ਨਰਾਤਿਆਂ ਦੌਰਾਨ ਬਣਾਓ ਇਹ ਖੂਬਸੂਰਤ ਰੰਗੋਲੀ ਡਿਜ਼ਾਈਨ, ਬਣਾਉਣਾ ਹੈ ਆਸਾਨ | During Navratri Make this beautiful Rangoli designs - TV9 Punjabi

ਨਰਾਤਿਆਂ ਦੌਰਾਨ ਬਣਾਓ ਇਹ ਖੂਬਸੂਰਤ ਰੰਗੋਲੀ ਡਿਜ਼ਾਈਨ, ਬਣਾਉਣਾ ਹੈ ਆਸਾਨ

tv9-punjabi
Published: 

27 Mar 2025 14:53 PM

ਇਸ ਸਾਲ ਚੈਤਰਾ ਨਰਾਤੇ 30 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਹਨ, ਇਸ ਦੌਰਾਨ 7 ਅਪ੍ਰੈਲ ਤੱਕ ਦੇਵੀ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਵੇਗੀ। ਇਸ ਪਵਿੱਤਰ ਤਿਉਹਾਰ 'ਤੇ ਘਰਾਂ ਦੀ ਸਫਾਈ ਤੋਂ ਇਲਾਵਾ ਰੰਗੋਲੀ ਬਣਾਉਣ ਦਾ ਵੀ ਬਹੁਤ ਮਹੱਤਵ ਹੈ। ਤੁਸੀਂ ਰੰਗੋਲੀ ਦੇ ਇਨ੍ਹਾਂ ਆਸਾਨ ਡਿਜ਼ਾਈਨਾਂ ਤੋਂ ਆਈਡੀਆ ਲੈ ਸਕਦੇ ਹੋ।

1 / 5ਇਹ ਰੰਗੋਲੀ ਡਿਜ਼ਾਈਨ ਸੁੰਦਰ ਅਤੇ ਸਿੰਪਲ ਲੱਗ ਰਿਹਾ ਹੈ। ਇਸਨੂੰ ਬਣਾਉਣਾ ਵੀ ਆਸਾਨ ਹੈ। ਇਸ ਵਿੱਚ ਮਾਂ ਦੇ ਚਰਨ ਬਣਾਏ ਗਏ ਹਨ। ਇਸ ਤੋਂ ਇਲਾਵਾ, ਫੁੱਲਾਂ ਅਤੇ ਪੱਤਿਆਂ ਦੇ ਡਿਜ਼ਾਈਨ ਵੱਖ-ਵੱਖ ਰੰਗਾਂ ਦੀ ਵਰਤੋਂ ਕਰਕੇ ਬਣਾਏ ਗਏ ਹਨ ਅਤੇ ਪੀਲੇ ਰੰਗ ਦੀ ਵਰਤੋਂ ਕਰਕੇ ਸਧਾਰਨ ਡਿਜ਼ਾਈਨ ਬਣਾਏ ਗਏ ਹਨ ਅਤੇ ਇਸਨੂੰ ਦੀਵਿਆਂ ਨਾਲ ਪੂਰਾ ਕੀਤਾ ਗਿਆ ਹੈ। ( Credit : happycolours_rangoli )

ਇਹ ਰੰਗੋਲੀ ਡਿਜ਼ਾਈਨ ਸੁੰਦਰ ਅਤੇ ਸਿੰਪਲ ਲੱਗ ਰਿਹਾ ਹੈ। ਇਸਨੂੰ ਬਣਾਉਣਾ ਵੀ ਆਸਾਨ ਹੈ। ਇਸ ਵਿੱਚ ਮਾਂ ਦੇ ਚਰਨ ਬਣਾਏ ਗਏ ਹਨ। ਇਸ ਤੋਂ ਇਲਾਵਾ, ਫੁੱਲਾਂ ਅਤੇ ਪੱਤਿਆਂ ਦੇ ਡਿਜ਼ਾਈਨ ਵੱਖ-ਵੱਖ ਰੰਗਾਂ ਦੀ ਵਰਤੋਂ ਕਰਕੇ ਬਣਾਏ ਗਏ ਹਨ ਅਤੇ ਪੀਲੇ ਰੰਗ ਦੀ ਵਰਤੋਂ ਕਰਕੇ ਸਧਾਰਨ ਡਿਜ਼ਾਈਨ ਬਣਾਏ ਗਏ ਹਨ ਅਤੇ ਇਸਨੂੰ ਦੀਵਿਆਂ ਨਾਲ ਪੂਰਾ ਕੀਤਾ ਗਿਆ ਹੈ। ( Credit : happycolours_rangoli )

2 / 5ਨਰਾਤਿਆਂ ਲਈ ਇਸ ਰੰਗੋਲੀ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਡਿਜ਼ਾਈਨ ਵਿੱਚ ਚਿੱਟੇ ਅਤੇ ਹਲਕੇ ਗੁਲਾਬੀ ਰੰਗ ਦਾ ਇਸਤੇਮਾਲ ਕਰਕੇ ਕਮਲ ਦਾ ਫੁੱਲ ਬਣਾਇਆ ਗਿਆ ਹੈ ਅਤੇ ਔਰਤ ਦੇ ਹੱਥ ਨਾਲ ਨਮਸਕਾਰ ਕਰਨ ਦਾ ਡਿਜ਼ਾਈਨ ਦਿਖਾਇਆ ਗਿਆ ਹੈ। ਨਾਲ ਹੀ, ਗੁਲਾਬ ਅਤੇ ਗੇਂਦੇ ਦੀਆਂ ਪੱਤੀਆਂ ਇੱਕ ਪਾਸੇ ਪੱਤੇ ਉੱਤੇ ਰੱਖੀਆਂ ਹਨ। ( Credit : kolam_page_samiksha )

ਨਰਾਤਿਆਂ ਲਈ ਇਸ ਰੰਗੋਲੀ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਡਿਜ਼ਾਈਨ ਵਿੱਚ ਚਿੱਟੇ ਅਤੇ ਹਲਕੇ ਗੁਲਾਬੀ ਰੰਗ ਦਾ ਇਸਤੇਮਾਲ ਕਰਕੇ ਕਮਲ ਦਾ ਫੁੱਲ ਬਣਾਇਆ ਗਿਆ ਹੈ ਅਤੇ ਔਰਤ ਦੇ ਹੱਥ ਨਾਲ ਨਮਸਕਾਰ ਕਰਨ ਦਾ ਡਿਜ਼ਾਈਨ ਦਿਖਾਇਆ ਗਿਆ ਹੈ। ਨਾਲ ਹੀ, ਗੁਲਾਬ ਅਤੇ ਗੇਂਦੇ ਦੀਆਂ ਪੱਤੀਆਂ ਇੱਕ ਪਾਸੇ ਪੱਤੇ ਉੱਤੇ ਰੱਖੀਆਂ ਹਨ। ( Credit : kolam_page_samiksha )

3 / 5

ਇਸ ਰੰਗੋਲੀ ਡਿਜ਼ਾਈਨ ਵਿੱਚ ਚਿੱਟੇ ਰੰਗ ਨਾਲ ਇੱਕ ਚੱਕਰ ਬਣਾਇਆ ਹੈ ਅਤੇ ਉਸ ਵਿੱਚ ਹਰੇ ਰੰਗ ਦਾ ਇਸਤੇਮਾਲ ਕਰਕੇ ਮਾਂ ਕਾਲੀ ਦੇ ਚਿਹਰੇ ਦੀ ਆਕਰਤੀ ਅਤੇ ਇੱਕ ਹੋਰ ਰੰਗ ਨਾਲ ਜੈ ਮਾਂ ਕਾਲੀ ਲਿਖਿਆ ਹੈ। ਸਵਾਸਤਿਕ ਵੀ ਬਣਾਇਆ ਹੈ।ਇਸਦੇ ਆਲੇ-ਦੁਆਲੇ ਸਧਾਰਨ ਡਿਜ਼ਾਈਨ ਨਾਲ ਹੈਪੀ ਨਵਰਾਤਰੀ ਲਿਖਿਆ ਹੋਇਆ ਹੈ।( Credit : anamika.kesharwani.528 )

4 / 5

ਇਹ ਰੰਗੋਲੀ ਡਿਜ਼ਾਈਨ ਨਰਾਤਿਆਂ ਲਈ ਬੇਸਟ ਹੈ। ਇਸ ਵਿੱਚ ਇੱਕ ਤ੍ਰਿਸ਼ੂਲ ਬਣਾਇਆ ਗਿਆ ਹੈ, ਨਵਰਾਤਰੀ ਲਿਖਿਆ ਹੈ ਅਤੇ ਦੀਵੇ ਵੀ ਲਗਾਏ ਗਏ ਹਨ। ਕਲਸ਼ ਦਾ ਡਿਜ਼ਾਈਨ ਵੀ ਬਣਾਇਆ ਹੈ। ਇਸ ਤੋਂ ਇਲਾਵਾ ਇਸ ਰੰਗੋਲੀ ਵਿੱਚ ਚੂੜੀਆਂ ਦੀ ਵੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਰੰਗ ਭਰੇ ਗਏ ਹਨ।( Credit : prajuu_s_art_world )

5 / 5

ਇਹ ਰੰਗੋਲੀ ਡਿਜ਼ਾਈਨ ਬਹੁਤ ਪਿਆਰਾ ਲੱਗ ਰਿਹਾ ਹੈ। ਇਸ ਨੂੰ ਬਣਾਉਣ ਲਈ, ਰੰਗਾਂ ਦੇ ਨਾਲ-ਨਾਲ ਚੌਲਾਂ ਦੀ ਵੀ ਵਰਤੋਂ ਕੀਤੀ ਗਈ ਅਤੇ ਮਾਂ ਅੰਬੇ ਦੇ ਚਿਹਰੇ ਦੀ ਆਕਰੀਤੀ ਬਣਾਈ ਹੈ। ਇਸ ਤੋਂ ਇਲਾਵਾ ਇੱਕ ਨਾਰੀਅਲ ਨੂੰ ਕਲਸ਼ ਵਿੱਚ ਰੱਖਿਆ ਹੋਇਆ ਦਿਖਾਇਆ ਗਿਆ ਹੈ ਅਤੇ ਦੂਜੇ ਪਾਸੇ ਹਲਦੀ ਅਤੇ ਕੁੱਕਮ ਨੂੰ ਇੱਕ ਪੱਤੇ 'ਤੇ ਰੱਖਿਆ ਹੈ ਅਤੇ ਇੱਕ ਦੀਵਾ ਜਗਾਇਆ ਹੋਇਆ ਹੈ। ( Credit : anita_talekar_kadam )

Follow Us On
Tag :