ਦੀਵਾਲੀ ਦਾ ਉਤਸ਼ਾਹ ਨਾ ਪੈ ਜਾਵੇ ਭਾਰੀ! ਅੱਖਾਂ ਦੀ ਸੁਰੱਖਿਆ ਤੋਂ ਲੈ ਕੇ ਪਟਾਕਿਆਂ ਤੱਕ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ | diwali safety tips firecracker precautions electric lights wiring pet care know in punjabi - TV9 Punjabi

ਦੀਵਾਲੀ ਦਾ ਉਤਸ਼ਾਹ ਨਾ ਪੈ ਜਾਵੇ ਭਾਰੀ! ਅੱਖਾਂ ਦੀ ਸੁਰੱਖਿਆ ਤੋਂ ਲੈ ਕੇ ਪਟਾਕਿਆਂ ਤੱਕ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Published: 

08 Nov 2026 18:36 PM IST

ਦੀਵਾਲੀ ਮੌਕੇ ਬਿਜਲੀ ਦੀਆਂ ਤਾਰਾਂ ਅਤੇ ਦੀਵਿਆਂ ਨੂੰ ਪਰਦਿਆਂ ਤੋਂ ਦੂਰ ਰੱਖੋ। ਪਟਾਕੇ ਜਾਂ ਫੁੱਲਝੜੀਆਂ ਚਲਾਉਂਦੇ ਸਮੇਂ ਅੱਖਾਂ ਦੀ ਸੁਰੱਖਿਆ ਲਈ ਐਨਕਾਂ ਅਤੇ ਸੂਤੀ ਕੱਪੜੇ ਪਹਿਨੋ। ਬੱਚਿਆਂ ਨੂੰ ਦੂਰ ਰੱਖੋ ਅਤੇ ਪਾਲਤੂ ਜਾਨਵਰਾਂ ਨੂੰ ਸ਼ੋਰ ਤੋਂ ਬਚਾਉਣ ਲਈ ਸੁਰੱਖਿਅਤ ਥਾਂ 'ਤੇ ਰੱਖੋ।

1 / 5ਦੀਵਾਲੀ ਦੀ ਸਜਾਵਟ ਵਿੱਚ ਲਾਈਟਾਂ ਦੀਆਂ ਲੜੀਆਂ ਲਗਾਈਆਂ ਜਾਂਦੀਆਂ ਹਨ। ਇਸ ਦੌਰਾਨ ਹਰ ਇੱਕ ਚੀਜ਼ ਦਾ ਬਾਰੀਕੀ ਨਾਲ ਧਿਆਨ ਰੱਖੋ। ਜਿਵੇਂ ਲੜੀਆਂ ਨੂੰ ਜੋੜਨ ਲਈ ਜਿਹੜੀ ਵੀ ਤਾਰ ਵਰਤੀ ਗਈ ਹੈ, ਉਸ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ ਕਿ ਉਸ ਵਿੱਚ ਕੋਈ ਕੱਟ ਨਾ ਹੋਵੇ। ਲਾਈਟਾਂ ਨੂੰ ਇੰਨੀ ਉਚਾਈ 'ਤੇ ਲਗਾਓ ਕਿ ਇਹ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣ। ਬਿਜਲੀ ਦੇ ਬੋਰਡ 'ਤੇ ਓਵਰਲੋਡਿੰਗ ਤੋਂ ਬਚਣਾ ਬਹੁਤ ਜ਼ਰੂਰੀ ਹੈ। (Image:Pexels)

ਦੀਵਾਲੀ ਦੀ ਸਜਾਵਟ ਵਿੱਚ ਲਾਈਟਾਂ ਦੀਆਂ ਲੜੀਆਂ ਲਗਾਈਆਂ ਜਾਂਦੀਆਂ ਹਨ। ਇਸ ਦੌਰਾਨ ਹਰ ਇੱਕ ਚੀਜ਼ ਦਾ ਬਾਰੀਕੀ ਨਾਲ ਧਿਆਨ ਰੱਖੋ। ਜਿਵੇਂ ਲੜੀਆਂ ਨੂੰ ਜੋੜਨ ਲਈ ਜਿਹੜੀ ਵੀ ਤਾਰ ਵਰਤੀ ਗਈ ਹੈ, ਉਸ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ ਕਿ ਉਸ ਵਿੱਚ ਕੋਈ ਕੱਟ ਨਾ ਹੋਵੇ। ਲਾਈਟਾਂ ਨੂੰ ਇੰਨੀ ਉਚਾਈ 'ਤੇ ਲਗਾਓ ਕਿ ਇਹ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣ। ਬਿਜਲੀ ਦੇ ਬੋਰਡ 'ਤੇ ਓਵਰਲੋਡਿੰਗ ਤੋਂ ਬਚਣਾ ਬਹੁਤ ਜ਼ਰੂਰੀ ਹੈ। (Image:Pexels)

2 / 5

ਸ਼ਾਮ ਨੂੰ ਪੂਜਾ ਤੋਂ ਬਾਅਦ ਦੀਵੇ ਅਤੇ ਮੋਮਬੱਤੀਆਂ ਜਗਾਉਣ ਮਗਰੋਂ ਦੀਵਾਲੀ ਦੀ ਅਸਲ ਰੌਣਕ ਨਜ਼ਰ ਆਉਂਦੀ ਹੈ। ਪੂਰਾ ਘਰ ਜਗਮਗਾ ਉੱਠਦਾ ਹੈ, ਪਰ ਇਸੇ ਸਮੇਂ ਸਾਰਿਆਂ ਨੂੰ ਪਟਾਕੇ ਚਲਾਉਣ ਦੀ ਵੀ ਕਾਹਲ ਹੁੰਦੀ ਹੈ। ਇਸ ਉਤਸ਼ਾਹ ਵਿੱਚ ਮੋਮਬੱਤੀਆਂ ਅਤੇ ਦੀਵੇ ਜਗਾਉਂਦੇ ਸਮੇਂ ਧਿਆਨ ਰੱਖੋ ਕਿ ਇਹ ਪਰਦਿਆਂ, ਕੱਪੜਿਆਂ ਦੇ ਆਸ-ਪਾਸ ਜਾਂ ਕਿਸੇ ਵੀ ਅਜਿਹੀ ਚੀਜ਼ ਕੋਲ ਨਾ ਹੋਣ ਜਿੱਥੇ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ।

3 / 5

ਦੀਵਾਲੀ 'ਤੇ ਖ਼ਾਸ ਤੌਰ 'ਤੇ ਲੋਕ ਫੁੱਲਝੜੀ ਨੂੰ ਕਾਫ਼ੀ ਸੁਰੱਖਿਅਤ ਮੰਨਦੇ ਹਨ, ਪਰ ਇਸ ਨੂੰ ਚਲਾਉਂਦੇ ਸਮੇਂ ਹੱਥ ਅੱਗ ਦੇ ਬਹੁਤ ਨੇੜੇ ਰਹਿੰਦੇ ਹਨ। ਇਸ ਦੌਰਾਨ ਬੱਚਿਆਂ ਨੂੰ ਇਕੱਲੇ ਨਾ ਛੱਡੋ ਅਤੇ ਫੁੱਲਝੜੀ ਵਿੱਚੋਂ ਨਿਕਲਣ ਵਾਲਾ ਧੂੰਆਂ ਸਿੱਧਾ ਅੱਖਾਂ ਦੇ ਸੰਪਰਕ ਵਿੱਚ ਆਉਂਦਾ ਹੈ। ਅਜਿਹੇ ਵਿੱਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਜੇਕਰ ਸੰਭਵ ਹੋਵੇ ਤਾਂ ਐਨਕਾਂ ਜ਼ਰੂਰ ਲਗਾਓ। ਇੱਕ ਨਿੱਕੀ ਜਿਹੀ ਚੰਗਿਆੜੀ ਵੀ ਤੁਹਾਡੀਆਂ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।

4 / 5

ਪਟਾਕੇ ਚਲਾਉਂਦੇ ਸਮੇਂ ਹਮੇਸ਼ਾ ਉੱਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਅਨਾਰ ਬੰਬ ਚਲਾਉਂਦੇ ਸਮੇਂ ਅਕਸਰ ਲੋਕ ਉੱਥੇ ਕੋਲ ਹੀ ਖੜ੍ਹੇ ਰਹਿੰਦੇ ਹਨ, ਪਰ ਕਈ ਵਾਰ ਇਹ ਅਚਾਨਕ ਫਟ ਸਕਦਾ ਹੈ। ਸਿੰਥੈਟਿਕ ਦੀ ਬਜਾਏ ਇਸ ਦਿਨ ਸੂਤੀ ਕੱਪੜੇ ਪਹਿਨੋ, ਕਿਉਂਕਿ ਇਹ ਸਰੀਰ ਨਾਲ ਚਿਪਕਦੇ ਨਹੀਂ ਹਨ। ਜਿਸ ਥਾਂ 'ਤੇ ਪਟਾਕੇ ਚਲਾਏ ਜਾ ਰਹੇ ਹਨ, ਉੱਥੋਂ ਬੱਚਿਆਂ ਨੂੰ ਹਮੇਸ਼ਾ ਸੁਰੱਖਿਅਤ ਦੂਰੀ 'ਤੇ ਹੀ ਰੱਖੋ।

5 / 5

ਤਿਉਹਾਰ ਦੀਆਂ ਖ਼ੁਸ਼ੀਆਂ ਅਤੇ ਉਤਸ਼ਾਹ ਵਿਚਕਾਰ ਆਪਣੇ ਘਰ ਦੇ ਪਾਲਤੂ ਜਾਨਵਰਾਂ ਨੂੰ ਬਿਲਕੁਲ ਵੀ ਅਣਗੌਲਿਆ ਨਾ ਕਰੋ। ਪਟਾਕਿਆਂ ਦੀ ਤੇਜ਼ ਆਵਾਜ਼ ਜਾਂ ਬਹੁਤ ਜ਼ਿਆਦਾ ਰੋਸ਼ਨੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਅਜਿਹੇ ਵਿੱਚ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਕਿਸੇ ਅਜਿਹੀ ਸੁਰੱਖਿਅਤ ਥਾਂ 'ਤੇ ਰੱਖੋ, ਜਿੱਥੇ ਉਹ ਆਰਾਮ ਕਰ ਸਕਣ ਅਤੇ ਪਟਾਕਿਆਂ ਦਾ ਉੱਚਾ ਖੜਕਾ ਉਨ੍ਹਾਂ ਤੱਕ ਨਾ ਪਹੁੰਚੇ।

Loading...
Unable to load recommendations.
Follow Us
Tag :