ਵਿਆਹ ਦੇ ਜੋੜੇ ਨਾਲ ਪੇਅਰ ਕਰੋ ਇਹ ਟ੍ਰੇਂਡੀ ਹੇਅਰ ਸਟਾਈਲ, ਪਾਰਲਰ ਵਾਲੀ ਵੀ ਪੁੱਛੇਗੀ ਕਿੱਥੋਂ ਲਿਆ ਆਇਡੀਆ | Five best and trendy hairstyle for bridal look open hair curly hair bridal bun see all designs in punjabi - TV9 Punjabi

ਵਿਆਹ ਦੇ ਜੋੜੇ ਨਾਲ ਪੇਅਰ ਕਰੋ ਇਹ ਟ੍ਰੇਂਡੀ ਹੇਅਰ ਸਟਾਈਲ, ਪਾਰਲਰ ਵਾਲੀ ਵੀ ਪੁੱਛੇਗੀ – ਕਿੱਥੋਂ ਲਿਆ ਆਇਡੀਆ

Published: 

08 Nov 2025 11:41 AM IST

Bridal Hair Styles: ਵਿਆਹ ਹਰ ਦੁਲਹਨ ਲਈ ਇੱਕ ਬਹੁਤ ਹੀ ਖਾਸ ਮੌਕਾ ਹੁੰਦਾ ਹੈ। ਇਸ ਦਿਨ, ਦੁਲਹਨ ਆਪਣੇ ਬ੍ਰਾਈਡਲ ਜੋਰੇ ਨਾਲ ਸਭ ਕੁਝ ਪਰਫੈਕਟ ਚਾਹੁੰਦੀਆਂ ਹਨ। ਲੁੱਕ ਨੂੰ ਕੰਪਲੀਟ ਕਰਨ ਲਈ ਸਭ ਤੋਂ ਜਰੂਰੀ ਚੀਜ਼ ਉਨ੍ਹਾਂ ਦਾ ਹੇਅਰ ਸਟਾਈਲ ਹੈ। ਅੱਜ, ਅਸੀਂ ਤੁਹਾਨੂੰ ਵਿਆਹ ਦੇ ਜੋੜੇ ਨਾਲ ਪੇਅਰ ਕਰਨ ਲਈ ਕੁਝ ਸਭ ਤੋਂ ਵਧੀਆ ਹੇਅਰ ਸਟਾਈਲ ਦਿਖਾਉਣ ਜਾ ਰਹੇ ਹਾਂ।

1 / 5ਗੁੱਤ ਵਾਲਾ ਹੇਅਰ ਸਟਾਈਲ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡੀ ਹੈ। ਸਿੰਪਲ ਸੂਟ ਅਤੇ ਸਾੜੀਆਂ ਤੋਂ ਇਲਾਵਾ, ਲਾੜੀਆਂ ਗੁੱਤ ਵਾਲਾ ਹੇਅਰ ਸਟਾਈਲ ਵੀ ਕੈਰੀ ਕਰ ਰਹੀਆਂ ਹਨ। ਤੁਸੀਂ ਇਸ ਗੁੱਤ ਨੂੰ ਅਜਮਾ ਸਕਦੇ ਹੋ, ਜਿਸ ਵਿੱਚ ਪਰਾਂਦਾ ਲਗਾਇਆ ਗਿਆ ਹੈ ਅਤੇ ਪੂਰੀ ਗੁੱਤ ਨੂੰ ਗੋਟੇ ਨਾਲ ਕਵਰ ਕੀਤਾ ਗਿਆ ਹੈ। (Credit: khushbuchandimakeup/Instagram)

ਗੁੱਤ ਵਾਲਾ ਹੇਅਰ ਸਟਾਈਲ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡੀ ਹੈ। ਸਿੰਪਲ ਸੂਟ ਅਤੇ ਸਾੜੀਆਂ ਤੋਂ ਇਲਾਵਾ, ਲਾੜੀਆਂ ਗੁੱਤ ਵਾਲਾ ਹੇਅਰ ਸਟਾਈਲ ਵੀ ਕੈਰੀ ਕਰ ਰਹੀਆਂ ਹਨ। ਤੁਸੀਂ ਇਸ ਗੁੱਤ ਨੂੰ ਅਜਮਾ ਸਕਦੇ ਹੋ, ਜਿਸ ਵਿੱਚ ਪਰਾਂਦਾ ਲਗਾਇਆ ਗਿਆ ਹੈ ਅਤੇ ਪੂਰੀ ਗੁੱਤ ਨੂੰ ਗੋਟੇ ਨਾਲ ਕਵਰ ਕੀਤਾ ਗਿਆ ਹੈ। (Credit: khushbuchandimakeup/Instagram)

2 / 5

ਜੇਕਰ ਤੁਸੀਂ ਇੱਕ ਗੁੱਤ ਬਣਾਉਣ ਦਾ ਸੋਚ ਰਹੇ ਹੋ ਤਾਂ ਇਸ ਹੇਅਰ ਸਟਾਈਲ ਨੂੰ ਵੀ ਚੁਣ ਸਕਦੇ ਹੋ। ਇਸ ਵਿੱਚ ਗੋਲਡਨ ਗੁੱਤ ਫਲਾਵਰ ਐਕਸਸਰੀਜ ਲਗਾਈ ਗਈ ਹੈ, ਜੋ ਇਸਨੂੰ ਪਰਫੈਕਟ ਬ੍ਰਾਈਡਲ ਲੁੱਕ ਦੇ ਰਹੀ ਹੈ। ਅੱਗੇ ਤੋਂ ਫ੍ਰੈਂਚ ਕਰਦੇ ਹੋਏ ਇਸ ਗੁੱਤ ਨੂੰ ਫਿਸ਼ਟੇਲ ਡਿਜ਼ਾਈਨ ਦਿੱਤਾ ਗਿਆ ਹੈ। (Credit: glow_up_beauty_2929/Instagram)

3 / 5

ਬ੍ਰਾਈਡਲ ਐਟਾਇਰ ਤੇ ਬੰਨ ਹਮੇਸ਼ਾ ਪਸੰਦ ਕੀਤਾ ਜਾਂਦਾ ਰਿਹਾ ਹੈ। ਇਹ ਕਦੇ ਵੀ ਆਉਟ ਆਫ ਟ੍ਰੈਂਡ ਨਹੀਂ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣੇ ਵਿਆਹ ਲਈ ਜੂੜਾ ਬਣਾਉਣਆ ਚਾਹੁੰਦੇ ਹੋ, ਤਾਂ ਤੁਸੀਂ ਇਸ ਹੇਅਰ ਸਟਾਈਲ ਦੀ ਕਾਪੀ ਕਰ ਸਕਦੇ ਹੋ। ਇਸ ਵਿੱਚ ਵਾਲਾਂ ਨੂੰ ਕ੍ਰੀਂਪ ਕਰਕੇ ਫ੍ਰੈਂਚ ਚੋਟੀ ਬਣਾਈ ਗਈ ਹੈ, ਅਤੇ ਜੂੜਾ ਬਣਾ ਕੇ ਫੁੱਲਾਂ ਨਾਲ ਸਜਾਇਆ ਗਿਆ ਹੈ। (Credit: priya_chauhan_hairartist/Instagram)

4 / 5

ਇਨ੍ਹੀਂ ਦਿਨੀਂ, ਲਾੜੀਆਂ ਵੀ ਵਿਆਹਾਂ ਵਿੱਚ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖ ਰਹੀਆਂ ਹਨ। ਪਰ ਸਿਰਫ਼ ਇਸਨੂੰ ਖੁੱਲ੍ਹਾ ਛੱਡਣਾ ਕਾਫ਼ੀ ਨਹੀਂ ਹੈ। ਇੱਕ ਪਰਫੈਕਟ ਬ੍ਰਾਈਡਲ ਟਚ ਦੇਣ ਲਈ, ਤੁਸੀਂ ਵੇਵੀ ਕਰਲਸ ਕਰਵਾਓ, ਜਿਵੇਂ ਕਿ ਇਸ ਫੋਟੋ ਵਿੱਚ ਦਿਖਾਇਆ ਗਿਆ ਹੈ। ਇਸਨੂੰ ਹੋਰ ਖੂਬਸੂਰਤ ਬਣਾਉਣ ਲਈ, ਗੁਲਾਬ ਦੇ ਫੁੱਲਾਂ ਦੀਆਂ ਲੜੀਆਂ ਲਗਾਈਆਂ ਗਈਆਂ ਹਨ ਅਤੇ ਗੋਲਡਨ ਰਾਉਂਡ ਗੋਲ ਕਲਿੱਪ ਜੋੜਿਆ ਗਿਆ ਹੈ। (Credit: indian__wedding)

5 / 5

ਮੈਸੀ ਜੂੜਾ ਵੀ ਬ੍ਰਾਈਡਲ ਲੁੱਕ ਲਈ ਇੱਕ ਵਧੀਆ ਆਪਸ਼ਨ ਹੈ। ਇਸਨੂੰ ਬਣਾਉਣ ਲਈ, ਵਾਲਾਂ ਨੂੰ ਪਹਿਲਾਂ ਘੁੰਗਰਾਲੇ ਕੀਤਾ ਜਾਂਦਾ ਹੈ ਅਤੇ ਫਿਰ ਖੋਲ੍ਹਿਆ ਜਾਂਦਾ ਹੈ। ਇਸ ਵਿੱਚ ਮੱਥਾ ਪੱਤੀ ਦੇ ਨਾਲ ਹੀ ਚਿੱਟੇ ਗੁਲਾਬ ਲਗਾਏ ਗਏ ਹਨ। ਪਰ ਇਸਨੂੰ ਟ੍ਰੈਂਡੀ ਬਣਾਉਣ ਲਈ, ਗੁਲਾਬ ਦੇ ਫੁੱਲਾਂ ਨੂੰ ਜੂੜੇ ਦੇ ਹੇਠਲੇ ਪਾਸੇ ਰੱਖਿਆ ਗਿਆ ਹੈ, ਜੋ ਇਸਨੂੰ ਇੱਕ ਵੱਖਰਾ ਲੁੱਕ ਦੇ ਰਿਹਾ ਹੈ। (Credit: anwarhairstylist/Instagram)

Follow Us On
Tag :