ਹੋਲੀ ਤੋਂ ਦੋ ਦਿਨ ਪਹਿਲਾਂ ਸਕਿਨ ਦੀ ਦੇਖਭਾਲ ਲਈ ਕਰੋ ਇਹ ਕੰਮ, ਨਹੀਂ ਹੋਵੇਗਾ ਨੁਕਸਾਨ। Skincare Tips before holi this year Punjabi news - TV9 Punjabi

PHOTOS: ਹੋਲੀ ਤੋਂ ਦੋ ਦਿਨ ਪਹਿਲਾਂ ਸਕਿਨ ਦੀ ਦੇਖਭਾਲ ਲਈ ਕਰੋ ਇਹ ਕੰਮ, ਨਹੀਂ ਹੋਵੇਗਾ ਨੁਕਸਾਨ

Updated On: 

06 Mar 2023 15:52 PM

Holi 2023: ਹੋਲੀ ਦੇ ਜਸ਼ਨ ਵਿੱਚ ਸਿਰਫ਼ ਦੋ ਦਿਨ ਬਾਕੀ ਹਨ ਅਤੇ ਇਸ ਤਿਉਹਾਰ 'ਤੇ ਰੰਗਾਂ ਨਾਲ ਮਸਤੀ ਤਾਂ ਬਣਦੀ ਹੈ। ਰੰਗਾਂ ਦੇ ਤਿਉਹਾਰ ਹੋਲੀ ਦੇ ਜਸ਼ਨ ਦੌਰਾਨ ਸਕਿਨ ਅਤੇ ਵਾਲਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਹੋਲੀ ਤੋਂ ਕੁਝ ਦਿਨ ਪਹਿਲਾਂ ਇਹ ਸਕਿਨ ਕੇਅਰ ਟਿਪਸ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਨ।

1 / 5ਹੋਲੀ ਦੇ ਦੌਰਾਨ ਸਕਿਨ  'ਤੇ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਹੈ। ਹੋਲੀ ਦੇ ਜਸ਼ਨਾਂ ਵਿੱਚ ਡੁੱਬਣ ਤੋਂ ਪਹਿਲਾਂ, ਸਕਿਨ  ਦੀ ਦੇਖਭਾਲ ਵਿੱਚ ਕੁਝ ਚੀਜਾਂ ਕਰ ਲੈਣ ਚ ਬਿਹਤਰੀ ਹੈ। ਠੀਕ ਦੋ ਦਿਨ ਪਹਿਲਾਂ ਸਕਿਨ ਕੇਅਰ 'ਚ ਇਹ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ।

ਹੋਲੀ ਦੇ ਦੌਰਾਨ ਸਕਿਨ 'ਤੇ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਹੈ। ਹੋਲੀ ਦੇ ਜਸ਼ਨਾਂ ਵਿੱਚ ਡੁੱਬਣ ਤੋਂ ਪਹਿਲਾਂ, ਸਕਿਨ ਦੀ ਦੇਖਭਾਲ ਵਿੱਚ ਕੁਝ ਚੀਜਾਂ ਕਰ ਲੈਣ ਚ ਬਿਹਤਰੀ ਹੈ। ਠੀਕ ਦੋ ਦਿਨ ਪਹਿਲਾਂ ਸਕਿਨ ਕੇਅਰ 'ਚ ਇਹ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ।

2 / 5

ਸਕਿਨ ਕੇਅਰ ਦਾ ਰੁਟੀਨ ਫੌਲੋ ਕਰਨ ਤੇ ਹੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪਰ ਤੁਸੀਂ ਦੋ ਦਿਨ ਪਹਿਲਾਂ ਸਕਿਨ 'ਤੇ ਸਾਫਟਨੇੱਸ ਲਈ ਕੁਝ ਚੀਜ਼ਾਂ ਕਰ ਸਕਦੇ ਹੋ। ਹੋਲੀ 'ਤੇ ਚਮੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਤੁਹਾਨੂੰ ਸ਼ਹਿਦ ਦੀਆਂ ਬਣੀਆਂ ਚੀਜ਼ਾਂ ਲਗਾਉਣੀਆਂ ਚਾਹੀਦੀਆਂ ਹਨ।

3 / 5

ਰੰਗਾਂ ਦੇ ਕਾਰਨ ਸਕਿਨ 'ਤੇ ਖੁਸ਼ਕੀ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ 'ਚ ਪ੍ਰੀ ਹੋਲੀ ਟਿਪਸ 'ਚ ਆਈਸ ਫੇਸ਼ੀਅਲ ਦਾ ਤਰੀਕਾ ਅਪਣਾਓ। ਦਿਨ ਵਿਚ ਦੋ ਵਾਰ ਸਕਿਨ 'ਤੇ ਆਈਸਕਿਊਬ ਨੂੰ ਰਗੜੋ। ਤੁਹਾਨੂੰ ਸਿਰਫ਼ 2 ਤੋਂ 3 ਮਿੰਟ ਲਈ ਇਸ ਤਰੀਕੇ ਨੂੰ ਅਪਨਾਉਣਾ ਹੋਵੇਗਾ।

4 / 5

ਹੋਲੀ ਦੇ ਦੌਰਾਨ ਸਕਿਨ 'ਤੇ ਸੌਫਟਨੈੱਸ ਬਣਾਈ ਰੱਖਣ ਲਈ, ਤੁਹਾਨੂੰ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਜਾਗਣ ਤੋਂ ਬਾਅਦ ਸਕਿਨ 'ਤੇ ਨਾਰੀਅਲ ਤੇਲ ਲਗਾਓ। ਤੁਸੀਂ ਚਾਹੋ ਤਾਂ ਇਸ 'ਚ ਅਸੈਂਸ਼ੀਅਲ ਆਇਲ ਦੀਆਂ ਬੂੰਦਾਂ ਵੀ ਮਿਲਾ ਸਕਦੇ ਹੋ।

5 / 5

ਹੋਲੀ ਮਨਾਉਣ ਤੋਂ ਪਹਿਲਾਂ, ਸਕਿਨ ਨੂੰ ਇੱਕ ਵਾਰ ਕਲੀਨ ਜਾਂ ਐਕਸਫੋਲੀਏਟ ਕਰਨਾ ਚਾਹੀਦਾ ਹੈ। ਦਰਅਸਲ, ਚਮੜੀ ਵਿਚ ਮੌਜੂਦ ਗੰਦਗੀ, ਆਇਲ ਅਤੇ ਕਲਰ ਇਕੱਠੇ ਹੋ ਕੇ ਮੁਹਾਸੇ ਦੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ। ਸਕਿਨ ਨੂੰ ਸਾਫ ਕਰਨ ਲਈ ਕੌਫੀ ਅਤੇ ਸ਼ਹਿਦ ਨਾਲ ਸਕ੍ਰਬ ਜਰੂਰ ਕਰੋ।

Follow Us On