Sidharth Kiara ਦੀਆਂ ਰੋਮਾਂਟਿਕ ਤਸਵੀਰਾਂ 'ਤੇ ਫੈਨਸ ਨੇ ਜਤਾਇਆ ਪਿਆਰ, ਯੂਜ਼ਰਸ ਬੋਲੇ- 'ਪਰਫੈਕਸ਼ਨ' Punjabi news - TV9 Punjabi

Sidharth Kiara ਦੀਆਂ ਰੋਮਾਂਟਿਕ ਤਸਵੀਰਾਂ ‘ਤੇ ਫੈਨਸ ਨੇ ਜਤਾਇਆ ਪਿਆਰ, ਯੂਜ਼ਰਸ ਬੋਲੇ- ‘ਪਰਫੈਕਸ਼ਨ’

Updated On: 

01 Apr 2023 20:58 PM

Sidharth And Kiara: ਸਿਧਾਰਥ ਅਤੇ ਕਿਆਰਾ ਆਪਣੇ ਵਿਆਹ ਤੋਂ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਇਸ ਦੌਰਾਨ ਕਿਆਰਾ ਨੇ ਸਿਧਾਰਥ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5ਸ਼ੁੱਕਰਵਾਰ ਸ਼ਾਮ ਨੂੰ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨ ਮੌਕੇ ਬਾਲੀਵੁੱਡ ਦੇ ਸਾਰੇ ਸਿਤਾਰੇ ਇੱਕ ਛੱਤ ਥੱਲੇ ਨਜ਼ਰ ਆਏ। ਇਸ ਵੱਡੇ ਸਮਾਗਮ ਵਿੱਚ ਇੰਡਸਟਰੀ ਦੇ ਵੱਡੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਵੱਡੇ ਈਵੈਂਟ 'ਚ ਸਿਧਾਰਥ ਮਲਹੋਤਰਾ ਆਪਣੀ ਪਤਨੀ ਕਿਆਰਾ ਅਡਵਾਨੀ ਨਾਲ ਪਹੁੰਚੇ। (Pic Credit: Kiara Advani/Instagram)

ਸ਼ੁੱਕਰਵਾਰ ਸ਼ਾਮ ਨੂੰ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨ ਮੌਕੇ ਬਾਲੀਵੁੱਡ ਦੇ ਸਾਰੇ ਸਿਤਾਰੇ ਇੱਕ ਛੱਤ ਥੱਲੇ ਨਜ਼ਰ ਆਏ। ਇਸ ਵੱਡੇ ਸਮਾਗਮ ਵਿੱਚ ਇੰਡਸਟਰੀ ਦੇ ਵੱਡੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਵੱਡੇ ਈਵੈਂਟ 'ਚ ਸਿਧਾਰਥ ਮਲਹੋਤਰਾ ਆਪਣੀ ਪਤਨੀ ਕਿਆਰਾ ਅਡਵਾਨੀ ਨਾਲ ਪਹੁੰਚੇ। (Pic Credit: Kiara Advani/Instagram)

2 / 5

ਨਵੇਂ ਵਿਆਹੇ ਸਿਧਾਰਥ-ਕਿਆਰਾ ਦੀ ਜੋੜੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵਿਆਹ ਤੋਂ ਬਾਅਦ ਦੋਵਾਂ ਨੂੰ ਇਕੱਠੇ ਖੁਸ਼ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਵੀ ਵੱਡੀ ਮੁਸਕਰਾਹਟ ਹੈ। ਈਵੈਂਟ ਤੋਂ ਬਾਅਦ ਕਿਆਰਾ ਨੇ ਆਪਣੇ ਪਤੀ ਸਿਧਾਰਥ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।(Pic Credit: Kiara Advani/Instagram)

3 / 5

ਤਸਵੀਰਾਂ 'ਚ ਜੋੜੇ ਨੂੰ ਇਕੱਠੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਸਿਧਾਰਥ-ਕਿਆਰਾ ਪਰਫੈਕਟ ਜੋੜੀ ਹੈ। ਉਨ੍ਹਾਂ ਦੇ ਵਿਆਹ ਤੋਂ ਲੈ ਕੇ ਹੁਣ ਤੱਕ ਹਰ ਤਸਵੀਰ 'ਤੇ ਪ੍ਰਸ਼ੰਸਕ ਆਪਣਾ ਬੇਅੰਤ ਪਿਆਰ ਦਿਖਾ ਚੁੱਕੇ ਹਨ। ਜੋੜੇ ਨੇ ਅੰਬਾਨੀ ਪਰਿਵਾਰ ਦੇ ਸਮਾਗਮ ਲਈ ਮੈਚਿੰਗ ਪਹਿਰਾਵੇ ਪਹਿਨੇ ਸਨ। (Pic Credit: Kiara Advani/Instagram)

4 / 5

ਜਿੱਥੇ ਕਿਆਰਾ ਨੇ ਗੋਲਡਨ ਅਤੇ ਵ੍ਹਾਈਟ ਪਹਿਰਾਵਾ ਪਾਇਆ ਸੀ, ਉਥੇ ਹੀ ਸਿਧਾਰਥ ਨੇ ਵੀ ਮੈਚਿੰਗ ਕੋਟ-ਪੈਂਟ ਪਹਿਨੀ ਸੀ। ਦੋਵਾਂ ਸਿਤਾਰਿਆਂ ਦੇ ਕੱਪੜੇ ਬਹੁਤ ਹੀ ਸਟਾਈਲਿਸ਼ ਸਨ ਅਤੇ ਜੋੜੀ ਇਕੱਠੇ ਸ਼ਾਨਦਾਰ ਲੱਗ ਰਹੀ ਸੀ। ਤਸਵੀਰਾਂ 'ਚ ਸਿਧਾਰਥ ਵੀ ਆਪਣੀ ਪਤਨੀ ਕਿਆਰਾ ਦਾ ਹੱਥ ਫੜੇ ਨਜ਼ਰ ਆ ਰਹੇ ਹਨ।(Pic Credit: Kiara Advani/Instagram)

5 / 5

ਦੱਸ ਦਈਏ ਕਿ ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਕੰਮ 'ਤੇ ਪਰਤ ਆਏ ਹਨ। ਕਿਆਰਾ ਆਪਣੀ ਵਰਕ ਲਾਈਫ ਅਤੇ ਪਰਸਨਲ ਲਾਈਫ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੀ ਹੈ। ਇਸ ਦੇ ਨਾਲ ਹੀ ਸਿਧਾਰਥ ਵੀ ਆਪਣੀ ਜ਼ਿੰਦਗੀ ਨੂੰ ਸੰਤੁਲਿਤ ਕਰਨ 'ਚ ਆਪਣੀ ਪਤਨੀ ਨੂੰ ਪੂਰਾ ਸਹਿਯੋਗ ਦੇ ਰਹੇ ਹਨ।(Pic Credit: Kiara Advani/Instagram)

Follow Us On