ਧਨਤੇਰਸ ‘ਤੇ ₹10,000 ਤੋਂ ਘੱਟ ਵਿੱਚ ਖਰੀਦੋ ਇਹ 5 ਸਮਾਰਟ ਗੈਜਟ — ਆਪਣੇ ਆੁਪ ਨੂੰ ਗਿਫਟ ਕਰਨ ਲਈ ਪਰਫੈਕਟ ਤੋਹਫ਼ਾ ! | Buy these 5 smart gadgets for under ₹10,000 on Dhanteras Know in Punjabi - TV9 Punjabi

ਧਨਤੇਰਸ ਤੇ ₹10,000 ਤੋਂ ਘੱਟ ਵਿੱਚ ਖਰੀਦੋ ਇਹ 5 ਸਮਾਰਟ ਗੈਜਟ — ਆਪਣੇ ਆੁਪ ਨੂੰ ਗਿਫਟ ਕਰਨ ਲਈ ਪਰਫੈਕਟ ਤੋਹਫ਼ਾ !

Published: 

18 Oct 2025 17:49 PM IST

Dhanteras gadgets under 10000: ਸੋਨੇ ਅਤੇ ਚਾਂਦੀ ਦੇ ਨਾਲ-ਨਾਲ, ਬਹੁਤ ਸਾਰੇ ਲੋਕ ਧਨਤੇਰਸ 'ਤੇ ਇਲੈਕਟ੍ਰਾਨਿਕ ਗੈਜੇਟ ਖਰੀਦਣਾ ਸ਼ੁਭ ਮੰਨਦੇ ਹਨ। ਇਸ ਲਈ ਜੇਕਰ ਤੁਸੀਂ ਨਵੇਂ ਗੈਜੇਟ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਤੁਹਾਡਾ ਬਜਟ 10,000 ਰੁਪਏ ਹੈ, ਤਾਂ ਇਸ ਕੀਮਤ 'ਤੇ ਵੀ ਬਾਜ਼ਾਰ ਵਿੱਚ ਬਹੁਤ ਸਾਰੇ ਸਮਾਰਟ ਅਤੇ ਇਲੈਕਟ੍ਰਾਨਿਕ ਗੈਜੇਟ ਉਪਲਬਧ ਹਨ, ਜੋ ਤੁਸੀਂ ਆਪਣੇ ਆਪ ਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ। ਇਹ ਡਿਵਾਈਸ ਨਾ ਸਿਰਫ਼ ਤਕਨਾਲੋਜੀ ਨਾਲ ਭਰਪੂਰ ਹਨ, ਸਗੋਂ ਦੀਵਾਲੀ ਦੇ ਆਫਰ ਤੇ ਬਹੁਤ ਘੱਟ ਕੀਮਤਾਂ 'ਤੇ ਵੀ ਮਿਲ ਜਾਂਣਗੇ ।

1 / 5ਸਮਾਰਟ ਟੀਵੀ :ਧਨਤੇਰਸ ‘ਤੇ ਜੇ ਤੁਸੀਂ ਨਵਾਂ ਟੀਵੀ ਲੈਣਾ ਚਾਹੁੰਦੇ ਹੋ ਤਾਂ ₹10,000 ਤੋਂ ਘੱਟ ਵਿੱਚ ਵੀ ਕਈ ਸ਼ਾਨਦਾਰ ਆਪਸ਼ਨ ਮਿਲ ਜਾਣਗੇ। ਤੁਸੀ ਇਸ ਕਿਮਤ ਤੇ 32 ਇੰਚ ਦੀ ਟੀਵੀ ਖਰੀਦ ਸਕਦੇ ਹੋ ।ਇਸ ਰੇਂਜ ਵਿੱਚ,Thomson Phoenix 80cm, Realme 80cm RMV2003, Philips Frameless 80cm ਅਤੇ Samsung 80cm Tizen TV ਵਰਗੇ ਮਾਡਲ ਲੱਭ ਸਕਦੇ ਹੋ ।(Image-Thomson)

ਸਮਾਰਟ ਟੀਵੀ :ਧਨਤੇਰਸ ‘ਤੇ ਜੇ ਤੁਸੀਂ ਨਵਾਂ ਟੀਵੀ ਲੈਣਾ ਚਾਹੁੰਦੇ ਹੋ ਤਾਂ ₹10,000 ਤੋਂ ਘੱਟ ਵਿੱਚ ਵੀ ਕਈ ਸ਼ਾਨਦਾਰ ਆਪਸ਼ਨ ਮਿਲ ਜਾਣਗੇ। ਤੁਸੀ ਇਸ ਕਿਮਤ ਤੇ 32 ਇੰਚ ਦੀ ਟੀਵੀ ਖਰੀਦ ਸਕਦੇ ਹੋ ।ਇਸ ਰੇਂਜ ਵਿੱਚ,Thomson Phoenix 80cm, Realme 80cm RMV2003, Philips Frameless 80cm ਅਤੇ Samsung 80cm Tizen TV ਵਰਗੇ ਮਾਡਲ ਲੱਭ ਸਕਦੇ ਹੋ ।(Image-Thomson)

2 / 5

ਸਮਾਰਟ ਵਾਚ :₹10,000 ਤੋਂ ਘੱਟ ਵਿੱਚ ਤੁਸੀਂ ਆਪਣੇ ਲਈ ਸਟਾਈਲਿਸ਼ ਸਮਾਰਟ ਵਾਚ ਦਾ ਆਪਸ਼ਨ ਲੱਭ ਸਕਦੇ ਹੋ। ਜਿਵੇਂ ਕਿ CMF Watch Pro 2, Samsung Watch 4, Xiaomi Mi Watch Revolve Active, Realme Watch 3 Pro। ਇਹ ਘੜੀਆਂ ਹਾਰਟ ਰੇਟ ਮਾਨੀਟਰ, SpO₂, ਸਲੀਪ ਟ੍ਰੈਕਿੰਗ, AMOLED ਡਿਸਪਲੇ ਅਤੇ ਬਲੂਟੂਥ ਕਾਲਿੰਗ ਵਰਗੇ ਫੀਚਰ ਨਾਲ ਭਰਪੂਰ ਹਨ ।(Image-Samsung)

3 / 5

ਵਾਇਰਲੈੱਸ ਇਅਰਬਡਸ :ਜੇਕਰ ਤੁਸੀਂ ਹੋ ਮਿਊਜ਼ਿਕ ਲਵਰ ਤਾਂ ਤੁਸੀ ਆਪਣੇ ਆਪ ਨੂੰ ਉੱਚ-ਗੁਣਵੱਤਾ ਵਾਲੇ ਵਾਇਰਲੈੱਸ ਈਅਰਬਡਸ ਗਿਫਟ ਕਰ ਸਕਦੇ ਹੋ। ₹10,000 ਤੋਂ ਘੱਟ ਵਿੱਚ, ਤੁਸੀਂ Samsung Galaxy Buds 3, Bose QuietComfort Earbuds, Nothing Ear (Open), JBL Live Beam 3। ਵਰਗੇ ਵਿਕਲਪ ਲੱਭ ਸਕਦੇ ਹੋ। ਇਹ ਮਾਡਲ Loud ANC ਲਈ Loud ਆਵਾਜ਼ ਦਿੰਦਾ ਹੈ। (Image-Nothing)

4 / 5

ਪਾਵਰ ਬੈਂਕ :ਜੇ ਤੁਸੀਂ ਟ੍ਰੈਵਲ ਕਰਦੇ ਹੋ ਤਾਂ ਪਾਵਰ ਬੈਂਕ ਯੂਜ਼ਫੁਲ ਅਤੇ ਪ੍ਰੈਕਟੀਕਲ ਗਿਫਟ ਹੈ। ਜੇਕਰ ਤੁਹਾਡਾ ਬਜਟ ₹10,000 ਹੈ, ਤਾਂ ਤੁਹਾਨੂੰ 20,000mAh ਤੋਂ ਵੱਧ ਸਮਰੱਥਾ ਵਾਲੇ ਪਾਵਰ ਬੈਂਕ 'ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਨਾ ਸਿਰਫ਼ ਆਪਣੇ ਸਮਾਰਟਫੋਨ ਨੂੰ ਸਗੋਂ ਆਪਣੇ ਲੈਪਟਾਪ ਅਤੇ ਹੋਰ ਗੈਜੇਟਸ ਨੂੰ ਵੀ ਚਾਰਜ ਕਰ ਸਕੋ। ਇਸ ਕਿਮਤ ਤੇ boAt Energy Shroom PB600 27000mAh, Mi 30000mAh 18W, ERD PB-193 40000mAh (25W), boAt 20000mAh 22.5W Pocket ਤੁਹਾਡੇ ਸਭ ਤੋਂ ਵਧੀਆ ਆਪਸ਼ਨ ਹੋ ਸਕਦੇ ਹਨ। ((Image-boAt))

5 / 5

ਸਮਾਰਟ ਹੋਮ ਡਿਵਾਈਸ : Google Nest Mini ਅਤੇ Amazon Echo Dot (4th Gen)ਹੁਣ ਸਿਰਫ਼ ₹3,000 ਤੋਂ ਘੱਟ ਵਿੱਚ ਮਿਲ ਜਾਣਗੇ । ਵੌਇਸ ਕਮਾਂਡ ਨਾਲ ਮਿਊਜ਼ਿਕ ਚਲਾਓ, ਟਾਈਮਰ ਸੈੱਟ ਕਰੋ ਜਾਂ ਸਮਾਰਟ ਲਾਈਟਸ ਕੰਟਰੋਲ ਕਰੋ।ਇਹਨਾਂ ਦੀ ਵਰਤੋਂ ਸੰਗੀਤ ਚਲਾਉਣ, ਟਾਈਮਰ ਸੈੱਟ ਕਰਨ, ਜਾਂ ਸਮਾਰਟ ਲਾਈਟਾਂ ਅਤੇ ਉਪਕਰਣਾਂ ਨੂੰ ਵੌਇਸ ਕਮਾਂਡਾਂ ਨਾਲ ਕੰਟਰੋਲ ਕਰਨ ਲਈ ਕਰ ਸਕਦੇ ਹੋ। ਇਸ ਤੋਂ ਇਲਾਵਾ, ₹10,000 ਤੋਂ ਘੱਟ ਵਿੱਚ ਤੁਸੀਂ ਹੋਮ ਥੀਏਟਰ ਵੀ ਖਰੀਦ ਸਕਦੇ ਹੋ — SONY SA-D40M2 4.1ch, JBL Cinema SB241 2.1 ਅਤੇ Portronics Pure Sound 107 200W ਬਹੁੱਤ ਵਧੀਆ ਆਪਸ਼ਨ ਹਨ।(Image-SONY)

Follow Us On
Tag :