ਸਤੀਸ਼ ਕੌਸ਼ਿਕ ਦੀਆਂ ਆਖਰੀ ਤਸਵੀਰਾਂ, ਇੱਕ ਦਿਨ ਪਹਿਲਾਂ ਮੁਸਕਰਾ ਰਹੇ ਸਨ, ਲੋਕਾਂ ਨੇ ਕਿਹਾ- 24 ਘੰਟਿਆਂ ਵਿੱਚ ਕੀ ਹੋਇਆ। Satish Kaushik pics viral before a day from death - TV9 Punjabi

ਸਤੀਸ਼ ਕੌਸ਼ਿਕ ਦੀਆਂ ਆਖਰੀ ਤਸਵੀਰਾਂ, ਇੱਕ ਦਿਨ ਪਹਿਲਾਂ ਮੁਸਕਰਾ ਰਹੇ ਸਨ, ਲੋਕਾਂ ਨੇ ਕਿਹਾ- 24 ਘੰਟਿਆਂ ਵਿੱਚ ਕੀ ਹੋਇਆ

Updated On: 

09 Mar 2023 13:16 PM IST

Satish Kaushik Last Pics: ਸਤੀਸ਼ ਕੌਸ਼ਿਕ ਦੀ ਆਖਰੀ ਪੋਸਟ 'ਤੇ ਲੋਕ ਹੈਰਾਨੀਜਨਕ ਟਿੱਪਣੀਆਂ ਕਰ ਕੇ ਦੁੱਖ ਪ੍ਰਗਟ ਕਰ ਰਹੇ ਹਨ। ਉਨ੍ਹਾਂ ਨੇ ਦੋ ਦਿਨ ਪਹਿਲਾਂ ਹੋਲੀ ਮਨਾਈ ਸੀ ਅਤੇ ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ।

1 / 5ਬਾਲੀਵੁੱਡ 'ਚ 40 ਸਾਲ ਦੇ ਕਰੀਅਰ ਦੌਰਾਨ 100 ਤੋਂ ਜ਼ਿਆਦਾ ਫਿਲਮਾਂ ਕਰਨ ਵਾਲੇ ਸਤੀਸ਼ ਕੌਸ਼ਿਕ ਇਸ ਦੁਨੀਆ 'ਚ ਨਹੀਂ ਰਹੇ। ਐਕਟਰ ਹੋਣ ਤੋਂ ਇਲਾਵਾ ਸਤੀਸ਼ ਕੌਸ਼ਿਕ ਇੱਕ ਨਿਰਦੇਸ਼ਕ ਅਤੇ ਪਟਕਥਾ ਲੇਖਕ ਵੀ ਸਨ। ਇੱਕ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਹੋਲੀ ਦਾ ਜਸ਼ਨ ਮਨਾ ਰਹੇ ਸਨ ਅਤੇ ਬੀਤੀ ਰਾਤ ਗੁਰੂਗ੍ਰਾਮ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਤੀਸ਼ ਕੌਸ਼ਿਕ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਹੈਰਾਨ ਅਤੇ ਦੁਖੀ ਹੈ। (Instagram)

ਬਾਲੀਵੁੱਡ 'ਚ 40 ਸਾਲ ਦੇ ਕਰੀਅਰ ਦੌਰਾਨ 100 ਤੋਂ ਜ਼ਿਆਦਾ ਫਿਲਮਾਂ ਕਰਨ ਵਾਲੇ ਸਤੀਸ਼ ਕੌਸ਼ਿਕ ਇਸ ਦੁਨੀਆ 'ਚ ਨਹੀਂ ਰਹੇ। ਐਕਟਰ ਹੋਣ ਤੋਂ ਇਲਾਵਾ ਸਤੀਸ਼ ਕੌਸ਼ਿਕ ਇੱਕ ਨਿਰਦੇਸ਼ਕ ਅਤੇ ਪਟਕਥਾ ਲੇਖਕ ਵੀ ਸਨ। ਇੱਕ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਹੋਲੀ ਦਾ ਜਸ਼ਨ ਮਨਾ ਰਹੇ ਸਨ ਅਤੇ ਬੀਤੀ ਰਾਤ ਗੁਰੂਗ੍ਰਾਮ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਤੀਸ਼ ਕੌਸ਼ਿਕ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਹੈਰਾਨ ਅਤੇ ਦੁਖੀ ਹੈ। (Instagram)

2 / 5

7 ਮਾਰਚ ਦਾ ਦਿਨ ਸੀ, ਜਦੋਂ ਜਾਵੇਦ ਅਖਤਰ ਦੇ ਘਰ ਹੋਲੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਪਾਰਟੀ ਵਿੱਚ ਸਤੀਸ਼ ਕੌਸ਼ਿਕ ਨੇ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਹੋਲੀ ਪਾਰਟੀ ਤੋਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਹੋਲੀ ਪਾਰਟੀ ਦੌਰਾਨ ਸਤੀਸ਼ ਕੌਸ਼ਿਕ ਕਾਫੀ ਖੁਸ਼ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਚੰਗੀ ਲੱਗ ਰਹੀ ਸੀ। (Instagram)

3 / 5

ਬੇਟੇ ਦੀ ਮੌਤ ਤੋਂ ਬਾਅਦ ਟੁੱਟ ਗਿਆ ਸੀ ਸਭ ਨੂੰ ਹਸਾਉਣ ਵਾਲਾ, 16 ਬਾਅਦ ਮਿਲੀ ਸੀ ਇਹ ਖੁਸ਼ੀ

4 / 5

ਇਨ੍ਹੀ ਖੁਸ਼ੀ ਦੀ ਹੋਲੀ ਮਨਾਉਣ ਦੇ ਇਕ ਦਿਨ ਬਾਅਦ ਅਚਾਨਕ ਸਤੀਸ਼ ਕੌਸ਼ਿਕ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਚਲੇ ਗਏ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ। ਉਨ੍ਹਾਂ ਦੀ ਆਖਰੀ ਪੋਸਟ 'ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇੱਕ ਦਿਨ ਪਹਿਲਾਂ ਉਹ ਠੀਕ ਸਨ...24 ਘੰਟਿਆਂ ਵਿੱਚ ਕੀ ਹੋ ਗਿਆ।" (Instagram)

5 / 5

ਇੱਕ ਯੂਜ਼ਰ ਨੇ ਲਿਖਿਆ, "ਹੱਸਦੇ -ਹੱਸਦੇ ਇਨਸਾਨ ਕਦੋਂ ਰੁਆ ਕੇ ਚਲਾ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ।" ਦੁੱਖ ਜ਼ਾਹਰ ਕਰਦੇ ਹੋਏ ਇਕ ਯੂਜ਼ਰ ਨੇ ਕਮੈਂਟ ਕੀਤਾ, "ਅਸੀਂ ਇਸ ਹੱਸਦੇ ਚਿਹਰੇ ਨੂੰ ਆਖਰੀ ਵਾਰ ਦੇਖ ਰਹੇ ਹਾਂ। ਇਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਜ਼ਿੰਦਗੀ 'ਤੇ ਵਿਸ਼ਵਾਸ ਟੁੱਟ ਗਿਆ ਹੈ।" ਇਨ੍ਹਾਂ ਤੋਂ ਇਲਾਵਾ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਦੁੱਖ ਪ੍ਰਗਟ ਕਰ ਰਹੇ ਹਨ।(Instagram)

Follow Us On