ ਹੈ? ਇਹ ਖੋਆ ਦੁੱਧ ਤੋਂ ਨਹੀਂ ਸਗੋਂ ਸਟਾਰਚ ਤੋਂ ਬਣਾਇਆ ਜਾਂਦਾ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੈ?

ਦੀਵਾਲੀ ਦੇ ਮੌਕੇ 'ਤੇ ਬਹੁਤ ਸਾਰੀਆਂ ਮਠਿਆਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ਵਿੱਚ ਮਿਲਣ ਵਾਲੇ ਗੁਲਾਬ ਜਾਮੁਨਾਂ ਵਿੱਚ ਮਿਲਾਵਟੀ ਖੋਆ ਹੁੰਦਾ ਹੈ? ਇਹ ਖੋਆ ਦੁੱਧ ਤੋਂ ਨਹੀਂ ਸਗੋਂ ਸਟਾਰਚ ਤੋਂ ਬਣਾਇਆ ਜਾਂਦਾ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੈ?

2 / 5

ਕਾਜੂ ਕਤਲੀ ਆਪਣੇ ਰਿਚ ਫਲੇਵਰ ਲਈ ਜਾਣੀ ਜਾਂਦੀ ਹੈ। ਇਹ ਕਾਜੂ ਤੋਂ ਬਣਾਈ ਜਾਂਦੀ ਹੈ ਅਤੇ ਚਾਂਦੀ ਦੇ ਵਰਕ ਨਾਲ ਸਜਾਈ ਜਾਂਦੀ ਹੈ। ਹਾਲਾਂਕਿ, ਜ਼ਿਆਦਾਤਰ ਮਾਰਕੀਟ ਦੇ ਵਿਚ ਮਿਲ ਰਹੀ ਕਾਜੂ ਕਤਲੀ ਚਾਂਦੀ ਦੇ ਵਰਕ ਦੀ ਬਜਾਏ ਐਲੂਮੀਨੀਅਮ ਵਰਕ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਹਨ।

3 / 5

ਮਿਲਕ ਕੇਕ ਦੁੱਧ ਨਾਲ ਤਿਆਰ ਕੀਤੀ ਮਿਠਾਈ ਹੈ ਜਿਸਦੀ ਬਣਤਰ ਦਾਣੇਦਾਰ ਹੁੰਦੀ ਹੈ। ਇਹ ਮਠਿਆਈ ਪੂਰੀ ਤਰ੍ਹਾਂ ਨਾਲ ਦੁੱਧ ਨਾਲ ਬਣਾਈ ਜਾਂਦੀ ਹੈ। ਹਾਲਾਂਕਿ, ਅੱਜਕੱਲ੍ਹ ਸਿੰਥੈਟਿਕ ਦੁੱਧ ਦੀ ਵਰਤੋਂ ਕਰਕੇ ਮਿਲਕ ਕੇਕ ਵੀ ਮਿਲਾਵਟੀ ਹੋ ​​ਰਹੇ ਹਨ।

4 / 5

ਖੋਏ ਦੀ ਵਰਤੋਂ ਪੇੜੇ ਬਣਾਉਣ ਲਈ ਵੀ ਕੀਤੀ ਜਾਂਦਾ ਹੈ। ਹਾਲਾਂਕਿ, ਮਿਲਾਵਟਖੋਰ ਹੁਣ ਨਕਲੀ ਖੋਏ ਦੀ ਵਰਤੋਂ ਕਰਕੇ ਪੇੜੇ ਬਣਾ ਰਹੇ ਹਨ, ਜਿਸ ਵਿੱਚ ਚਾਕ ਜਾਂ ਸਟਾਰਚ ਹੁੰਦਾ ਹੈ। ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।

5 / 5

ਸੋਨ ਪਾਪੜੀ ਦੀਵਾਲੀ ਸਮੇਂ ਸਭ ਤੋਂ ਵੱਧ ਵਿਕਣ ਵਾਲੀ ਮਠਿਆਈਆਂ ਵਿੱਚੋਂ ਇੱਕ ਹੈ। ਇਹ ਛੇਤੀ ਨਾਲ ਖਰਾਬ ਵੀ ਨਹੀਂ ਹੁੰਦੀ। ਹਾਲਾਂਕਿ, ਅੱਜਕੱਲ੍ਹ ਇਸ ਮਠਿਆਈ ਵਿੱਚ ਵੀ ਮਿਲਾਵਟ ਕੀਤੀ ਜਾ ਰਹੀ ਹੈ। ਸੋਨ ਪਾਪੜੀ ਬਣਾਉਣ ਲਈ ਸ਼ੁੱਧ ਘਿਓ ਦੀ ਬਜਾਏ ਵਨਸਪਤੀ ਘਿਓ ਦੀ ਵਰਤੋਂ ਕੀਤੀ ਜਾ ਰਹੀ ਹੈ।

Follow Us On
Tag :