ਸਵਰਾ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੂੰ ਹੋਇਆ ਮੁਸਲਿਮ ਲੜਕੇ ਨਾਲ ਪਿਆਰ, ਕੀਤਾ ਵਿਆਹ, 1 ਤਲਾਕ ਵੀ ਹੋ ਗਿਆ। Hindu actresses married with muslim men Punjabi news - TV9 Punjabi

ਸਵਰਾ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੂੰ ਹੋਇਆ ਮੁਸਲਿਮ ਲੜਕਿਆਂ ਨਾਲ ਪਿਆਰ, ਕੀਤਾ ਵਿਆਹ, 1 ਤਲਾਕ ਵੀ ਹੋ ਗਿਆ

Updated On: 

21 Feb 2023 19:02 PM

Hindu Actresses married Muslim Men :ਪਿਆਰ ਦੀ ਕੋਈ ਹੱਦ ਨਹੀਂ ਹੁੰਦੀ। ਇਸ ਦੀ ਸਭ ਤੋਂ ਵੱਡੀ ਮਿਸਾਲ ਬਾਲੀਵੁੱਡ 'ਚ ਦੇਖਣ ਨੂੰ ਮਿਲੀ ਹੈ। ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਧਰਮ 'ਚ ਬਿਨਾਂ ਕਿਸੇ ਭੇਦਭਾਵ ਦੇ ਦੂਜੇ ਧਰਮ ਦੇ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਮੰਨਿਆ। ਇਸ ਸੂਚੀ 'ਚ ਸਵਰਾ ਭਾਸਕਰ ਤੋਂ ਇਲਾਵਾ ਇੰਡਸਟਰੀ ਦੀਆਂ ਹੋਰ ਕਈ ਅਭਿਨੇਤਰੀਆਂ ਦੇ ਨਾਂ ਵੀ ਸ਼ਾਮਲ ਹਨ।

1 / 6ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ 'ਚ ਸਿਆਸੀ ਕਾਰਕੁਨ ਫਹਿਦ ਅਹਿਮਦ ਨਾਲ ਵਿਆਹ ਕੀਤਾ ਹੈ। ਦੋਵਾਂ ਨੇ 6 ਜਨਵਰੀ 2023 ਨੂੰ ਕੋਰਟ ਮੈਰਿਜ ਕੀਤੀ ਸੀ। ਹਿੰਦੂ ਪਰਿਵਾਰ 'ਚ ਜਨਮੀ ਸਵਰਾ ਨੇ ਇਕ ਮੁਸਲਿਮ ਲੜਕੇ ਨਾਲ ਵਿਆਹ ਕੀਤਾ ਹੈ, ਦੋਵਾਂ ਦੇ ਵਿਆਹ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਹੰਗਾਮਾ ਹੋ ਰਿਹਾ ਹੈ।

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ 'ਚ ਸਿਆਸੀ ਕਾਰਕੁਨ ਫਹਿਦ ਅਹਿਮਦ ਨਾਲ ਵਿਆਹ ਕੀਤਾ ਹੈ। ਦੋਵਾਂ ਨੇ 6 ਜਨਵਰੀ 2023 ਨੂੰ ਕੋਰਟ ਮੈਰਿਜ ਕੀਤੀ ਸੀ। ਹਿੰਦੂ ਪਰਿਵਾਰ 'ਚ ਜਨਮੀ ਸਵਰਾ ਨੇ ਇਕ ਮੁਸਲਿਮ ਲੜਕੇ ਨਾਲ ਵਿਆਹ ਕੀਤਾ ਹੈ, ਦੋਵਾਂ ਦੇ ਵਿਆਹ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਹੰਗਾਮਾ ਹੋ ਰਿਹਾ ਹੈ।

2 / 6

ਕਪੂਰ ਪਰਿਵਾਰ 'ਚ ਜੰਮੀ ਕਰੀਨਾ ਕਪੂਰ ਨੇ ਵੀ ਅਭਿਨੇਤਾ ਸੈਫ ਅਲੀ ਖਾਨ ਨਾਲ ਵੀ ਵਿਆਹ ਕੀਤਾ ਸੀ। ਦੋਵਾਂ ਨੇ ਸਾਲ 2012 'ਚ ਵਿਆਹ ਕਰ ਲਿਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ 5 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 10 ਸਾਲ ਹੋ ਗਏ ਹਨ ਅਤੇ ਇਹ ਜੋੜਾ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ। ਉਨ੍ਹਾਂ ਦੇ ਦੋ ਬੇਟੇ ਤੈਮੂਰ ਅਤੇ ਜਹਾਂਗੀਰ ਵੀ ਹਨ ਜਿਨ੍ਹਾਂ ਨਾਲ ਉਹ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

3 / 6

ਮਲਾਇਕਾ ਅਰੋੜਾ ਨੇ 12 ਦਸੰਬਰ 1998 ਨੂੰ ਸਲਮਾਨ ਖਾਨ ਦੇ ਭਰਾ ਅਰਬਾਜ ਨਾਲ ਵਿਆਹ ਕੀਤਾ ਸੀ।ਪੰਜ ਸਾਲ ਦੀ ਡੇਟਿੰਗ ਤੋਂ ਬਾਅਦ ਦੋਹਾਂ ਦਾ ਵਿਆਹ ਹੋਇਆ ਸੀ। ਹਾਲਾਂਕਿ, 2017 ਵਿੱਚ, ਉਨ੍ਹਾਂ ਨੇ ਆਪਣੇ 19 ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ, ਮਲਾਇਕਾ ਅਤੇ ਅਰਬਾਜ ਨੇ ਪਹਿਲਾਂ ਚਰਚ 'ਚ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਅਤੇ ਫਿਰ ਇਸਲਾਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ।

4 / 6

ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ ਸਾਲ 2016 ਵਿੱਚ ਕਸ਼ਮੀਰੀ ਮੁਸਲਿਮ ਕਾਰੋਬਾਰੀ ਅਤੇ ਮਾਡਲ ਮੋਹਸਿਨ ਅਖਤਰ ਮੀਰ ਨਾਲ ਵਿਆਹ ਕੀਤਾ ਸੀ। ਮੋਹਸਿਨ ਉਰਮਿਲਾ ਤੋਂ 9 ਸਾਲ ਛੋਟੇ ਹਨ, ਜਿਸ ਕਾਰਨ ਅਭਿਨੇਤਰੀ ਨੂੰ ਵਿਆਹ ਤੋਂ ਬਾਅਦ ਕਾਫੀ ਟ੍ਰੋਲ ਕੀਤਾ ਗਿਆ ਸੀ।

5 / 6

ਸੈਫ ਅਲੀ ਖਾਨ ਦੀ ਮਾਂ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਪਰ ਉਨ੍ਹਾਂ ਨੇ ਭਾਰਤੀ ਮੁਸਲਿਮ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਨਾਲ ਵਿਆਹ ਕਰਵਾ ਸੀ। ਸਾਲ 1969 'ਚ ਸ਼ਰਮੀਲਾ ਨੇ ਧਰਮ ਪਰਿਵਰਤਨ ਕਰਕੇ ਕ੍ਰਿਕਟਰ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਉਹ ਪਟੌਦੀ ਪਰਿਵਾਰ ਦੀ ਬੇਗਮ ਵਜੋਂ ਮਸ਼ਹੂਰ ਹੋ ਗਈ ਸੀ।

6 / 6

ਸਲਮਾਨ ਦੀ ਫਿਲਮ ਵਾਂਟੇਡ ਅਦਾਕਾਰਾ ਆਇਸ਼ਾ ਟਾਕੀਆ ਵੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ। ਪਰ, ਸਾਲ 2009 ਵਿੱਚ, ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਅਤੇ ਕਾਰੋਬਾਰੀ ਫਰਹਾਨ ਆਜ਼ਮੀ ਨਾਲ ਵਿਆਹ ਕਰ ਲਿਆ ਲੀ। ਆਇਸ਼ਾ ਦਾ ਵਿਆਹ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਸਪਾ ਨੇਤਾ ਅਬੂ ਆਜ਼ਮੀ ਦੇ ਬੇਟੇ ਫਰਹਾਨ ਨਾਲ ਵਿਆਹ ਕਰਨ ਤੋਂ ਪਹਿਲਾਂ ਆਇਸ਼ਾ ਨੇ ਇਸਲਾਮ ਕਬੂਲ ਕੀਤਾ ਸੀ।

Follow Us On