ਦਲਵੀਰ ਗੋਲਡੀ 'ਆਪ' 'ਚ ਸ਼ਾਮਲ: ਖਹਿਰਾ ਨੂੰ ਟਿਕਟ ਦੇਣ ਤੋਂ ਸੀ ਨਾਰਾਜ਼, CM ਮਾਨ ਨੇ ਪਾਰਟੀ 'ਚ ਕਰਵਾਇਆ ਸ਼ਾਮਲ Punjabi news - TV9 Punjabi

ਦਲਵੀਰ ਗੋਲਡੀ ‘ਆਪ’ ‘ਚ ਸ਼ਾਮਲ: ਖਹਿਰਾ ਨੂੰ ਟਿਕਟ ਦੇਣ ਤੋਂ ਸੀ ਨਾਰਾਜ਼, CM ਮਾਨ ਨੇ ਪਾਰਟੀ ‘ਚ ਕਰਵਾਇਆ ਸ਼ਾਮਲ

Published: 

01 May 2024 13:56 PM

ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਕਿਉਂਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਮੌਜੂਦਾ ਸਾਂਸਦ ਸਨ। ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਵੀ ਕਾਂਗਰਸ ਨੇ ਦਲਵੀਰ ਗੋਲਡੀ ਨੂੰ ਉਮੀਦਵਾਰ ਬਣਾਇਆ। ਇਸ ਵਾਰ ਵੀ ਗੋਲਡੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਹਰਾਇਆ।

1 / 5ਸਾਬਕਾ ਕਾਂਗਰਸੀ ਵਿਧਾਇਕ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ।

ਸਾਬਕਾ ਕਾਂਗਰਸੀ ਵਿਧਾਇਕ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ।

2 / 5

ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਦਲਵੀਰ ਸਿੰਘ ਗੋਲਡੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜੀ ਸੀ।

3 / 5

ਦਰਅਸਲ ਗੋਲਡੀ ਨੇ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰੀ ਲਈ ਦਾਅਵਾ ਠੋਕਿਆ ਸੀ। ਪਰ ਹਾਈਕਮਾਂਡ ਨੇ ਉਹਨਾਂ ਦੀ ਥਾਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਭਰੋਸਾ ਜਤਾਇਆ ਅਤੇ ਸੰਗਰੂਰ ਤੋਂ ਉਮੀਦਵਾਰ ਐਲਾਨ ਦਿੱਤਾ।

4 / 5

ਟਿਕਟ ਨਾ ਮਿਲਣ ਤੋਂ ਗੋਲਡੀ ਨਰਾਜ਼ ਚੱਲ ਰਹੇ ਸਨ ਕਾਂਗਰਸੀ ਲੀਡਰਾਂ ਨੇ ਗੋਲਡੀ ਨੂੰ ਮਨਾਉਣ ਦੀ ਕੋਸ਼ਿਸ ਕੀਤੀ ਪਰ ਉਹਨਾਂ ਨੇ ਮੰਨਣ ਦੀ ਥਾਂ ਪਾਰਟੀ ਨੂੰ ਹੀ ਅਲਵਿਦਾ ਕਹਿ ਦਿੱਤਾ।

5 / 5

ਦਲਵੀਰ ਸਿੰਘ ਗੋਲਡੀ ਵਿਦਿਆਰਥੀ ਸਿਆਸਤ ਵਿੱਚ ਉਭਰਕੇ ਸਾਹਮਣੇ ਆਏ ਸਨ। ਦਲਬੀਰ ਨੇ ਸਾਲ 2006-07 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਚੋਣ ਜਿੱਤੇ ਅਤੇ ਪ੍ਰਧਾਨ ਬਣੇ।

Follow Us On
Tag :