ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਸੇਵਾ ਸ਼ੁਰੂ, ਕਰੀਬ 10-12 ਦਿਨ ਤੱਕ ਚਲੇਗੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10-12 ਦਿਨ ਤੱਕ ਚਲੱਣ ਵਾਲੀ ਧੁਆਈ ਸੇਵਾ ਸ਼ੁਰੂ ਹੋ ਗਈ ਹੈ। ਬਾਰਿਸ਼ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਘੱਟ ਜਾਂਦੀ ਹੈ ਜਿਸ ਦੀ ਧੁਆਈ ਅਤੇ ਸਫਾਈ ਕਾਰਜ ਲਈ ਇਹ ਸੇਵਾ ਹਰ ਸਾਲ ਕੀਤੀ ਜਾਂਦੀ ਹੈ। ਸੇਵਾ ਵਿੱਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਿਰਫ਼ ਕੁਦਰਤੀ ਤਰੀਕੇ ਜਿਵੇਂ ਰੀਠੇ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ।
Tag :