ਪੀਐੱਮ ਮੋਦੀ ਨੇ ਰੀਤੀ ਰਿਵਾਜਾਂ ਨਾਲ ਕੀਤੀ ਪ੍ਰਾਣ ਪ੍ਰਤਿਸ਼ਠਾ, ਦਿੱਗਜ ਕਲਾਕਾਰਾਂ ਨੇ ਕੀਤੀ ਸ਼ਿਰਕਤ Punjabi news - TV9 Punjabi

ਪੀਐੱਮ ਮੋਦੀ ਨੇ ਰੀਤੀ ਰਿਵਾਜਾਂ ਨਾਲ ਕੀਤੀ ਪ੍ਰਾਣ ਪ੍ਰਤਿਸ਼ਠਾ, ਦਿੱਗਜ ਕਲਾਕਾਰਾਂ ਨੇ ਕੀਤੀ ਸ਼ਿਰਕਤ

Updated On: 

22 Jan 2024 15:29 PM

Ram Mandir: ਅਯੁੱਧਿਆ 'ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਪੂਰੀ ਹੋ ਚੁੱਕੀ ਹੈ। ਇਸ ਨਾਲ ਰਾਮ ਭਗਤਾਂ ਦੀ 500 ਸਾਲਾਂ ਦੀ ਉਡੀਕ ਖਤਮ ਹੋ ਗਈ ਹੈ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਪੀਐਮ ਮੋਦੀ, ਸੀਐਮ ਯੋਗੀ ਸਮੇਤ ਦੇਸ਼ ਦੇ ਸਾਰੇ ਦਿੱਗਜ ਆਗੂ ਮੌਜੂਦ ਹਨ। ਪ੍ਰਧਾਨ ਮੰਤਰੀ ਮੋਦੀ ਸੰਤਾਂ ਅਤੇ ਦਿੱਗਜ ਹਸਤੀਆਂ ਸਮੇਤ ਸੱਤ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਅਯੁੱਧਿਆ ਵਿੱਚ ਰਾਮ ਮੰਦਰ ਦੇ ਪਾਵਨ ਅਸਥਾਨ ਨੂੰ ਚੇਨਈ ਤੋਂ ਲਿਆਂਦੇ ਫੁੱਲਾਂ ਨਾਲ ਸਜਾਇਆ ਗਿਆ ਹੈ।

1 / 8ਚਮਤਕਾਰ! ਰਾਮ ਲੱਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀ, ਠੀਕ ਹੋਇਆ ਮਰੀਜ਼

ਚਮਤਕਾਰ! ਰਾਮ ਲੱਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀ, ਠੀਕ ਹੋਇਆ ਮਰੀਜ਼

2 / 8

ਮੰਦਰ ਵਿੱਚ ਵਿਰਾਜਮਾਨ ਹੋਏ ਸ੍ਰੀ ਰਾਮ

3 / 8

ਰਾਮ ਮੰਦਰ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਇਸ 'ਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਅਨਿਲ ਅੰਬਾਨੀ ਵੀ ਬੈਠੇ ਹਨ। ਉਨ੍ਹਾਂ ਦੇ ਪਿੱਛੇ ਗੀਤਕਾਰ ਪ੍ਰਸੂਨ ਜੋਸ਼ੀ ਵੀ ਨਜ਼ਰ ਆ ਰਹੇ ਹਨ।Pic Credit: PTI

4 / 8

ਇਸ ਖ਼ਾਸ ਮੌਕੇ ਤੇ ਬਾਲੀਵੁੱਡ ਦੇ ਮਹਾਨ ਪਲੇਬੈਕ ਸਿੰਗਰ ਸ਼ੰਕਰ ਮਹਾਦੇਵਨ ਨੇ ਵੀ ਆਪਣੀ ਕਲਾ ਦੀ ਪ੍ਰਸਤੁਤੀ ਕੀਤੀ। ਉਨ੍ਹਾਂ ਨੇ ਭਗਵਾਨ ਰਾਮ ਦੇ ਬਹੁਤ ਹੀ ਸੋਹਣੇ ਭਜਨ ਗਾ ਕੇ ਸਮਾਂ ਬੰਨਿਆ।Pic Credit: PTI

5 / 8

ਕਲਾਕਾਰ ਆਯੁਸ਼ਮਾਨ ਖੁਰਾਣਾ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਅਯੁੱਧਿਆ ਪਹੁੰਚੇ। ਉਨ੍ਹਾਂ ਨੂੰ ਰਿਵਾਇਤੀ ਆਉਟਫਿਟ ਵਿੱਚ ਦੇਖਿਆ ਗਿਆ। ਅਦਾਕਾਰਾ ਅਤੇ ਸਿੰਗਰ ਆਯੁਸ਼ਮਾਨ ਨੇ ਇਸ ਮੌਕੇ ਕਾਫੀ ਖੁਸ਼ੀ ਜਤਾਈ। Pic Credit: PTI

6 / 8

ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਇਸ ਖ਼ਾਸ ਦਿਨ ਅਯੁੱਧਿਆ ਪਹੁੰਚੀ ਇਸ ਦੌਰਾਨ ਕੰਗਨਾ ਐਥਨੀਕ ਲੁੱਕ ਵਿੱਚ ਨਜ਼ਰ ਆਈ। ਕੰਗਨਾ ਨੇ ਸਾੜ੍ਹੀ ਕੈਰੀ ਕੀਤੀ। Pic Credit: PTI

7 / 8

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੀ ਅਯੁੱਧਿਆ ਪਹੁੰਚੇ ਹਨ। ਦੋਵੇਂ ਪਤੀ-ਪਤਨੀ ਨੂੰ ਟ੍ਰੈਡੀਸ਼ਨਲ ਲੁੱਕ ਵਿੱਚ ਵੇਖਿਆ ਗਿਆ। ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਹੋਰ ਦਿੱਗਜ ਕਲਾਕਾਰ ਵਿੱਚ ਮੌਜੂਦ ਰਹੇ। ਸਾਰਿਆਂ ਨੂੰ ਇੱਕੋ ਕਾਰ ਵਿੱਚ ਦੇਖਿਆ ਗਿਆ। Pic Credit: PTI

8 / 8

ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਮਲਲਾ ਦੇ ਸਾਹਮਣੇ ਦੰਡਵਤ ਪ੍ਰਣਾਮ ਕੀਤਾ। ਇਸ ਮੌਕੇ ਉਹ ਬਹੁਤ ਹੀ ਭਾਵੁਕ ਨਜ਼ਰ ਆਏ

Follow Us On