ਸਰਸਵਤੀ ਪੂਜਾ ਵਿੱਚ ਪਾਓ ਪੀਲੇ ਰੰਗ ਦੀਆਂ ਇਹ ਸਾੜੀਆਂ; ਇਹ ਰਹੇ ਬੈਸਟ ਡਿਜਾਈਨ | basant panchmi special Yellow colour best design saree looks for saraswati puja take ideas from actress see pictures in punjabi - TV9 Punjabi

ਸਰਸਵਤੀ ਪੂਜਾ ਵਿੱਚ ਪਾਓ ਪੀਲੇ ਰੰਗ ਦੀਆਂ ਇਹ ਸਾੜੀਆਂ; ਇਹ ਰਹੇ ਬੈਸਟ ਡਿਜਾਈਨ

Updated On: 

20 Jan 2026 17:47 PM IST

ਸਰਸਵਤੀ ਪੂਜਾ ਦੌਰਾਨ ਪੀਲਾ ਰੰਗ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਗਿਆਨ, ਖੁਸ਼ਹਾਲੀ, ਖੁਸ਼ੀ ਅਤੇ ਬਸੰਤ ਦਾ ਪ੍ਰਤੀਕ ਹੈ। ਇਹ ਦੇਵੀ ਸਰਸਵਤੀ ਦਾ ਮਨਪਸੰਦ ਰੰਗ ਵੀ ਹੈ। ਇਸ ਲਈ, ਜੇਕਰ ਤੁਸੀਂ ਵੀ ਸਰਸਵਤੀ ਪੂਜਾ ਲਈ ਪੀਲੀ ਸਾੜੀ ਪਾਉਣਾ ਚਾਹੁੰਦੇ ਹੋ ਤਾਂ ਇੱਥੇ ਸਭ ਤੋਂ ਵਧੀਆ ਡਿਜ਼ਾਈਨ ਦਿਖਾ ਰਹੇ ਹਾਂ।

1 / 6Rupali ਗਾਂਗੁਲੀ ਦੀ ਇਹ ਸਾੜੀ ਸਰਸਵਤੀ ਪੂਜਾ ਲਈ ਵਧੀਆ ਵਿਕਲਪ ਹੈ। ਉਨ੍ਹਾਂ ਨੇ ਇੱਕ ਕੰਟ੍ਰਾਸਟ ਰੈ਼ਡ ਕਲਰ ਦੇ ਬਲਾਊਜ਼ ਦੇ ਨਾਲ ਇੱਕ ਪੀਲੀ ਰੇਸ਼ਮੀ ਸਾੜੀ ਪਹਿਨੀ ਹੈ। ਨਾਲ ਹੀ ਮੈਚਿੰਗ ਦੁਪੱਟਾ ਸਾੜੀ ਨੂੰ ਯੂਨੀਕ ਲੁੱਕ ਦੇ ਰਿਹਾ ਹੈ। (Credit: rupaliganguly/Instagram) Saree

Rupali ਗਾਂਗੁਲੀ ਦੀ ਇਹ ਸਾੜੀ ਸਰਸਵਤੀ ਪੂਜਾ ਲਈ ਵਧੀਆ ਵਿਕਲਪ ਹੈ। ਉਨ੍ਹਾਂ ਨੇ ਇੱਕ ਕੰਟ੍ਰਾਸਟ ਰੈ਼ਡ ਕਲਰ ਦੇ ਬਲਾਊਜ਼ ਦੇ ਨਾਲ ਇੱਕ ਪੀਲੀ ਰੇਸ਼ਮੀ ਸਾੜੀ ਪਹਿਨੀ ਹੈ। ਨਾਲ ਹੀ ਮੈਚਿੰਗ ਦੁਪੱਟਾ ਸਾੜੀ ਨੂੰ ਯੂਨੀਕ ਲੁੱਕ ਦੇ ਰਿਹਾ ਹੈ। (Credit: rupaliganguly/Instagram) Saree

2 / 6

ਜੇਕਰ ਤੁਸੀਂ ਸਿੰਪਲ ਐਂਡ ਸੋਬਰ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਕਾਜੋਲ ਵਾਂਗ ਸ਼ਿਫੋਨ ਪ੍ਰਿੰਟੇਡ ਸਾੜੀ ਪਹਿਨ ਸਕਦੇ ਹੋ। ਇਸ ਵਿੱਚ ਮੈਚਿੰਗ ਫਲਾਵਰ ਦਿੱਤੇ ਗਏ ਹਨ। ਐਕਟ੍ਰੇਸ ਨੇ ਇਸਨੂੰ ਇੱਕ ਸਲੀਵਲੈੱਸ ਬਲਾਊਜ਼ ਨਾਲ ਕੈਰੀ ਕੀਤਾ ਹੈ। (Credit: kajol/Instagram)

3 / 6

ਆਰਗੇਨਜ਼ਾ ਸਾੜੀਆਂ ਅੱਜਕੱਲ੍ਹ ਕਾਫ਼ੀ ਟ੍ਰੈਂਡੀ ਹਨ। ਤੁਸੀਂ ਪੀਲੀ ਆਰਗੇਨਜ਼ਾ ਸਾੜੀ ਟ੍ਰਾਈ ਕਰ ਸਕਦੇ ਹੋ। ਇਹ ਸਿੰਪਲ ਐਂਡ ਸੋਬਰ ਲੁੱਕ ਦੇਵੇਗੀ। ਅਦਾਕਾਰਾ ਭਾਗਿਆਸ਼੍ਰੀ ਨੇ ਇਸਨੂੰ ਕਢਾਈ ਵਾਲੇ ਬਲਾਊਜ਼ ਨਾਲ ਪੇਅਰ ਕੀਤਾ ਹੈ। ਤੁਸੀਂ ਕੰਟ੍ਰਾਸਟ ਬਲਾਊਜ਼ ਵੀ ਪਾ ਸਕਦੇ ਹੋ। (ਕ੍ਰੈਡਿਟ: bhagyashreeonline/Instagram)

4 / 6

ਕਰਿਸ਼ਮਾ ਕਪੂਰ ਨੇ ਪੀਲੇ ਰੰਗ ਦੀ ਸਿਲਕ ਸਾੜੀ ਵੀਅਰ ਕੀਤੀ ਹੈ, ਜੋ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਐਕਟ੍ਰੈਸ ਨੇ ਇਸਨੂੰ ਮੈਚਿੰਗ ਸਲੀਵਲੈੱਸ ਬਲਾਊਜ਼ ਨਾਲ ਪੇਅਰ ਕੀਤਾ। ਉਨ੍ਹਾਂ ਨੇ ਚੋਕਰ ਸੈੱਟ ਅਤੇ ਸਲੀਕ ਬਨ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ। (ਕ੍ਰੈਡਿਟ: karishmakapoor/Instagram)

5 / 6

ਸੋਨਾਲੀ ਬੇਂਦਰੇ ਦੀ ਸਾੜੀ ਵੀ ਪੂਜਾ ਲਈ ਵਧੀਆ ਵਿਕਲਪ ਹੈ। ਸਾਟਿਨ ਦੀ ਇਹ ਯੈਲੋ ਸਾੀ ਸ਼ਾਨਦਾਰ ਲੱਗ ਰਹੀ ਹੈ। ਅਦਾਕਾਰਾ ਨੇ ਇਸਨੂੰ ਸਲੀਵਲੈੱਸ ਬਲਾਊਜ਼ ਨਾਲ ਪੇਅਰ ਕੀਤਾ ਹੈ। ਖੁੱਲ੍ਹੇ ਵਾਲਾਂ ਅਤੇ ਹਲਕੇ ਮੇਕਅਪ ਦੇ ਨਾਲ, ਸੋਨਾਲੀ ਦਾ ਲੁੱਕ ਕਲਾਸੀ ਲੱਗ ਰਿਹਾ ਹੈ। (ਕ੍ਰੈਡਿਟ: iamsonali/Instagram)

6 / 6

ਜੇਕਰ ਤੁਸੀਂ ਅਣਮੈਰਿਡ ਹੋ, ਤਾਂ ਤੁਸੀਂ ਜਾਹਨਵੀ ਦੇ ਸਾੜੀ ਦੇ ਲੁੱਕ ਨੂੰ ਰਿਕ੍ਰਿਏਟ ਕਰ ਸਕਦੇ ਹੋ। ਅਦਾਕਾਰਾ ਨੇ ਕਢਾਈ ਵਾਲੇ ਬਾਰਡਰ ਵਰਕ ਵਾਲੀ ਸਾਦੀ ਸਾੜੀ ਪਹਿਨੀ ਹੋਈ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਇਸਨੂੰ ਕਢਾਈ ਵਾਲੇ ਬਲਾਊਜ਼ ਅਤੇ ਹੈਵੀ ਝੁਮਕੇ ਨਾਲ ਕੰਪਲੀਟ ਕੀਤਾ ਹੈ। (ਕ੍ਰੈਡਿਟ: janhikapoor/Instagram)

Follow Us On
Tag :