Mahashivratri 2024: ਮਹਾਸ਼ਿਵਰਾਤਰੀ ਦੇ ਮੌਕੇ 'ਤੇ ਵੋਖੇ ਪੰਜਾਬ ਦੇ ਮੰਦਰਾਂ ਦੀਆਂ ਰੌਣਕਾਂ, PHOTOS Punjabi news - TV9 Punjabi

Mahashivratri 2024: ਮਹਾਸ਼ਿਵਰਾਤਰੀ ਦੇ ਪਵਿੱਤਰ ਤਿਊਹਾਰ ਮੌਕੇ ਵੋਖੇ ਪੰਜਾਬ ਦੇ ਮੰਦਰਾਂ ਦੀਆਂ ਰੌਣਕਾਂ, PHOTOS

Updated On: 

08 Mar 2024 13:50 PM

Mahashivratri 2024: ਪੰਜਾਬ ਅਤੇ ਚੰਡੀਗੜ੍ਹ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਭਗਵਾਨ ਭੋਲੇਨਾਥ ਨੂੰ ਜਲਾਭਿਸ਼ੇਕ ਕਰਕੇ ਹਰ ਕੋਈ ਇਸ ਪਵਿੱਤਰ ਤਿਊਹਾਰ ਮੌਕੇ ਖੁਦ ਨੂੰ ਧੰਨ ਕਰਨਾ ਚਾਹੂੰਦਾ ਹੈ। ਇਸ ਮੌਕੇ ਅਸੀਂ ਵੀ ਤੁਹਾਡੇ ਲਈ ਸੂਬੇ ਦੇ ਵੱਡੇ ਮੰਦਰਾਂ ਦੀਆਂ ਤਸਵੀਰਾਂ ਲੈ ਕੇ ਆਏ ਹਾਂ। ਜੇਕਰ ਤੁਸੀਂ ਇਨ੍ਹਾਂ ਮੰਦਰਾਂ ਵਿੱਚ ਨਹੀਂ ਜਾ ਪਾ ਰਹੇ ਹੋ ਤਾਂ ਇੱਥੇ ਭਗਵਾਨ ਸ਼ਿਵ ਅਤੇ ਸ਼ਿਵ ਭਗਤਾਂ ਦੇ ਦਰਸ਼ਨ ਕਰ ਸਕਦੇ ਹੋ।

1 / 8ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਅਤੇ ਹਿਮਾਚਲ ਵਿੱਚ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੰਦਰਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।

ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਅਤੇ ਹਿਮਾਚਲ ਵਿੱਚ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੰਦਰਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।

2 / 8

ਮੰਦਰ ਸ਼ਿਵ ਦੇ ਜੈਕਾਰਿਆਂ ਨਾਲ ਗੂੰਜ ਰਹੇ ਹਨ। ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਉਲੀਕੇ ਗਏ ਹਨ। ਸਵੇਰ ਤੋਂ ਹੀ ਮੰਦਰਾਂ 'ਚ ਜਲਾਭਿਸ਼ੇਕ ਕਰਨ ਲਈ ਸ਼ਰਧਾਲੂਆਂ ਦੀ ਭੀੜ ਲੱਗ ਰਹੀ ਹੈ।

3 / 8

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ ਨਾਲ ਮੋਹਾਲੀ ਦੇ ਫੇਜ਼ 11 ਸਥਿਤ ਸ਼ਿਵ ਮੰਦਰ ਵਿੱਚ ਮੱਥਾ ਟੇਕਿਆ। ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਪੰਜਾਬ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ।

4 / 8

ਚੰਡੀਗੜ੍ਹ ਦੇ ਮੰਦਿਰਾਂ ਵਿੱਚ ਵੀ ਭੋਲੇ ਦੇ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਜਲਾਭਿਸ਼ੇਕ ਕਰਨ ਲਈ ਲੋਕ ਸ਼ਿਵ ਮੰਦਰਾਂ 'ਚ ਪਹੁੰਚ ਰਹੇ ਹਨ। ਇਹ ਲੋਕ ਦੁੱਧ ਅਤੇ ਜਲ ਨਾਲ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰ ਰਹੇ ਹਨ। ਮੰਦਰਾਂ ਵਿੱਚ ਭਜਨ ਅਤੇ ਕੀਰਤਨ ਕੀਤੇ ਜਾ ਰਹੇ ਹਨ। ਕਈ ਲੋਕ ਆਪਣੇ ਪੂਰੇ ਪਰਿਵਾਰ ਸਮੇਤ ਢੋਲ ਢਮੱਕੇ ਨਾਲ ਪਹੁੰਚ ਰਹੇ ਹਨ।

5 / 8

ਅੰਮ੍ਰਿਤਸਰ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ। ਹਰ ਕੋਈ ਭੋਲੇਨਾਥ ਦਾ ਆਸ਼ੀਰਵਾਦ ਲੈ ਕੇ ਖੁਦ ਨੂੰ ਧੰਨ ਕਰਨਾ ਚਾਹੁੰਦਾ ਹੈ।

6 / 8

ਕਹਿੰਦੇ ਹਨ ਕਿ ਜੇਕਰ ਭੋਲੇ ਬਾਬਾ ਨੂੰ ਮਨਾਉਣਾ ਹੈ ਤਾਂ ਸਿਵਲਿੰਗ ਉੱਤੇ ਬਿਲ ਪੱਤਰ ਤੇ ਅੱਕ ਧਤੂਰਾ ਚੜ੍ਹਾਓ।ਇਸ ਨਾਲ ਭੋਲੇ ਬਾਬਾ ਪ੍ਰਸੰਨ ਹੋ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਦਾ ਦਿਨ ਕੁਆਰੀ ਕੁੜੀਆਂ ਮਾਤਾ ਗੌਰਾ ਦਾ ਵਰਤ ਰੱਖਦਿਆ ਹਨ ਤਾਂ ਉਨ੍ਹਾਂ ਮਨ ਚਾਹਿਆ ਪਤੀ ਪ੍ਰਾਪਤ ਹੁੰਦਾ ਹੈ।

7 / 8

ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਦੇ ਨਾਲ ਹੋਇਆ ਸੀ। ਕਹਿੰਦੇ ਹਨ ਕਿ ਭੋਲੇ ਬਾਬਾ ਨੂੰ ਮਨਾਉਣ ਅਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨ ਲਈ ਅੱਕ, ਧਤੂਰਾ, ਭੰਗ, ਬੇਲ ਪਤਰ ਭੋਲੇ ਬਾਬਾ ਨੂੰ ਚੜਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਹਨ।

8 / 8

ਭੋਲੇਨਾਥ ਦੇ ਦਰਸ਼ਨਾਂ ਲਈ ਬੀਤੇ ਕੱਲ੍ਹ ਇੱਕ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਜੋ ਕਟਾਸਰਾਜ ਵਿੱਖੇ ਸ਼ਿਵਰਾਤਰੀ ਦਾ ਤਿਉਹਾਰ ਮਨਾ ਕੇ ਵਾਪਸ ਆਵੇਗਾ।

Follow Us On
Tag :