Cannes 2023: ਉਰਵਸ਼ੀ ਰੌਤੇਲਾ ਨੇ ਉਡਾਏ ਹੋਸ਼, ਪਿੰਕ ਗਾਊਨ ਅਤੇ ਕ੍ਰੋਕੋਡਾਇਲ ਨੈਕਪੀਸ ਪਹਿਨ ਕੇ ਰੈੱਡ ਕਾਰਪੇਟ 'ਤੇ ਉੱਤਰੀ Punjabi news - TV9 Punjabi

Cannes 2023: ਉਰਵਸ਼ੀ ਰੌਤੇਲਾ ਨੇ ਉਡਾਏ ਹੋਸ਼, ਪਿੰਕ ਗਾਊਨ ਅਤੇ ਕ੍ਰੋਕੋਡਾਇਲ ਨੈਕਪੀਸ ਪਹਿਨ ਕੇ ਰੈੱਡ ਕਾਰਪੇਟ ‘ਤੇ ਉੱਤਰੀ, ਵੇਖੋ PHOTOS

Updated On: 

17 May 2023 20:05 PM

Cannes Film Festival 2023: ਕਾਨਸ ਫਿਲਮ ਫੈਸਟੀਵਲ ਦੀ ਸ਼ਾਨਦਾਰ ਸ਼ੁਰੂਆਤ ਹੋ ਚੁੱਕੀ ਹੈ। ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਰੈੱਡ ਕਾਰਪੇਟ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਗਲੋਬਲ ਮੈਗਾ ਈਵੈਂਟ 'ਚ ਉਰਵਸ਼ੀ ਨੇ ਆਪਣੇ ਲੁੱਕ ਨਾਲ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਵੇਖੋ ਫੋਟੋ

1 / 5Cannes Film Festival 2023 Urvashi Rautela Look: ਬਾਲੀਵੁੱਡ ਬਿਊਟੀ ਕੁਈਨ ਉਰਵਸ਼ੀ ਰੌਤੇਲਾ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣੇ ਮਨਮੋਹਕ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਉਰਵਸ਼ੀ ਨੇ ਪਿੰਕ ਗਾਊਨ 'ਚ ਆਪਣੇ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਪਿੰਕ ਫਰਿਲ ਗਾਊਨ 'ਚ ਅਭਿਨੇਤਰੀ ਸ਼ਾਨਦਾਰ ਲੱਗ ਰਹੀ ਹੈ।

Cannes Film Festival 2023 Urvashi Rautela Look: ਬਾਲੀਵੁੱਡ ਬਿਊਟੀ ਕੁਈਨ ਉਰਵਸ਼ੀ ਰੌਤੇਲਾ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣੇ ਮਨਮੋਹਕ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਉਰਵਸ਼ੀ ਨੇ ਪਿੰਕ ਗਾਊਨ 'ਚ ਆਪਣੇ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਪਿੰਕ ਫਰਿਲ ਗਾਊਨ 'ਚ ਅਭਿਨੇਤਰੀ ਸ਼ਾਨਦਾਰ ਲੱਗ ਰਹੀ ਹੈ।

2 / 5

ਉਰਵਸ਼ੀ ਨੇ ਗੁਲਾਬੀ ਰੰਗ ਦਾ ਗਾਊਨ ਪਾਇਆ ਹੋਇਆ ਹੈ। ਜਿਸ 'ਚ ਉਹ ਕਿਸੇ ਡੌਲ ਤੋਂ ਘੱਟ ਨਹੀਂ ਲੱਗ ਰਹੀ ਹੈ। ਫੈਨਜ਼ ਉਸ ਦੇ ਲੁੱਕ 'ਤੇ ਖੂਬ ਪਿਆਰ ਪਾ ਰਹੇ ਹਨ। ਹਾਲਾਂਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਲੁੱਕ ਨੂੰ ਦੀਪਿਕਾ ਪਾਦੁਕੋਣ ਦੇ ਕਾਨਸ ਲੁੱਕ ਵਰਗਾ ਦੱਸਿਆ ਹੈ।

3 / 5

ਉਰਵਸ਼ੀ ਦਾ ਇਹ ਲੁੱਕ ਰੈੱਡ ਕਾਰਪੇਟ ਲਈ ਪਰਫੈਕਟ ਹੈ। ਅਭਿਨੇਤਰੀ ਨੇ ਹਾਈ ਜੂੜਾ ਬਣਾਇਆ ਹੋਇਆ ਹੈ ਅਤੇ ਇਸ ਦੇ ਨਾਲ ਐਂਟੀਕ ਜੂਲਰੀ ਵੀ ਕੈਰੀ ਕੀਤੀ ਹੈ। ਉਰਵਸ਼ੀ ਦੇ ਨੈਕਪੀਸ ਤੁਹਾਡੀ ਨਜ਼ਰ ਠਹਿਰ ਜਾਵੇਗੀ। ਉਨ੍ਹਾਂ ਨੇ ਗਾਊਨ ਦੇ ਨਾਲ ਕ੍ਰੋਕੋਡਾਇਲ ਨੈਕਲੈੱਸ ਪਾਇਆ ਹੋਇਆ ਹੈ, ਜੋ ਉਨ੍ਹਾਂ ਨੂੰ ਵੱਖਰਾ ਲੁੱਕ ਦੇ ਰਿਹਾ ਹੈ।

4 / 5

ਆਫ-ਸ਼ੋਲਡਰ ਗੁਲਾਬੀ ਗਾਊਨ ਦੇ ਨਾਲ ਐਕਟ੍ਰੈਸ ਨੇ ਕੰਨਾਂ ਵਿੱਚ ਬਿੱਗ ਲੂਪਸ ਕੈਰੀ ਕੀਤੇ ਹਨ। ਜੋ ਉਨ੍ਹਾਂ ਦੇ ਨੈਕਪੀਸ ਨਾਲ ਮੈਚਿੰਗ ਹਨ। ਇਨ੍ਹਾਂ ਈਅਰਰਿੰਗਜਡ ਚ ਛੋਟੇ-ਛੋਟੇ2 ਮਗਰਮੱਛ ਜੁੜੇ ਹੋਏ ਹਨ। ਅਭਿਨੇਤਰੀ ਨੇ ਗ੍ਰੇ ਗਿਲਟਰ ਨੇਲਪੇਸਟ ਦੇ ਨਾਲ ਇੱਕ ਮਿਨੀਮਲ ਮੇਕਅੱਪ ਲੁੱਕ ਕੈਰੀ ਕੀਤਾ ਹੈ।

5 / 5

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਵਸ਼ੀ ਰੌਤੇਲਾ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਿਛਲੇ ਸਾਲ ਵੀ ਉਰਵਸ਼ੀ ਨੇ ਕਾਨਸ ਫਿਲਮ ਫੈਸਟੀਵਲ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ।

Follow Us On