National Chocolate Day: ਬੱਚਾ ਜ਼ਿਆਦਾ ਖਾਂਦਾ ਹੈ ਚਾਕਲੇਟ,ਹੁਣ ਘਰ ਵਿੱਚ ਹੀ ਬਣਾਓ ਬਾਜਾਰ ਵਰਗੇ ਚਾਕਲੇਟ | Child eats too much chocolate, now make market-like chocolate at home Know In Punjabi - TV9 Punjabi

National Chocolate Day: ਬੱਚਾ ਜ਼ਿਆਦਾ ਖਾਂਦਾ ਹੈ ਚਾਕਲੇਟ,ਹੁਣ ਘਰ ਵਿੱਚ ਹੀ ਬਣਾਓ ਬਾਜਾਰ ਵਰਗੇ ਚਾਕਲੇਟ

Published: 

28 Oct 2025 16:33 PM IST

ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਹੀ ਚਾਕਲੇਟ ਖਾਣਾ ਕਾਫੀ ਪੰਸਦ ਕਰਦੇ ਹਨ। ਇਸਦੀ ਵਰਤੋਂ ਕੇਕ, ਪੇਸਟਰੀ, ਬਿਸਕੁਟ, ਆਈਸ ਕਰੀਮ, ਮੱਠਆਈਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ। ਚਾਕਲੇਟ ਅਕਸਰ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਜਾਂ ਰੁੱਸੇ ਹੋਏ ਵਿਅਕਤੀ ਨੂੰ ਮਣਾਉਣ ਲਈ ਦਿੱਤੀ ਜਾਂਦੀ ਹੈ। ਪਰ ਇਸਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ, ਤੁਸੀਂ ਇਸਨੂੰ ਘਰ ਵਿੱਚ ਵੀ ਬਣਾ ਸਕਦੇ ਹੋ।

1 / 6ਹਰ ਸਾਲ 28 ਅਕਤੂਬਰ ਨੂੰ ਰਾਸ਼ਟਰੀ ਚਾਕਲੇਟ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਦੁਨੀਆ ਭਰ ਵਿੱਚ ਚਾਕਲੇਟ ਦੇ ਇਤਿਹਾਸ ਅਤੇ ਇਸਦੇ ਵਿਕਾਸ ਦਾ ਸਨਮਾਨ ਕਰਨਾ ਹੈ। ਚਾਕਲੇਟ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚ ਡਾਰਕ, ਮਿਲਕ, ਵ੍ਹਾਈਟ ਚਾਕਲੇਟ ਅਤੇ ਹੋਰ ਬਹੁਤ ਸਾਰੇ ਸੁਆਦ ਸ਼ਾਮਲ ਹਨ। ( Credit : Pexels )

ਹਰ ਸਾਲ 28 ਅਕਤੂਬਰ ਨੂੰ ਰਾਸ਼ਟਰੀ ਚਾਕਲੇਟ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਦੁਨੀਆ ਭਰ ਵਿੱਚ ਚਾਕਲੇਟ ਦੇ ਇਤਿਹਾਸ ਅਤੇ ਇਸਦੇ ਵਿਕਾਸ ਦਾ ਸਨਮਾਨ ਕਰਨਾ ਹੈ। ਚਾਕਲੇਟ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚ ਡਾਰਕ, ਮਿਲਕ, ਵ੍ਹਾਈਟ ਚਾਕਲੇਟ ਅਤੇ ਹੋਰ ਬਹੁਤ ਸਾਰੇ ਸੁਆਦ ਸ਼ਾਮਲ ਹਨ। ( Credit : Pexels )

2 / 6

ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਚਾਕਲੇਟ ਨੂੰ ਪਸੰਦ ਕਰਦੇ ਹੋ, ਤਾਂ ਤੁਸੀਂ ਇਸਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਘਰ ਵਿੱਚ ਬਣਾ ਸਕਦੇ ਹੋ। ਇਸਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਇਸਨੂੰ ਪਸੰਦ ਕਰਦਾ ਹੈ । ਤੁਸੀਂ ਇਸਨੂੰ ਬਣਾਉਣ ਲਈ ਆਪਣੇ ਮੁਤਾਬਕ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ।

3 / 6

ਘਰ ਵਿੱਚ ਹੈਲਦੀ ਤਰੀਕੇ ਨਾਲ ਵੀ ਚਾਕਲੇਟ ਬਣਾ ਸਕਦੇ ਹੋ। ਇਸਨੂੰ ਬਣਾਉਣ ਲਈ, ਤੁਹਾਨੂੰ ਲੋੜ ਪਵੇਗੀ: 15 ਤੋਂ 18 ਬਗੈਰ ਬੀਜ ਦੇ ਖਜੂਰ, 40 ਬਦਾਮ ਪਾਣੀ ਵਿੱਚ ਭਿੱਜੇ ਹੋਏ, 1/4 ਕੱਪ ਵਾਈਟ ਚਾਕਲੇਟ, 15 ਤੋਂ 18 ਬਦਾਮ, ਕਾਜੂ ਅਤੇ ਪਿਸਤਾ ਇਕੱਠੇ ਮਿਕਸ ਕੀਤੇ ਹੋਏ, 200 ਗ੍ਰਾਮ ਮਿਲਕ ਮੈਲਟੇਡ ਚਾਕਲੇਟ/ਡਾਰਕ ਚਾਕਲੇਟ।

4 / 6

ਛਿੱਲੇ ਹੋਏ ਬਦਾਮ ਨੂੰ ਥੋੜਾ ਜਿਹਾ ਮੋਟਾ ਪੇਸਟ ਬਣਾ ਲਓ, ਫਿਰ ਇਸ ਵਿੱਚ ਵਾਈਟ ਚਾਕਲੇਟ ਪਾਓ ਅਤੇ ਸਾਫਟ ਪੇਸਟ ਬਣਾਓ। ਹੁਣ ਬਗੈਰ ਬੀਜ ਵਾਲੀ ਖਜੂਰ ਨੂੰ ਲਵੋਂ ਅਤੇ ਉਸਨੂੰ ਬਦਾਮ ਦੇ ਪੇਸਟ ਨਾਲ ਭਰੋ। ਇਸਦੇ ਵਿਚ ਭੁੰਨੇ ਹੋਏ ਅਖਰੋਟ ਵੀ ਪਾ ਸਕਦੇ ਹੋ। ਇਨ੍ਹਾਂ ਨੂੰ ਮੈਲਟੇਡ ਚਾਕਲੇਟ ਨਾਲ ਪੂਰੀ ਤਰ੍ਹਾਂ ਕਵਰ ਕਰੋ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਸਜਾਓ। ਹੁਣ ਫਰਿੱਜ ਵਿੱਚ ਰੱਖੋ।

5 / 6

ਸੱਭ ਤੋਂ ਪਹਿਲਾਂ, ਇੱਕ ਬਾਉਲ ਵਿੱਚ ਪਿਘਲਾ ਹੋਇਆ ਗੁੜ, ਕੋਕੋ ਪਾਊਡਰ ਅਤੇ ਮੱਖਣ ਪਾਓ। ਫਿਰ ਬਾਰੀਕ ਕੱਟੇ ਹੋਏ ਅਖਰੋਟ, ਬਦਾਮ, ਬੀਜ ਅਤੇ ਕਿਸ਼ਮਿਸ਼ ਪਾਓ। ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਨੂੰ ਚਾਕਲੇਟ ਮੋਲਡ ਵਿੱਚ ਪਾਓ ਅਤੇ 7 ਤੋਂ 8 ਘੰਟਿਆਂ ਲਈ ਫਰਿੱਜ ਵਿੱਚ ਰੱਖੋ। ਫਿਰ, ਇਸਨੂੰ ਕੱਢ ਕੇ ਕੱਟ ਲਵੋ। ਇਹ ਖਾਣ ਲਈ ਤਿਆਰ ਹੈ।

6 / 6

ਤੁਸੀਂ ਇਨ੍ਹਾਂ ਦੋ ਤਰੀਕਿਆਂ ਨਾਲ ਵੀ ਘਰ ਵਿੱਚ ਚਾਕਲੇਟ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ, ਸੁੱਕੇ ਮੇਵੇ ਅਤੇ ਹੋਰ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਨੂੰ ਜਿਆਦਾ ਮਿੱਠਾ ਨਹੀਂ ਚਾਹੀਦਾ ਤਾਂ ਤੁਸੀਂ ਘੱਟ ਗੁੜ ਦੀ ਵਰਤੋਂ ਕਰ ਸਕਦੇ ਹੋ। ਖਜੂਰ ਵਿੱਚ ਨੈਚੁਰਲ ਸ਼ੁਗਰ ਹੁੰਦੀ ਹੈ ਅਤੇ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ।

Follow Us On
Tag :