ਅਬੋਹਰ ‘ਚ ਬਰਸਾਤ ‘ਚ ਭਿੱਜੀਆਂ ਕਣਕ ਦੀਆਂ ਬੋਰੀਆਂ: ਕਿਸਾਨ ਨੇ ਕਿਹਾ- ਮੰਡੀ ‘ਚ ਨਹੀਂ ਹੈ ਪੁਖਤਾ ਪ੍ਰਬੰਧ
ਬਾਰਿਸ਼ ਕਾਰਨ ਅਤੇ ਸ਼ੈੱਡਾਂ ਦੀ ਗਿਣਤੀ ਘੱਟ ਹੋਣ ਕਾਰਨ ਅਬੋਹਰ ਦੀ ਅਨਾਜ ਮੰਡੀ ਵਿੱਚ ਹਜਾਰਾਂ ਬੋਰੀਆਂ ਕਣਕ ਦੇ ਬਾਹਰ ਖੁੱਲ੍ਹੇ ਅਸਮਾਨ ਹੇਠ ਪਏ ਮੀਂਹ ਵਿੱਚ ਭਿੱਜ ਗਈਆਂ। ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿੱਚ ਲਿਫਟਿੰਗ ਸਹੀ ਢੰਗ ਨਾਲ ਨਹੀਂ ਹੋ ਰਹੀ। ਬੋਰੀਆਂ ਦੀ ਲਿਫਟਿੰਗ ਦੇ ਕੀਤੇ ਜਾ ਰਹੇ ਦਾਅਵੇ ਸਿਰਫ ਕਾਗਜ਼ਾਂ 'ਤੇ ਹੀ ਦਿਖਾਈ ਦੇ ਰਹੇ ਹਨ, ਜਦਕਿ ਅਸਲੀਅਤ ਵਿੱਚ ਹਾਲਾਤ ਬਹੁਤ ਖ਼ਰਾਬ ਹਨ।
Tag :