Satish Kaushik Last Rites: ਸਤੀਸ਼ ਕੌਸ਼ਿਕ ਨੂੰ ਅੰਤਿਮ ਸ਼ਰਧਾਂਜਲੀ ਦਿੰਦੇ ਭਾਵੁਕ ਹੋਏ ਸਲਮਾਨ ਖਾਨ, ਅਭਿਸ਼ੇਕ ਬੱਚਨ ਤੋਂ ਲੈ ਕੇ ਅਨੁਪਮ ਖੇਰ। Salman Khan, Abhishek Bachchan to Anupam Kher, emotional on Satish Kaushik last rites. Punjabi news - TV9 Punjabi

Satish Kaushik Last Rites: ਸਤੀਸ਼ ਕੌਸ਼ਿਕ ਨੂੰ ਅੰਤਿਮ ਸ਼ਰਧਾਂਜਲੀ ਦਿੰਦੇ ਭਾਵੁਕ ਹੋਏ ਸਲਮਾਨ ਖਾਨ, ਅਭਿਸ਼ੇਕ ਬੱਚਨ ਤੋਂ ਲੈ ਕੇ ਅਨੁਪਮ ਖੇਰ

Updated On: 

10 Mar 2023 17:51 PM

Satish Kaushik Last Rites: ਫਿਲਮ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਬੁੱਧਵਾਰ ਰਾਤ ਨੂੰ ਦਿੱਲੀ 'ਚ ਦਿਹਾਂਤ ਹੋ ਗਿਆ। ਕੱਲ੍ਹ ਮੁੰਬਈ ਵਿੱਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

1 / 8ਦਿੱਗਜ ਅਭਿਨੇਤਾ, ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਸਤੀਸ਼ ਕੌਸ਼ਿਕ ਦਾ ਵੀਰਵਾਰ ਨੂੰ ਮੁੰਬਈ ਵਿੱਚ ਸਸਕਾਰ ਕਰ ਦਿੱਤਾ ਗਿਆ (ਤਸਵੀਰ PTI)

ਦਿੱਗਜ ਅਭਿਨੇਤਾ, ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਸਤੀਸ਼ ਕੌਸ਼ਿਕ ਦਾ ਵੀਰਵਾਰ ਨੂੰ ਮੁੰਬਈ ਵਿੱਚ ਸਸਕਾਰ ਕਰ ਦਿੱਤਾ ਗਿਆ (ਤਸਵੀਰ PTI)

2 / 8

ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ, ਸਤੀਸ਼ ਕੌਸ਼ਿਕ ਜਾਵੇਦ ਅਖਤਰ ਅਤੇ ਸ਼ਬਾਨਾ ਆਜ਼ਮੀ ਦੇ ਘਰ ਆਯੋਜਿਤ ਹੋਲੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਸ ਪਾਰਟੀ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਾਵੇਦ ਅਖਤਰ ਵੀ ਉਨ੍ਹਾਂ ਦੇ ਅਚਾਨਕ ਦਿਹਾਂਤ ਕਾਰਨ ਕਾਫੀ ਦੁਖੀ ਨਜ਼ਰ ਆਏ। ਜਾਵੇਦ ਅਖਤਰ ਵੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। (ਤਸਵੀਰ PTI)

3 / 8

ਜਾਵੇਦ ਅਖਤਰ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਫਰਹਾਨ ਅਖਤਰ ਆਪਣੀ ਪਤਨੀ ਸ਼ਿਬਾਨੀ ਦਾਂਡੇਕਰ ਨਾਲ ਸਤੀਸ਼ ਕੌਸ਼ਿਕ ਦੇ ਘਰ ਅੰਤਿਮ ਦਰਸ਼ਨਾਂ ਲਈ ਪਹੁੰਚੇ। ਫਰਹਾਨ ਅਖਤਰ ਨੇ ਵੀ ਟਵਿੱਟਰ 'ਤੇ ਸਤੀਸ਼ ਕੌਸ਼ਿਕ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਅਚਾਨਕ ਵਾਪਰੀ ਘਟਨਾ ਤੋਂ ਉਹ ਹੈਰਾਨ ਸਨ। (ਤਸਵੀਰ PTI)

4 / 8

ਸਤੀਸ਼ ਕੌਸ਼ਿਕ ਨੂੰ ਸਲਮਾਨ ਖਾਨ ਦਾ ਕਰੀਬੀ ਦੋਸਤ ਮੰਨਿਆ ਜਾਂਦਾ ਸੀ। ਸਲਮਾਨ ਜਦੋਂ ਸਤੀਸ਼ ਕੌਸ਼ਿਕ ਦੇ ਘਰ ਪਹੁੰਚੇ ਤਾਂ ਉਹ ਕਾਫੀ ਉਦਾਸ ਨਜ਼ਰ ਆਏ। ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਨੇ ਸਲਮਾਨ ਖਾਨ ਦੀ ਸੁਪਰ ਹਿੱਟ ਫਿਲਮ 'ਤੇਰੇ ਨਾਮ' ਦਾ ਨਿਰਦੇਸ਼ਨ ਕੀਤਾ ਸੀ। ਇਸ ਫਿਲਮ 'ਚ ਸਲਮਾਨ ਦੀ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ। (ਤਸਵੀਰ PTI)

5 / 8

ਰਣਬੀਰ ਕਪੂਰ ਨੂੰ ਵੀ ਸਤੀਸ਼ ਕੌਸ਼ਿਕ ਦੀ ਮੌਤ ਦਾ ਵੱਡਾ ਸਦਮਾ ਲੱਗਾ ਹੈ। ਰਣਬੀਰ ਅੰਤਿਮ ਦਰਸ਼ਨਾਂ ਲਈ ਸਤੀਸ਼ ਕੌਸ਼ਿਕ ਦੇ ਘਰ ਵੀ ਨਜ਼ਰ ਆਏ। ਇਸ ਦੌਰਾਨ ਸਤੀਸ਼ ਕੌਸ਼ਿਕ ਦੇ ਜਾਣ ਦਾ ਦੁੱਖ ਉਨ੍ਹਾਂ ਦੇ ਚਿਹਰੇ 'ਤੇ ਸਾਫ ਝਲਕ ਰਿਹਾ ਸੀ। ਰਣਬੀਰ ਦੀ ਪਤਨੀ ਆਲੀਆ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਦੁੱਖ ਪ੍ਰਗਟ ਕੀਤਾ ਹੈ। (ਤਸਵੀਰ PTI)

6 / 8

ਕਾਮੇਡੀਅਨ ਅਤੇ ਮਸ਼ਹੂਰ ਅਭਿਨੇਤਾ ਜੌਨੀ ਲੀਵਰ ਵੀ ਸਤੀਸ਼ ਕੌਸ਼ਿਕ ਦੇ ਘਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਇਸ ਦੌਰਾਨ ਜੌਨੀ ਲੀਵਰ ਨੇ ਸਤੀਸ਼ ਕੌਸ਼ਿਕ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਉਨ੍ਹਾਂ ਦੇ ਨਾਲ ਸਨ ਅਤੇ ਚਾਰ ਦਿਨ ਪਹਿਲਾਂ ਸ਼ੂਟਿੰਗ ਕਰ ਰਹੇ ਸਨ। ਜੌਨੀ ਨੇ ਕਿਹਾ ਕਿ ਸਤੀਸ਼ ਕੌਸ਼ਿਕ ਦਾ ਜਾਣਾ ਇੰਡਸਟਰੀ ਲਈ ਵੱਡਾ ਘਾਟਾ ਹੈ। (ਤਸਵੀਰ PTI)

7 / 8

ਪਰਿਵਾਰ ਤੋਂ ਇਲਾਵਾ ਜੇਕਰ ਕੋਈ ਸਤੀਸ਼ ਕੌਸ਼ਿਕ ਦੀ ਮੌਤ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਤਾਂ ਉਹ ਹਨ ਅਨੁਪਮ ਖੇਰ। ਅਨੁਪਮ ਖੇਰ ਅਤੇ ਸਤੀਸ਼ ਕੌਸ਼ਿਕ ਕਰੀਬ 40 ਸਾਲਾਂ ਤੋਂ ਦੋਸਤ ਸਨ। ਅਨੁਪਮ ਖੇਰ ਅੰਤਿਮ ਸਸਕਾਰ ਦੀ ਸਾਰੀ ਜ਼ਿੰਮੇਵਾਰੀ ਲੈਂਦੇ ਨਜ਼ਰ ਆਏ। ਆਖ਼ਰੀ ਪਲਾਂ 'ਚ ਅਨੁਪਮ ਖੇਰ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਫੁੱਟ-ਫੁੱਟ ਕੇ ਰੋਂਦੇ ਦੇਖਾਈ ਦਿੱਤੇ। (ਤਸਵੀਰ PTI)

8 / 8

ਫਿਲਮ ਅਭਿਨੇਤਾ ਅਭਿਸ਼ੇਕ ਬੱਚਨ ਵੀ ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਪਹੁੰਚੇ। ਅਭਿਸ਼ੇਕ ਦੇ ਚਿਹਰੇ 'ਤੇ ਉਨ੍ਹਾਂ ਦੇ ਜਾਣ ਦੀ ਉਦਾਸ਼ੀ ਸਾਫ ਦੇਖੀ ਜਾ ਸਕਦੀ ਹੈ। ਕੁਝ ਵੀਡੀਓ 'ਚ ਅਭਿਸ਼ੇਕ ਬੱਚਨ ਵੀ ਅਨੁਪਮ ਖੇਰ ਨੂੰ ਗਲੇ ਲਗਾ ਕੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਨਜ਼ਰ ਆਏ। ਅਮਿਤਾਭ ਬੱਚਨ ਹਾਲ ਹੀ 'ਚ ਜ਼ਖਮੀ ਹੋਏ ਹਨ, ਜਿਸ ਕਾਰਨ ਉਹ ਅੰਤਿਮ ਦਰਸ਼ਨਾਂ ਲਈ ਨਹੀਂ ਆਏ। (ਤਸਵੀਰ PTI)

Follow Us On