ਅੰਮ੍ਰਿਤਸਰ ਦਾ 37 ਕਿਲੋਗ੍ਰਾਮ ਦਾ ਪਰੌਂਠਾ, ਵਿਸ਼ਵ ਰਿਕਾਰਡ 'ਚ ਹੋਇਆ ਦਰਜ਼ Punjabi news - TV9 Punjabi

ਅੰਮ੍ਰਿਤਸਰ ਦਾ 37 ਕਿਲੋਗ੍ਰਾਮ ਦਾ ਪਰੌਂਠਾ, ਵਿਸ਼ਵ ਰਿਕਾਰਡ ‘ਚ ਹੋਇਆ ਦਰਜ਼

Updated On: 

29 Feb 2024 16:37 PM

ਪਹਿਲੀ ਵਾਰ ਅੰਮ੍ਰਿਤਸਰ ਵਿੱਚ ਰੰਗਲਾ ਪੰਜਾਬ ਮੇਲੇ ਦਾ ਆਯੋਜਨ ਕਰਵਾਇਆ ਗਿਆ। ਮੇਲੇ ਵਿੱਚ ਇੱਕ ਖਾਸ ਤਰ੍ਹਾਂ ਦਾ ਪਰੌਂਠਾ ਤਿਆਰ ਕੀਤਾ ਗਿਆ ਜੋ ਕਿ ਗਿਨੀਜ਼ ਬੁਕ ਆਫ਼ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਇਸ ਪਰੌਂਠੇ ਨੂੰ ਬਣਾਉਣ ਦੇ ਲਈ 25 ਕਿਲੋਗ੍ਰਾਮ ਦੇ ਕਰੀਬ ਆਟਾ ਅਤੇ 22 ਕਿਲੋਗ੍ਰਾਮ ਦੇ 2 ਵੇਲਣਿਆ ਦਾ ਇਸਤਿਮਾਲ ਕੀਤਾ ਗਿਆ ਹੈ।

1 / 5ਅੰਮ੍ਰਿਤਸਰ

ਅੰਮ੍ਰਿਤਸਰ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਪਹਿਲੀ ਵਾਰ ਰੰਗਲਾ ਪੰਜਾਬ ਮੇਲੇ ਦਾ ਆਯੋਜਨ ਕਰਵਾਇਆ ਗਿਆ ਹੈ। ਇਸ ਰੰਗਲੇ ਪੰਜਾਬ ਮੇਲੇ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਪਰੌਂਠਾ ਤਿਆਰ ਕੀਤਾ ਗਿਆ ਜੋ ਕਿ ਗਿਨੀਜ਼ ਬੁਕ ਆਫ਼ ਰਿਕਾਰਡ ਵਿੱਚ ਦਰਜ ਹੋ ਗਿਆ ਹੈ।

2 / 5

ਪਰੌਂਠੇ ‘ਤੇ ਤੁਸੀਂ ਬਹੁਤ ਵੇਖੇ ਹੋਣਗੇ ਪਰ ਜਿਹੜਾ ਇਹ ਪਰੌਂਠਾ ਤਿਆਰ ਕੀਤਾ ਗਿਆ ਹੈ ਇਹ ਆਪਣੇ ਆਪ ‘ਚ ਵਿਲੱਖਣ ਹੈ। ਇਸ ਪਰੌਂਠੇ ਦਾ ਵਜਨ 37.5 ਕਿਲੋਗ੍ਰਾਮ ਹੈ।ਇਸ ਪਰੌਂਠੇ ਦੇ ਵਜਨ ਕਾਰਨ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਇਸ ਨੂੰ ਵੇਖਣ ਦੇ ਲਈ ਖਾਸ ਤੌਰ 'ਤੇ ਅੰਮ੍ਰਿਤਸਰ ਰੰਗਲਾ ਪੰਜਾਬ ਮੇਲੇ ਵਿੱਚ ਪੁੱਜੀ ਹੈ।

3 / 5

ਇਸ ਪਰੌਂਠੇ ਦੇ ਵਜਨ ਕਾਰਨ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਇਸ ਨੂੰ ਵੇਖਣ ਦੇ ਲਈ ਖਾਸ ਤੌਰ ‘ਤੇ ਅੰਮ੍ਰਿਤਸਰ ਰੰਗਲਾ ਪੰਜਾਬ ਮੇਲੇ ਵਿੱਚ ਪੁੱਜੀ ਹੈ। ਉਨ੍ਹਾਂ ਵੱਲੋਂ ਇਸ ਪਰੌਂਠੇ ਨੂੰ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ।

4 / 5

ਦੱਸਿਆ ਜਾ ਰਿਹਾ ਹੈ ਕਿ ਇਸ ਪਰੌਂਠੇ ਦੀ ਲੰਬਾਈ 8 ਫੁੱਟ ਤੇ ਚੌੜਾਈ 5 ਫੁੱਟ ਹੈ। ਇਸ ਪਰੌਂਠੇ ਨੂੰ 22 ਕਿਲੋਗ੍ਰਾਮ ਦੇ 2 ਵੇਲਣਿਆ ਨਾਲ ਤਿਆਰ ਕੀਤਾ ਹੈ। ਇਸ ਪਰੌਂਠੇ ਨੂੰ ਬਣਾਉਣ ਦੇ ਲਈ 25 ਕਿਲੋਗ੍ਰਾਮ ਦੇ ਕਰੀਬ ਆਟੇ ਦਾ ਇਸਤਿਮਾਲ ਕੀਤਾ ਗਿਆ ਹੈ।

5 / 5

ਇਸ ਪਰੌਂਠੇ ਨੂੰ ਬਣਾਉਣ ਲਈ ਅੰਮ੍ਰਿਤਸਰ ਦੇ ਤਾਜ ਹੋਟਲ ਦੇ ਸੈਫ ਅਸਪਾਨ ਸਿੰਘ ਨੇ ਆਪਣੇ 8 ਸਾਥੀਆਂ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਪਰੌਂਠੇ ਨੂੰ ਤਿਆਰ ਕਰਨ ਲਈ ਕਾਫੀ ਦਿਨ ਪ੍ਰੈਕਟਿਸ ਵੀ ਕੀਤੀ ਗਈ ਹੈ ਉਸ ਤੋਂ ਬਾਅਦ ਜਾ ਕੇ ਇਹ ਪਰੌਂਠਾ ਤਿਆਰ ਕੀਤਾ ਗਿਆ।

Follow Us On
Tag :
Exit mobile version