ਫਿਲਮ 'ਪਿੰਡ ਆਲਾ ਸਕੂਲ' ਦੀ ਸਟਾਰ ਕਾਸਟ ਸ੍ਰੀ ਹਰਮਿੰਦਰ ਸਾਹਿਬ ਹੋਈ ਨਤਮਸਤਕ, ਫਿਲਮ ਦੀ ਸਫ਼ਲਤਾ ਲਈ ਕੀਤੀ ਅਰਦਾਸ Punjabi news - TV9 Punjabi

ਫਿਲਮ ‘ਪਿੰਡ ਆਲਾ ਸਕੂਲ’ ਦੀ ਸਟਾਰ ਕਾਸਟ ਸ੍ਰੀ ਹਰਮਿੰਦਰ ਸਾਹਿਬ ਹੋਈ ਨਤਮਸਤਕ, ਫਿਲਮ ਦੀ ਸਫ਼ਲਤਾ ਲਈ ਕੀਤੀ ਅਰਦਾਸ

Published: 

28 Apr 2024 17:01 PM

ਪਾਲੀਵੁੱਡ ਇੰਡਸਟਰੀ ਆਏ ਦਿਨ ਸਮਾਜਿਕ ਮੁੱਦਿਆਂ ਤੇ ਨਵੀਆਂ ਫਿਲਮਾਂ ਬਣਾ ਕੇ ਸਮਾਜ ਵਿੱਚ ਜਾਗਰੂਕਤਾ ਫੈਲਾ ਰਹੀ ਹੈ। ਇਸ ਨੂੰ ਲੈ ਕੇ ਨਵੀਂ ਫਿਲਮ 'ਪਿੰਡ ਆਲਾ ਸਕੂਲ' 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਫ਼ਲਤਾ ਨੂੰ ਲੈ ਕੇ ਅੱਜ ਫਿਲਮ ਦੀ ਸਟਾਰ ਕਾਸਟ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ।

1 / 5ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ

2 / 5

ਫਿਲਮ ਦੀ ਸਟਾਰ ਕਾਸਟ ਨੇ ਇਸ ਦੌਰਾਨ ਜਾਣਕਾਰੀ ਦਿੱਤੀ ਕੀ ਫਿਲਮ 3 ਮਈ ਨੂੰ ਫਿਲਮ 'ਪਿੰਡ ਆਲਾ ਸਕੂਲ' ਰਿਲੀਜ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪਹੁੰਚੇ ਹਾਂ।

3 / 5

ਫਿਲਮ ਦੀ ਸਟਾਰ ਕਾਸਟ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਉੱਤੇ ਇਹ ਫਿਲਮ ਬਣਾਈ ਗਈ ਹੈ ਤੁਸੀਂ ਇਹ ਫਿਲਮ ਵੇਖਣ ਜਰੂਰ ਜਾਇਓ ਕਿਉਂਕਿ ਇਹ ਫਿਲਮ ਸਰਕਾਰੀ ਸਕੂਲਾਂ ਤੇ ਉੱਤੇ ਬਣਾਈ ਗਈ ਹੈ ਸਰਕਾਰੀ ਸਕੂਲ ਦਿਨੋ ਦਿਨ ਬੰਦ ਹੁੰਦੇ ਜਾ ਰਹੇ ਹਨ ਤੇ ਪ੍ਰਾਈਵੇਟ ਸਕੂਲਾਂ ਤੇ ਮਾਫੀਆ ਕੰਮ ਕਰ ਰਿਹਾ ਹੈ ਸਿੱਖਿਆ ਨੂੰ ਵੇਚਿਆ ਜਾ ਰਿਹਾ ਹੈ।

4 / 5

ਇਸ ਮੌਕੇ ਫਿਲਮ ਦੀ ਅਦਾਕਾਰਾ ਹਰਸਿਮਰਨ ਓਬਰਾਏ ਨੇ ਕਿਹਾ ਕਿ ਅੱਜ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਗੁਰੂ ਨਗਰੀ ਪਹੁੰਚੇ ਹਾਂ ਸਾਡੇ ਫਿਲਮ ਬਹੁਤ ਹੀ ਜਰੂਰੀ ਵਿਸ਼ੇ ਤੇ ਬਣਾਈ ਗਈ ਹੈ ਕਿ ਉਮੀਦ ਹੈ ਕੀ ਲੋਕਾਂ ਨੂੰ ਪਸੰਦ ਆਵੇਗੀ।

5 / 5

ਫਿਲਮ ਦੇ ਐਕਟਰ ਪ੍ਰੀਤ ਹਰਪਾਲ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੀਤੀ ਗਈ ਹੈ। ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਫਿਲਮ ਵੇਖਣ ਜਰੂਰ ਜਾਓ ਤੁਹਾਨੂੰ ਬਹੁਤ ਵਧੀਆ ਲੱਗੇਗੀ ।

Follow Us On
Tag :