Harjot Singh Bains ਤੇ IPS ਜਯੋਤੀ ਯਾਦਵ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ Punjabi news - TV9 Punjabi

ਵਿਆਹ ਦੇ ਬੰਧਨ ‘ਚ ਬੱਝੇ Harjot Singh Bains ਤੇ IPS ਜਯੋਤੀ ਯਾਦਵ, ਤਸਵੀਰਾਂ ਆਈਆਂ ਸਾਹਮਣੇ

Updated On: 

25 Mar 2023 17:03 PM

Harjot Bains Weeding: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਨੇ ਨੰਗਲ ਦੇ ਗੁਰਦੁਆਰ ਵਿਭੋਰ ਸਾਹਿਬ ਵਿਖੇ ਲਾਵਾਂ ਲਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਵੀ ਮੌਜੂਦ ਰਹੇ।

1 / 6ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਦਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਨੰਗਲ ਦੇ ਨਜ਼ਦੀਕ ਇਤਿਹਾਸਕ ਗੁਰਦੁਆਰ ਵਿਭੋਰ ਸਾਹਿਬ ਵਿਖੇ ਦੋਵਾਂ ਦੇ ਆਨੰਦ ਕਾਰਜ ਹੋਏ। ਬੀਤੇ ਦਿਨੀਂ ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ।

2 / 6

ਨੰਗਲ ਦੇ ਗੁਰਦੁਆਰ ਵਿਭੋਰ ਸਾਹਿਬ ਵਿਖੋ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਨੇ ਲਾਵਾਂ ਲਈਆਂ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਸੀ। ਇਸ ਵਿਆਹ ਮੌਕੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਵੀ ਮੌਜੂਦ ਰਹੇ।

3 / 6

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ। ਵਿਆਹ ਸਮਾਗਮ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਵਧਾਇਆ ਦਿੱਤੀਆਂ।

4 / 6

ਪੰਜਾਬ ਕੇਡਰ ਦੀ IPS ਡਾ. ਜੋਤੀ ਯਾਦਵ 2019 ਬੈਚ ਦੀ ਅਧਿਕਾਰੀ ਹੈ। ਡਾ. ਜੋਤੀ ਯਾਦਵ ਇਸ ਵੇਲੇ ਮਾਨਸਾ ਜ਼ਿਲ੍ਹੇ 'ਚ ਸਥਿਤ ਪੁਲਿਸ ਹੈੱਡਕੁਆਰਟਰ 'ਚ IPS ਵਜੋਂ ਤਾਇਨਾਤ ਹਨ। ਹਰਜੋਤ ਸਿੰਘ ਬੈਂਸ ਜ਼ਿਲ੍ਹਾ ਰੋਪੜ ਦੀ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ।

5 / 6

ਵਿਆਹ ਦੇ ਪ੍ਰੋਗਰਾਮ 'ਚ ਮੌਸਮ ਦੀ ਖਰਾਬੀ ਹੋਣ ਕਾਰਨ ਰੁਕਾਵਟ ਜ਼ਰੂਰ ਪਈ ਹੈ ਅਤੇ ਪ੍ਰੋਗਰਾਮ 'ਚ ਥੋੜ੍ਹੀ ਤਬਦੀਲੀ ਕੀਤੀ ਗਈ। ਹੁਣ ਵਿਆਹ ਦੇ ਬਾਕੀ ਸਮਾਗਮ ਨੰਗਲ ਦੇ NFL ਸਟੇਡੀਅਮ ਵਿੱਚ ਹੋਣਗੇ। ਜਿਸ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਮੌਜੂਦ ਰਹਿਣਗੇ।

6 / 6

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ IPS ਜਯੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹਰ ਕੋਈ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦੇਖਣਾ ਚਾਹੁੰਦਾ ਹੈ।

Follow Us On
Exit mobile version