Navjot Singh Sidhu Family Tree : ਕ੍ਰਿਕੇਟ ਦੇ ਮੈਦਾਨ ਤੋਂ ਸਿਆਸੀ ਅਖਾੜੇ ਤੱਕ, ਸਿੱਧੂ ਨੇ ਹਰ ਪਾਸੇ ਮਾਰੀਆਂ ਮੱਲਾਂ, ਮਿਲੋ ਪਰਿਵਾਰ ਨਾਲ Punjabi news - TV9 Punjabi

Navjot Singh Sidhu Family Tree : ਕ੍ਰਿਕੇਟ ਦੇ ਮੈਦਾਨ ਤੋਂ ਸਿਆਸੀ ਅਖਾੜੇ ਤੱਕ, ਸਿੱਧੂ ਨੇ ਹਰ ਪਾਸੇ ਮਾਰੀਆਂ ਮੱਲਾਂ, ਮਿਲੋ ਪਰਿਵਾਰ ਨਾਲ

Published: 

17 May 2024 00:08 AM

Navjot Singh Sidhu Family Tree : ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਉਹ ਪੰਜਾਬ ਦੇ ਵੱਡੇ ਕੱਦ ਵਾਲੇ ਆਗੂ ਹਨ। ਇਸ ਲੇਖ ਵਿੱਚ ਉਨ੍ਹਾਂ ਦੇ ਬਚਪਨ ਦੀਆਂ ਦਿਲਚਸਪ ਗੱਲਾਂ, ਕਰੀਅਰ ਅਤੇ ਪਰਿਵਾਰ ਬਾਰੇ ਤੁਹਾਨੂੰ ਦੱਸਾਂਗੇ।

1 / 13ਨਵਜੋਤ

ਨਵਜੋਤ ਸਿੰਘ ਸਿੱਧੂ ਦਾ ਜਨਮ 20 ਅਕਤੂਬਰ 1963 ਨੂੰ ਪਟਿਆਲਾ, ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਭਗਵੰਤ ਸਿੰਘ ਹੈ, ਉਹ ਵੀ ਕ੍ਰਿਕਟਰ ਸਨ।

2 / 13

ਸਿੱਧੂ ਦੀ ਮੁੱਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਵਿਖੇ ਹੋਈ। ਉਨ੍ਹਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਮਹਿੰਦਰਾ ਕਾਲਜ ਤੋਂ ਪੂਰੀ ਕੀਤੀ। ਫਿਰ ਕੁਝ ਸਮੇਂ ਲਈ ਸਿੱਧੂ ਪੜ੍ਹਨ ਲਈ ਮੁੰਬਈ ਚਲੇ ਗਏ ਅਤੇ ਉਨ੍ਹਾਂ ਨੇ ਐਚਆਰ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ ਤੋਂ ਪੜ੍ਹਾਈ ਕੀਤੀ।

3 / 13

ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ,ਦੋ ਬੱਚੇ ਅਤੇ ਨੂੰਹ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਨਵਜੋਤ ਕੌਰ ਸਿੱਧੂ ਹੈ ਅਤੇ ਉਹ ਡਾਕਟਰ ਹਨ।ਉਹ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਹਨ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਬ੍ਰੈਸਟ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

4 / 13

ਦੋਵਾਂ ਦੇ ਪੁੱਤਰ ਦਾ ਨਾਮ ਕਰਨ ਹੈ ਉਹ ਪੇਸ਼ੇ ਤੋਂ ਇਕ ਵਕੀਲ ਹਨ, ਬੇਟੀ ਦਾ ਨਾਮ ਰਾਬੀਆ ਹੈ। ਰਾਬੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਨੂੰਹ ਦਾ ਨਾਮ ਇਨਾਇਤ ਹੈ।

5 / 13

ਇਨਾਇਤ ਰੰਧਾਵਾ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਪਟਿਆਲੇ ਦੇ ਜਾਣੇ-ਪਛਾਣੇ ਨਾਂਅ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਇਸ ਤੋਂ ਪਹਿਲਾਂ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਜੇਕਰ ਹੁਣ ਦੀ ਗੱਲ ਕਰੀਏ ਤਾਂ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ ਰਹੇ ਹਨ।

6 / 13

ਨਵਜੋਤ ਸਿੰਘ ਨੇ 18 ਸਾਲ ਦੀ ਉਮਰ ਵਿੱਚ ਸੂਬੇ ਲਈ ਖੇਡਦੇ ਹੋਏ ਪਹਿਲੇ ਦਰਜੇ ਦੇ ਕ੍ਰਿਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1983 ਵਿੱਚ ਕੀਤੀ ਸੀ। ਜਿਸ ਵਿੱਚ ਸਿੱਧੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 1987 ਦੇ ਭਾਰਤ ਵਿਸ਼ਵ ਕੱਪ ਕ੍ਰਿਕਟ ਵਿੱਚ, ਨਵਜੋਤ ਨੇ 5 ਵਿੱਚੋਂ 4 ਮੈਚਾਂ ਵਿੱਚ 73 ਦੌੜਾਂ ਬਣਾਈਆਂ, ਪਰ ਭਾਰਤ ਨੂੰ ਸੈਮੀਫਾਈਨਲ ਵਿੱਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਉਨ੍ਹਾਂ ਨੇ ਗਵਾਲੀਅਰ 'ਚ ਇੰਗਲੈਂਡ ਖਿਲਾਫ 134 ਦੌੜਾਂ ਬਣਾਈਆਂ, ਇਹ ਮੈਚ 1999 'ਚ ਹੋਇਆ ਸੀ। ਇਹ ਸਮਾਂ ਉਨ੍ਹਾਂ ਦੇ 16 ਸਾਲ ਦੇ ਕਰੀਅਰ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਪਰ ਇਸ ਬੁਲੰਦੀ ਤੇ ਪਹੁੰਚੇ ਸਿੱਧੂ ਨੇ ਉਸ ਵੇਲ੍ਹੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

7 / 13

ਸਿੱਧੂ ਨੇ ਇੱਕ ਕਮੈਂਟੇਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ 2001 ਵਿੱਚ ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਤੋਂ ਕੀਤੀ ਸੀ। ਉਨ੍ਹਾਂ ਨੇ ESPN ਸਟਾਰ ਸਪੋਰਟਸ ਵਿੱਚ ਇੱਕ ਕਮੈਂਟੇਟਰ ਵਜੋਂ ਕੰਮ ਕੀਤਾ। ਪਰ ਕਮੈਂਟਰੀ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਇੱਕ ਇਤਰਾਜ਼ਯੋਗ ਟਿੱਪਣੀ ਦੇ ਕਾਰਨ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੇਨ ਸਪੋਰਟਸ ਲਈ ਵੀ ਕੰਮ ਕੀਤਾ। 2012 ਵਿੱਚ, ਸਿੱਧੂ ਨੇ ESPN ਸਟਾਰ ਸਪੋਰਟਸ ਲਈ ਦੁਬਾਰਾ ਕੰਮ ਕਰਨਾ ਸ਼ੁਰੂ ਕੀਤਾ ਸੀ।

8 / 13

ਨਵਜੋਤ ਸਿੰਘ ਸਿੱਧੂ ਭਾਰਤੀ ਟੈਲੀਵਿਜ਼ਨ ਪ੍ਰੋਗਰਾਮ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਵਿੱਚ ਸ਼ੇਖਰ ਸੁਮਨ ਦੇ ਨਾਲ ਜੱਜ ਦੀ ਭੂਮਿਕਾ ਨਿਭਾ ਚੁੱਕੇ ਹਨ। ਨਾਲ ਹੀ ਉਹ ਕਲਰਸ 'ਤੇ ਆਉਣ ਵਾਲੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਸ਼ੋਅ' ਵਿੱਚ ਵੀ ਜੱਜ ਵਜੋਂ ਵੀ ਨਜ਼ਰ ਆਏ ਸਨ। ਟੈਲੀਵਿਜ਼ਨ ਦੇ ਨਾਲ-ਨਾਲ ਸਿੱਧੂ ਨੇ ਸਲਮਾਨ ਖਾਨ ਦੀ ਫਿਲਮ 'ਮੁਝਸੇ ਸ਼ਾਦੀ ਕਰੋਗੀ' 'ਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਇਹੀ ਨਹੀਂ ਸਿੱਧੂ ਨੇ ਪੰਜਾਬੀ ਫ਼ਿਲਮ 'ਮੇਰਾ ਪਿੰਡ' ਵਿੱਚ ਵੀ ਕੰਮ ਕੀਤਾ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਐਨਆਰਆਈ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਏਬੀਸੀਡੀ 2' ਵਿੱਚ ਵੀ ਸਿੱਧੂ ਨੇ ਕੈਮਿਓ ਕੀਤਾ ਸੀ।

9 / 13

ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ 2004 ਦੀਆਂ ਭਾਰਤੀ ਆਮ ਚੋਣਾਂ ਜਿੱਤੀਆਂ ਸਨ। ਜਦੋਂ 2009 ਵਿੱਚ ਆਮ ਚੋਣਾਂ ਹੋਈਆਂ ਤਾਂ ਨਤੀਜੇ ਉਦੋਂ ਵੀ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਆਏ, ਜਿਸ ਵਿੱਚ ਉਨ੍ਹਾਂ ਨੇ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਨੂੰ 6858 ਵੋਟਾਂ ਨਾਲ ਹਰਾਇਆ ਅਤੇ ਅੰਮ੍ਰਿਤਸਰ ਸੀਟ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਸਿੱਧੂ ਨੇ 28 ਅਪ੍ਰੈਲ 2016 ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਸੀ, ਪਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਹੀ ਉਨ੍ਹਾਂ 18 ਜੁਲਾਈ 2016 ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਰਗਟ ਸਿੰਘ ਅਤੇ ਬੈਂਸ ਨਾਲ ਮਿਲ ਕੇ ਨਵੀਂ ਪਾਰਟੀ ਬਣਾਈ ਜਿਸ ਦਾ ਨਾਂ 'ਆਵਾਜ਼-ਏ-ਪੰਜਾਬ' ਰੱਖਿਆ ਗਿਆ। ਨਵਜੋਤ ਸਿੰਘ ਸਿੱਧੂ ਨੂੰ 1988 ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹ ਵੀ ਕੱਟਣੀ ਪਈ ਸੀ। 19 ਮਈ, 2022 ਨੂੰ ਰੋਡ ਰੇਜ ਕੇਸ ਵਿੱਚ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਜੇਲ੍ਹ ਵਿੱਚ ਉਨ੍ਹਾਂ ਦੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਸਿੱਧੂ ਨੂੰ 10 ਮਹੀਨਿਆਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ।

10 / 13

ਸਿੱਧੂ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਜਨਵਰੀ 2017 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ, ਅਤੇ ਅੰਮ੍ਰਿਤਸਰ ਪੂਰਬੀ ਖੇਤਰ ਤੋਂ ਪੰਜਾਬ ਵਿਧਾਨ ਸਭਾ ਚੋਣ ਲੜੇ ਅਤੇ ਜਿੱਤੇ ਵੀ। ਜਿੱਤ ਦਾ ਇਹ ਅੰਤਰ 42,809 ਵੋਟਾਂ ਦਾ ਸੀ। ਉਸ ਵੇਲ੍ਹੇ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਸਨ। ਕਈ ਮੁੱਦਿਆਂ ਨੂੰ ਲੈ ਕੇ ਸਿੱਧੂ ਦਾ ਉਨ੍ਹਾਂ ਨਾਲ ਵਿਵਾਦ ਰਿਹਾ। ਦੋਵਾਂ ਨੇ ਸੋਸ਼ਲ ਮੀਡੀਆ ਅਤੇ ਮੀਡੀਆ ਮਿਲਣੀਆਂ ਵਿੱਚ ਇੱਕ-ਦੂਜੇ ਤੇ ਵਾਰ-ਪਲਟਵਾਰ ਕੀਤੇ। 2022 ਦੀਆਂ ਵਿਧਾਨਸਭਾ ਚੋਣਾਂ ਨੇ ਸਿੱਧੂ ਦੇ ਜਿੱਤ ਦੇ ਰੱਥ ਨੰ ਰੋਕ ਦਿੱਤਾ। ਉਹ ਆਮ ਆਦਮੀ ਪਾਰਟੀ ਦੀ ਹਨੇਰੀ ਅੱਗੇ ਟਿੱਤ ਨਹੀਂ ਪਾਏ ਅਤੇ ਆਪ ਉਮੀਦਵਾਰ ਜੀਵਨਜੋਤ ਕੌਰ ਕੋਲੋਂ ਹਾਰ ਗਏ। ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮਤਭੇਦ ਹੋਣ ਤੋਂ ਬਾਅਦ ਸਿੱਧੂ ਇਸ ਵਾਰ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਲਈ ਅਤੇ ਆਈਪੀਐਲ ਵਿੱਚ ਕਮੈਂਟਰੀ ਕਰਦੇ ਨਜ਼ਰ ਆ ਰਹੇ ਹਨ।

11 / 13

ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ 2004 ਦੀਆਂ ਭਾਰਤੀ ਆਮ ਚੋਣਾਂ ਜਿੱਤੀਆਂ ਸਨ। ਜਦੋਂ 2009 ਵਿੱਚ ਆਮ ਚੋਣਾਂ ਹੋਈਆਂ ਤਾਂ ਨਤੀਜੇ ਉਦੋਂ ਵੀ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਆਏ, ਜਿਸ ਵਿੱਚ ਉਨ੍ਹਾਂ ਨੇ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਨੂੰ 6858 ਵੋਟਾਂ ਨਾਲ ਹਰਾਇਆ ਅਤੇ ਅੰਮ੍ਰਿਤਸਰ ਸੀਟ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਸਿੱਧੂ ਨੇ 28 ਅਪ੍ਰੈਲ 2016 ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਸੀ, ਪਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਹੀ ਉਨ੍ਹਾਂ 18 ਜੁਲਾਈ 2016 ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਰਗਟ ਸਿੰਘ ਅਤੇ ਬੈਂਸ ਨਾਲ ਮਿਲ ਕੇ ਨਵੀਂ ਪਾਰਟੀ ਬਣਾਈ ਜਿਸ ਦਾ ਨਾਂ 'ਆਵਾਜ਼-ਏ-ਪੰਜਾਬ' ਰੱਖਿਆ ਗਿਆ।

12 / 13

ਨਵਜੋਤ ਸਿੰਘ ਨੇ 18 ਸਾਲ ਦੀ ਉਮਰ ਵਿੱਚ ਸੂਬੇ ਲਈ ਖੇਡਦੇ ਹੋਏ ਪਹਿਲੇ ਦਰਜੇ ਦੇ ਕ੍ਰਿਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1983 ਵਿੱਚ ਕੀਤੀ ਸੀ। ਜਿਸ ਵਿੱਚ ਸਿੱਧੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 1987 ਦੇ ਭਾਰਤ ਵਿਸ਼ਵ ਕੱਪ ਕ੍ਰਿਕਟ ਵਿੱਚ, ਨਵਜੋਤ ਨੇ 5 ਵਿੱਚੋਂ 4 ਮੈਚਾਂ ਵਿੱਚ 73 ਦੌੜਾਂ ਬਣਾਈਆਂ, ਪਰ ਭਾਰਤ ਨੂੰ ਸੈਮੀਫਾਈਨਲ ਵਿੱਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਉਨ੍ਹਾਂ ਨੇ ਗਵਾਲੀਅਰ 'ਚ ਇੰਗਲੈਂਡ ਖਿਲਾਫ 134 ਦੌੜਾਂ ਬਣਾਈਆਂ, ਇਹ ਮੈਚ 1999 'ਚ ਹੋਇਆ ਸੀ। ਇਹ ਸਮਾਂ ਉਨ੍ਹਾਂ ਦੇ 16 ਸਾਲ ਦੇ ਕਰੀਅਰ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਪਰ ਇਸ ਬੁਲੰਦੀ ਤੇ ਪਹੁੰਚੇ ਸਿੱਧੂ ਨੇ ਉਸ ਵੇਲ੍ਹੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

13 / 13

ਨਵਜੋਤ ਸਿੰਘ ਸਿੱਧੂ ਭਾਰਤੀ ਟੈਲੀਵਿਜ਼ਨ ਪ੍ਰੋਗਰਾਮ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਵਿੱਚ ਸ਼ੇਖਰ ਸੁਮਨ ਦੇ ਨਾਲ ਜੱਜ ਦੀ ਭੂਮਿਕਾ ਨਿਭਾ ਚੁੱਕੇ ਹਨ। ਨਾਲ ਹੀ ਉਹ ਕਲਰਸ 'ਤੇ ਆਉਣ ਵਾਲੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਸ਼ੋਅ' ਵਿੱਚ ਵੀ ਜੱਜ ਵਜੋਂ ਵੀ ਨਜ਼ਰ ਆਏ ਸਨ। ਟੈਲੀਵਿਜ਼ਨ ਦੇ ਨਾਲ-ਨਾਲ ਸਿੱਧੂ ਨੇ ਸਲਮਾਨ ਖਾਨ ਦੀ ਫਿਲਮ 'ਮੁਝਸੇ ਸ਼ਾਦੀ ਕਰੋਗੀ' 'ਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਇਹੀ ਨਹੀਂ ਸਿੱਧੂ ਨੇ ਪੰਜਾਬੀ ਫ਼ਿਲਮ 'ਮੇਰਾ ਪਿੰਡ' ਵਿੱਚ ਵੀ ਕੰਮ ਕੀਤਾ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਐਨਆਰਆਈ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਏਬੀਸੀਡੀ 2' ਵਿੱਚ ਵੀ ਸਿੱਧੂ ਨੇ ਕੈਮਿਓ ਕੀਤਾ ਸੀ।

Follow Us On
Tag :
Exit mobile version