ਪੰਜਾਬੀ ਸਿੰਗਰ ਜਸਬੀਰ ਸਿੰਘ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਦੇਖੋ ਤਸਵੀਰਾਂ Punjabi news - TV9 Punjabi

ਪੰਜਾਬੀ ਸਿੰਗਰ ਜਸਬੀਰ ਸਿੰਘ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਦੇਖੋ ਤਸਵੀਰਾਂ

Published: 

29 Mar 2024 20:10 PM

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੱਸੀ ਨੇ ਕਿਹਾ ਕਿ ਅੱਜ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਆਏ ਹਾਂ। ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਗੁਰੂ ਨੇ ਬੁਲਾਇਆ ਸੀ ਤੇ ਅਸੀਂ ਇੱਥੇ ਪਹੁੰਚੇ ਹਾਂ।

1 / 5ਅੱਜ ਪੰਜਾਬੀ ਸਿੰਗਰ ਜਸਬੀਰ  ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

ਅੱਜ ਪੰਜਾਬੀ ਸਿੰਗਰ ਜਸਬੀਰ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

2 / 5

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੱਸੀ ਨੇ ਕਿਹਾ ਕਿ ਅੱਜ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਆਏ ਹਾਂ। ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਗੁਰੂ ਨੇ ਬੁਲਾਇਆ ਸੀ ਤੇ ਅਸੀਂ ਇੱਥੇ ਪਹੁੰਚੇ ਹਾਂ।

3 / 5

ਉਨ੍ਹਾਂ ਨੇ ਕਿਹਾ ਇੱਥੋਂ ਆ ਕੇ ਜੋ ਮੰਗੋ ਉਹ ਮਿਲਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਜੱਸੀ ਨੇ ਕਿਹਾ ਕਿ ਮੇਰਾ ਨਵਾਂ ਗੀਤ ਆ ਰਿਹਾ ਹੋ ਕੇ ਜੋ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਵੇਗਾ। ਹੋਰ ਵੀ ਮੇਰੇ ਕਾਫੀ ਗੀਤ ਆ ਰਹੇ ਹਨ।

4 / 5

ਜਸਬੀਰ ਜੱਸੀ ਨੇ ਕਿਹਾ ਕਿ ਕਲਾਕਾਰ ਨੂੰ ਕਦੀ ਵੀ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਕਲਾਕਾਰ ਦੀ ਇੱਕ ਅਲੱਗ ਜ਼ਿੰਦਗੀ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਸਮਾਜ ਦੇ ਲਈ ਕੰਮ ਨਹੀਂ ਕਰ ਸਕਦਾ।

5 / 5

ਉਨ੍ਹਾਂ ਨੇ ਕਿਹਾ ਕਿ ਸਾਡਾ ਜੰਮ-ਪਲ ਪੰਜਾਬ ਦਾ ਹੈ ਤੇ ਸਾਨੂੰ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਬਾਰੇ ਪੂਰਾ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਸਰਕਾਰਾਂ ਹੀ ਬੰਦ ਕਰਵਾ ਸਕਦੀਆਂ ਹਨ ਇਸ 'ਤੇ ਪੋਲਿਸੀ ਬਣਾਉਣੀ ਚਾਹੀਦੀ ਹੈ ਤਾਂ ਜੋ ਨਸ਼ਾ ਬੰਦ ਹੋ ਸਕੇ।

Follow Us On
Tag :
Exit mobile version