Sawan Shivratri 2024 : ਸਾਵਣ ਸ਼ਿਵਰਾਤਰੀ ਅੱਜ, ਕਾਂਵੜੀਆਂ ਕਾਰਨ ਪੂਰਾ ਮਾਹੌਲ ਸ਼ਿਵ ਭਗਤੀ 'ਚ ਲੀਨ Punjabi news - TV9 Punjabi

Sawan Shivratri 2024 : ਬਮ-ਬਮ ਭੋਲੇ…ਹਰ-ਹਰ ਮਹਾਦੇਵ ਦੇ ਗੂੰਜੇ ਜੈਕਾਰੇ…ਮੰਜ਼ਿਲ ‘ਤੇ ਪਹੁੰਚਣ ਲੱਗੇ ਕਾਂਵੜੀਏ..ਵੇਖੋ ਸ਼ਿਵ ਭਗਤਾਂ ਦੀਆਂ ਭਾਵੁਕ ਕਰਦੀਆਂ ਤਸਵੀਰਾਂ

Updated On: 

02 Aug 2024 11:24 AM

Sawan Shivratri 2024 : ਕਾਂਵੜੀਆਂ ਕਾਰਨ ਮਾਹੌਲ ਪੂਰੀ ਤਰ੍ਹਾਂ ਸ਼ਿਵ ਭਗਤੀ ਵਿੱਚ ਲੀਨ ਹੋ ਗਿਆ ਹੈ। ਰਾਤ ਸਮੇਂ ਚਮਕਦੇ ਕਾਂਵੜ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਮੰਦਰਾਂ ਵਿੱਚ ਜਲਾਭਿਸ਼ੇਕ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਕਾਂਵੜੀਆਂ ਦੇ ਸਵਾਗਤ ਲਈ ਅਤੇ ਭੋਲੇਨਾਥ ਜੀ ਦੇ ਜਲਾਭਿਸ਼ੇਕ ਲਈ ਸਵੇਰ ਤੋਂ ਹੀ ਮੰਦਰ ਸੱਜ ਚੁੱਕੇ ਹਨ।

1 / 6ਸਾਵਣ

ਸਾਵਣ ਮਹੀਨੇ ਦੀ ਸ਼ਿਵਰਾਤਰੀ 2 ਅਗਸਤ ਯਾਨੀ ਅੱਜ ਹੈ। ਸਾਵਣ 'ਚ ਸ਼ੁਰੂ ਹੋਈ ਕਾਂਵੜ ਯਾਤਰਾ ਸ਼ੁੱਕਰਵਾਰ ਨੂੰ ਜਲਾਭਿਸ਼ੇਕ ਨਾਲ ਸਮਾਪਤ ਹੋਵੇਗੀ। ਅਜਿਹੇ 'ਚ ਹੁਣ ਕਾਂਵੜੀਏ ਆਪਣੇ ਘਰਾਂ ਦੇ ਨੇੜੇ ਪਹੁੰਚਣਾ ਸ਼ੁਰੂ ਹੋ ਗਏ ਹਨ। ਦਿੱਲੀ ਦੀਆਂ ਸੜਕਾਂ 'ਤੇ ਵੀ ਕਾਂਵੜੀਏ ਵੱਡੀ ਗਿਣਤੀ ਨਜ਼ਰ ਆ ਰਹੇ ਹਨ। ( Pic Credit: PTI)

2 / 6

ਇਸ ਵਾਰ ਮੀਂਹ ਘੱਟ ਪੈਣ ਕਰਕੇ ਸ਼ਿਵ ਭਗਤ ਆਪਣੀ ਯਾਤਰਾ ਸਵੇਰੇ ਧੁੱਪ ਤਿੱਖੀ ਹੋਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੁਰਜ ਛਿੱਪਣ ਤੋਂ ਬਾਅਦ ਹੀ ਪੂਰੀ ਕਰ ਰਹੇ ਹਨ। ਕਈ ਥਾਵਾਂ 'ਤੇ ਕਾਂਵੜ ਰਾਤ ਭਰ ਵੀ ਯਾਤਰਾ ਕਰਦੇ ਵੀ ਦਿਖਾਈ ਦਿੱਤੇ। ਸ਼ਹਿਰ ਦੇ ਜ਼ਿਆਦਾਤਰ ਮੰਦਰਾਂ ਵਿੱਚ ਕਾਂਵੜੀਆਂ ਦੇ ਸਵਾਗਤ ਲਈ ਰਹਿਣ, ਖਾਣ-ਪੀਣ ਅਤੇ ਹੋਰ ਜਰੂਰ ਪ੍ਰਬੰਧ ਕੀਤੇ ਗਏ ਹਨ। ਮੰਦਰਾਂ ਵਿੱਚ ਰਾਤ-ਰਾਤ ਭਰ ਭਗਵਾਨ ਭੋਲੇ ਨਾਥ ਦਾ ਭਜਨ ਵੀ ਹੋ ਰਿਹਾ ਹੈ। ( Pic Credit: PTI)

3 / 6

ਹਰ ਹਰ ਮਹਾਦੇਵ ਦੇ ਨਾਅਰੇ ਲਗਾਉਂਦੇ ਪੈਦਲ ਯਾਤਰਾ ਕਰ ਰਹੇ ਕਾਂਵੜੀਆਂ ਜਿੱਥੋਂ-ਜਿੱਥੋਂ ਲੰਘ ਰਹੇ ਹਨ, ਉੱਥੋ ਦਾ ਪੂਰਾ ਮਾਹੌਲ ਭੋਲੇ ਬਾਬਾ ਦੇ ਰੰਗ ਵਿੱਚ ਰੰਗ ਰਿਹਾ ਹੈ। ਲੋਕ ਇਨ੍ਹਾਂ ਦੀ ਭਗਤੀ ਅਤੇ ਸ਼ਰਧਾ ਨੂੰ ਵੇਖ ਕੇ ਨਤਮਸਤਕ ਹੋ ਰਹੇ ਹਨ। ਕਾਂਵੜੀਆਂ ਦੇ ਸਹੀ-ਸਲਾਮਤ ਯਾਤਰਾ ਪੂਰੀ ਕਰਕੇ ਘਰ ਪਹੁੰਚਣ ਤੇ ਉਨ੍ਹਾਂ ਦਾ ਪਰਿਵਾਰਾਂ ਵੱਲੋਂ ਗਾਜੇ-ਬਾਜੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ( Pic Credit: PTI)

4 / 6

ਮਾਨਤਾ ਅਨੁਸਾਰ ਜਦੋਂ ਤੱਕ ਕਾਂਵੜੀਆਂ ਜਲਾਭਿਸ਼ੇਕ ਨਹੀਂ ਕਰਦੇ, ਉਦੋਂ ਤੱਕ ਉਹ ਆਪਣੇ ਘਰ ਨਹੀਂ ਜਾ ਸਕਦੇ ਅਤੇ ਕਾਂਵੜ ਡੇਰਿਆਂ ਵਿੱਚ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਹੁਣ ਕਾਂਵੜ ਡੇਰਿਆਂ 'ਚ ਕਾਂਵੜੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ। ( Pic Credit: PTI)

5 / 6

ਈ ਥਾਵਾਂ ’ਤੇ ਤਾਂ ਅੰਦਰੂਨੀ ਸੜਕਾਂ ’ਤੇ ਵੀ ਟਰੈਫਿਕ ਪੁਲਿਸ ਨੇ ਬੈਰੀਕੇਡ ਲਗਾ ਕੇ ਕਾਂਵੜੀਆਂ ਲਈ ਸੁਰੱਖਿਅਤ ਰਾਹ ਬਣਾਇਆ ਹੋਇਆ ਹੈ। ਇਸ ਦੇ ਨਾਲ ਹੀ ਕਾਂਵੜੀਆਂ ਨੂੰ ਵੀ ਆਪਣੀ ਲੇਨ ਵਿੱਚ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕ, ਵੱਡੇ-ਵੱਡੇ ਕਾਂਵੜ ਨਾਲ ਆ ਰਹੇ ਕਾਂਵੜੀਆਂ ਲਈ ਇਕ ਲਾਈਨ ਵਿੱਚ ਤੁਰਨਾ ਸੰਭਵ ਨਹੀਂ ਹੁੰਦਾ। ( Pic Credit: PTI)

6 / 6

ਯਾਤਰਾ ਮਾਰਗ ਤੇ ਡਾਕ ਕਾਂਵੜ ਵੀ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਡਾਕ ਕਾਂਵੜ ਨੂੰ ਲੈ ਕੇ ਮਾਨਤਾ ਹੈ ਕਿ ਇਸਨੂੰ ਜ਼ਮੀਨ 'ਤੇ ਨਹੀਂ ਰੱਖਿਆ ਜਾਂਦਾ। ਇਹੀ ਕਾਰਨ ਹੈ ਕਿ ਇਸ ਨੂੰ ਲਿਆਉਣ ਲਈ ਸ਼ਿਵ ਭਗਤਾਂ ਦੀ ਪੂਰੀ ਟੀਮ ਚੱਲਦੀ ਹੈ। ਇਸ ਗਰੁੱਪ ਵਿੱਚੋਂ ਇੱਕ ਵਿਅਕਤੀ ਕਾਂਵੜ ਨਾਲ ਤੁਰਦਾ ਹੈ ਅਤੇ ਦੂਸਰੇ ਟਰੱਕ ਵਿੱਚ ਬੈਠਦੇ ਹਨ। ਜਦੋਂ ਉਹ ਵਿਅਕਤੀ ਥੱਕ ਜਾਂਦਾ ਹੈ ਤਾਂ ਉਹ ਗਰੁੱਪ ਦੇ ਕਿਸੇ ਹੋਰ ਵਿਅਕਤੀ ਨੂੰ ਆਉਣ ਦਾ ਇਸ਼ਾਰਾ ਕਰਦਾ ਹੈ ਅਤੇ ਇਹ ਦੂਜਾ ਵਿਅਕਤੀ ਕਾਂਵੜ ਚੁੱਕ ਦੇ ਯਾਤਰਾ ਕਰਨ ਲੱਗ ਪੈਂਦਾ ਹੈ। ( Pic Credit: PTI)

Follow Us On
Tag :
Exit mobile version