Baisakhi 2024: ਵਿਸਾਖੀ ਦਾ ਤਿਉਹਾਰ ਇਨ੍ਹਾਂ ਪੰਜਾਬੀ ਪਕਵਾਨਾਂ ਤੋਂ ਬਿਨਾਂ ਅਧੂਰਾ ਤਾਂ ਹੈ ਹੀ, ਸਗੋਂ ਹੈਲਥ ਲਈ ਵੀ ਹੈ ਬੈਸਟ - TV9 Punjabi

Baisakhi 2024: ਵਿਸਾਖੀ ਦਾ ਤਿਉਹਾਰ ਇਨ੍ਹਾਂ ਪੰਜਾਬੀ ਪਕਵਾਨਾਂ ਤੋਂ ਬਿਨਾਂ ਅਧੂਰਾ ਤਾਂ ਹੈ ਹੀ, ਸਗੋਂ ਹੈਲਥ ਲਈ ਵੀ ਹੈ ਬੈਸਟ

tv9-punjabi
Published: 

12 Apr 2024 16:47 PM

Baisakhi 2024: ਵਿਸਾਖੀ ਨੂੰ ਗਰਮੀਆਂ ਦੇ ਮਹੀਨੇ ਦਾ ਪਹਿਲਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਵਿਸਾਖੀ ਦੇ ਹਿੰਦੂ ਅਤੇ ਸਿੱਖ ਦੋਵੇਂ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਣਗੇ। ਸਿੱਖ ਇਸ ਦਿਨ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੰਨਦੇ ਹਨ। ਕਿਉਂਕਿ ਇਸ ਤਿਉਹਾਰ ਦਾ ਸਬੰਧ ਫ਼ਸਲਾਂ ਦੀ ਕਟਾਈ ਨਾਲ ਹੈ। ਇਸ ਲਈ ਖੇਤੀ ਨਾਲ ਜੁੜੇ ਲੋਕਾਂ ਲਈ ਵਿਸਾਖੀ ਬਹੁਤ ਮਹੱਤਵਪੂਰਨ ਹੈ।

1 / 5ਵੱਖ-ਵੱਖ ਰਾਜਾਂ ਵਿੱਚ ਵਿਸਾਖੀ ਮਨਾਉਣ ਦਾ ਤਰੀਕਾ ਵੀ ਵੱਖ-ਵੱਖ ਹੈ।

ਵੱਖ-ਵੱਖ ਰਾਜਾਂ ਵਿੱਚ ਵਿਸਾਖੀ ਮਨਾਉਣ ਦਾ ਤਰੀਕਾ ਵੀ ਵੱਖ-ਵੱਖ ਹੈ।

Twitter
2 / 5ਵਿਸਾਖੀ ਦੇ ਤਿਉਹਾਰ 'ਤੇ ਖਾਸ ਕਰਕੇ ਪਿੰਡੀ ਚੋਲੇ ਬਣਾਉਣ ਦੀ ਪਰੰਪਰਾ ਹੈ। ਇਸ ਨੂੰ ਬਹੁਤ ਸਾਰੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਮੱਖਣ ਵਾਲੀ ਰੋਟੀ ਜਾਂ ਚੌਲਾਂ ਨੂੰ ਪਿੰਡੀ ਛੋਲੇ ਨਾਲ ਖਾਧਾ ਜਾਂਦਾ ਹੈ। ਇਸ ਵਾਰ ਵਿਸਾਖੀ 'ਤੇ ਤੁਸੀਂ ਵੀ ਇਹ ਰੈਸੀਪੀ ਟ੍ਰਾਈ ਕਰੋ। ( Pic Credit: Instagram- thatindiancurry)

ਵਿਸਾਖੀ ਦੇ ਤਿਉਹਾਰ 'ਤੇ ਖਾਸ ਕਰਕੇ ਪਿੰਡੀ ਚੋਲੇ ਬਣਾਉਣ ਦੀ ਪਰੰਪਰਾ ਹੈ। ਇਸ ਨੂੰ ਬਹੁਤ ਸਾਰੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਮੱਖਣ ਵਾਲੀ ਰੋਟੀ ਜਾਂ ਚੌਲਾਂ ਨੂੰ ਪਿੰਡੀ ਛੋਲੇ ਨਾਲ ਖਾਧਾ ਜਾਂਦਾ ਹੈ। ਇਸ ਵਾਰ ਵਿਸਾਖੀ 'ਤੇ ਤੁਸੀਂ ਵੀ ਇਹ ਰੈਸੀਪੀ ਟ੍ਰਾਈ ਕਰੋ। ( Pic Credit: Instagram- thatindiancurry)

3 / 5

ਉੜਦ ਦੀ ਦਾਲ ਤੋਂ ਵਡੇ ਬਣਾਕੇ ਉਸ ਨੂੰ ਚੰਗੀ ਤਰ੍ਹਾਂ ਫੈਂਟੀ ਹੋਈ ਦਹੀ ਵਿੱਚ ਡੁਬੋਇਆ ਜਾਂਦਾ ਹੈ। ਇਸ ਨੂੰ ਮਿੱਠੀ-ਖਟਾਈ ਇਮਲੀ ਅਤੇ ਧਨੀਏ ਦੀ ਚਟਨੀ ਨਾਲ ਪਰੋਸਿਆ ਜਾਂਦਾ ਹੈ। ਦਹੀਂ ਭੱਲੇ ਦੀ ਰੈਸਿਪੀ ਵੀ ਆਸਾਨ ਹੈ। ਤੁਸੀਂ ਇਸ ਨੂੰ ਵਿਸਾਖੀ 'ਤੇ ਬਣਾ ਸਕਦੇ ਹੋ। ( Pic Credit: Instagram- narayans.kitchen)

4 / 5

ਵਿਸਾਖੀ 'ਤੇ ਪੀਲੇ ਰੰਗ ਦੇ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ। ਕੜ੍ਹੀ ਚੌਲ ਵੈਸੇ ਵੀ ਹਰ ਕਿਸੇ ਦੇ ਫੇਵਰੇਟ ਹੁੰਦੇ ਹਨ। ਜੇਕਰ ਪੰਜਾਬੀ ਕੜੀ ਦੀ ਗੱਲ ਕਰੀਏ ਤਾਂ ਇਸ ਦਾ ਸੁਆਦ ਹੀ ਵੱਖਰਾ ਹੈ। ਪੰਜਾਬ ਵਿੱਚ ਪਕੌੜਿਆਂ ਵਾਲੀ ਕੜੀ ਬਹੁਤ ਫੈਮਸ ਹੈ। ਕੜੀ ਨੂੰ ਖੱਟਾ ਬਣਾਉਣ ਲਈ ਦਹੀ ਜਾਂ ਇਮਲੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਵਿਸਾਖੀ 'ਤੇ ਵੀ ਕੜੀ ਬਣਾ ਸਕਦੇ ਹੋ। ( Pic Credit: Instagram- narayans.kitchen)

5 / 5

ਹਰ ਤਿਉਹਾਰ ਮਠਿਆਈ ਤੋਂ ਬਿਨਾਂ ਅਧੂਰਾ ਹੈ। ਅਜਿਹੇ ਵਿੱਚ ਵਿਸਾਖੀ ਵਾਲੇ ਦਿਨ ਮਿੱਠੇ ਪੀਲੇ ਚੌਲ ਬਣਾਉਣ ਦੀ ਪਰੰਪਰਾ ਹੈ। ਇਸ ਨੂੰ ਕੇਸਰ ਚਾਵਲ ਵੀ ਕਿਹਾ ਜਾਂਦਾ ਹੈ। ਇਸ ਦਿਨ ਹਰ ਪੰਜਾਬੀ ਦੇ ਘਰ ਮਿੱਠੇ ਚੌਲ ਤਿਆਰ ਕੀਤੇ ਜਾਂਦੇ ਹਨ। ਇਸ ਚੌਲਾਂ ਦਾ ਸਵਾਦ ਵਧਾਉਣ ਲਈ ਇਲਾਇਚੀ, ਲੌਂਗ ਅਤੇ ਕਾਜੂ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ( Pic Credit: Instagram- shakilaskitchenandvlogs)

Follow Us On
Tag :