ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸ-ਵੇਅ ਵਿੱਚ ਕੀ ਹੁੰਦਾ ਹੈ ਅੰਤਰ? ਜਾਣੋ ਇਹ 5 ਵੱਡੀਆਂ ਗੱਲਾਂ | key differences between national highway and expressway in india know in punjabi - TV9 Punjabi

ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸ-ਵੇਅ ਵਿੱਚ ਕੀ ਹੁੰਦਾ ਹੈ ਅੰਤਰ? ਜਾਣੋ ਇਹ 5 ਵੱਡੀਆਂ ਗੱਲਾਂ

Published: 

18 Jul 2026 18:25 PM IST

ਭਾਰਤ ਵਿੱਚ 600 ਨੈਸ਼ਨਲ ਹਾਈਵੇਅ ਅਤੇ 44 ਐਕਸਪ੍ਰੈਸ-ਵੇਅ ਹਨ, ਜਿਨ੍ਹਾਂ ਵਿੱਚ ਮੁੱਖ ਅੰਤਰ ਐਕਸੈਸ ਕੰਟਰੋਲ, ਲੇਨਾਂ ਦੀ ਗਿਣਤੀ (2-4 ਬਨਾਮ 6-8) ਅਤੇ ਸਪੀਡ ਲਿਮਟ ਦਾ ਹੈ। ਹਾਈਵੇਅ ਪਿੰਡਾਂ-ਸ਼ਹਿਰਾਂ ਨੂੰ ਜੋੜਦੇ ਹਨ, ਜਦੋਂ ਕਿ ਐਕਸਪ੍ਰੈਸ-ਵੇਅ ਦੋ ਵੱਡੇ ਸ਼ਹਿਰਾਂ ਵਿਚਕਾਰ ਬਿਨਾਂ ਰੁਕਾਵਟ ਤੇਜ਼ ਰਫ਼ਤਾਰ ਸਫ਼ਰ ਲਈ ਬਣਾਏ ਜਾਂਦੇ ਹਨ।

1 / 5ਪਹਿਲਾ ਅੰਤਰ… ਭਾਰਤ ਵਿੱਚ ਕਰੀਬ 600 ਨੈਸ਼ਨਲ ਹਾਈਵੇਅ ਹਨ ਅਤੇ 44 ਐਕਸਪ੍ਰੈਸ-ਵੇਅ। ਆਮ ਤੌਰ 'ਤੇ ਲੋਕ ਇਨ੍ਹਾਂ ਨੂੰ ਇੱਕੋ ਜਿਹਾ ਹੀ ਸਮਝਦੇ ਹਨ, ਪਰ ਤਕਨੀਕੀ ਤੌਰ 'ਤੇ ਇਨ੍ਹਾਂ ਵਿੱਚ ਕਈ ਅੰਤਰ ਹਨ। ਸਭ ਤੋਂ ਵੱਡਾ ਅੰਤਰ 'ਐਕਸੈਸ ਕੰਟਰੋਲ' ਦਾ ਹੈ। ਯਾਨੀ ਹਾਈਵੇਅ 'ਤੇ ਕਿਸੇ ਵੀ ਥਾਂ ਵਿਚਕਾਰਲੇ ਰਸਤੇ ਤੋਂ ਗੱਡੀ ਨੂੰ ਚੜ੍ਹਾਉਣਾ ਅਤੇ ਉਤਾਰਨਾ ਆਸਾਨ ਹੁੰਦਾ ਹੈ, ਪਰ ਐਕਸਪ੍ਰੈਸ-ਵੇਅ ਪੂਰੀ ਤਰ੍ਹਾਂ ਨਾਲ ਕੰਟਰੋਲਡ ਹੁੰਦੇ ਹਨ। ਇਨ੍ਹਾਂ ਵਿੱਚ ਮਿੱਥੇ ਹੋਏ ਐਂਟਰੀ (ਦਾਖ਼ਲੇ) ਅਤੇ ਐਗਜ਼ਿਟ (ਨਿਕਾਸੀ) ਪੁਆਇੰਟਾਂ ਤੋਂ ਹੀ ਗੱਡੀਆਂ ਆ ਅਤੇ ਜਾ ਸਕਦੀਆਂ ਹਨ। ਇਹ ਤਸਵੀਰ ਹਾਈਵੇਅ ਦੀ ਹੈ। (ਫੋਟੋ: PTI)

ਪਹਿਲਾ ਅੰਤਰ… ਭਾਰਤ ਵਿੱਚ ਕਰੀਬ 600 ਨੈਸ਼ਨਲ ਹਾਈਵੇਅ ਹਨ ਅਤੇ 44 ਐਕਸਪ੍ਰੈਸ-ਵੇਅ। ਆਮ ਤੌਰ 'ਤੇ ਲੋਕ ਇਨ੍ਹਾਂ ਨੂੰ ਇੱਕੋ ਜਿਹਾ ਹੀ ਸਮਝਦੇ ਹਨ, ਪਰ ਤਕਨੀਕੀ ਤੌਰ 'ਤੇ ਇਨ੍ਹਾਂ ਵਿੱਚ ਕਈ ਅੰਤਰ ਹਨ। ਸਭ ਤੋਂ ਵੱਡਾ ਅੰਤਰ 'ਐਕਸੈਸ ਕੰਟਰੋਲ' ਦਾ ਹੈ। ਯਾਨੀ ਹਾਈਵੇਅ 'ਤੇ ਕਿਸੇ ਵੀ ਥਾਂ ਵਿਚਕਾਰਲੇ ਰਸਤੇ ਤੋਂ ਗੱਡੀ ਨੂੰ ਚੜ੍ਹਾਉਣਾ ਅਤੇ ਉਤਾਰਨਾ ਆਸਾਨ ਹੁੰਦਾ ਹੈ, ਪਰ ਐਕਸਪ੍ਰੈਸ-ਵੇਅ ਪੂਰੀ ਤਰ੍ਹਾਂ ਨਾਲ ਕੰਟਰੋਲਡ ਹੁੰਦੇ ਹਨ। ਇਨ੍ਹਾਂ ਵਿੱਚ ਮਿੱਥੇ ਹੋਏ ਐਂਟਰੀ (ਦਾਖ਼ਲੇ) ਅਤੇ ਐਗਜ਼ਿਟ (ਨਿਕਾਸੀ) ਪੁਆਇੰਟਾਂ ਤੋਂ ਹੀ ਗੱਡੀਆਂ ਆ ਅਤੇ ਜਾ ਸਕਦੀਆਂ ਹਨ। ਇਹ ਤਸਵੀਰ ਹਾਈਵੇਅ ਦੀ ਹੈ। (ਫੋਟੋ: PTI)

2 / 5

ਦੂਜਾ ਅੰਤਰ… ਲੇਨ (ਲਾਈਨ) ਦਾ ਅੰਤਰ ਵੀ ਇਨ੍ਹਾਂ ਨੂੰ ਵੱਖ ਕਰਦਾ ਹੈ। ਹਾਈਵੇਅ 'ਤੇ ਆਮ ਤੌਰ 'ਤੇ 2 ਤੋਂ 4 ਲੇਨ ਹੁੰਦੀਆਂ ਹਨ। ਇਹ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਜੋੜਦੇ ਹਨ। ਹਾਈਵੇਅ ਅਕਸਰ ਸੰਘਣੀ ਆਬਾਦੀ ਵਾਲੇ ਰਸਤਿਆਂ ਤੋਂ ਹੋ ਕੇ ਲੰਘਦੇ ਹਨ। ਚੌਰਾਹੇ ਅਤੇ ਮੋੜਾਂ ਦੇ ਨਾਲ-ਨਾਲ ਇਨ੍ਹਾਂ ਦੇ ਰਸਤੇ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਦੂਜੇ ਪਾਸੇ, ਐਕਸਪ੍ਰੈਸ-ਵੇਅ ਨੂੰ ਖ਼ਾਸ ਤੌਰ 'ਤੇ ਤੇਜ਼ ਰਫ਼ਤਾਰ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿੱਥੇ ਰਸਤੇ ਵਿੱਚ ਕੋਈ ਰੁਕਾਵਟ ਨਾ ਹੋਵੇ। ਇਨ੍ਹਾਂ ਵਿੱਚ 6 ਤੋਂ 8 ਲੇਨ ਹੁੰਦੀਆਂ ਹਨ। ਇਹ ਤਸਵੀਰ ਐਕਸਪ੍ਰੈਸ-ਵੇਅ ਦੀ ਹੈ। (ਫੋਟੋ: PTI)

3 / 5

ਤੀਜਾ ਅੰਤਰ… ਬਣਾਵਟ ਅਤੇ ਮਜ਼ਬੂਤੀ ਦੀ ਤੁਲਨਾ ਕਰੀਏ ਤਾਂ ਐਕਸਪ੍ਰੈਸ-ਵੇਅ ਦੀ ਬਣਾਵਟ ਅਤੇ ਮਜ਼ਬੂਤੀ ਹਾਈਵੇਅ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੁੰਦੀ ਹੈ। ਐਕਸਪ੍ਰੈਸ-ਵੇਅ ਵਿੱਚ ਰੁਕਾਵਟ ਨਾ ਹੋਣ ਕਰਕੇ ਇਸ ਨੂੰ ਡਿਜ਼ਾਈਨ ਹੀ ਤੇਜ਼ ਗਤੀ ਲਈ ਕੀਤਾ ਜਾਂਦਾ ਹੈ। ਇਸ ਲਈ ਇੱਥੇ ਸਪੀਡ ਲਿਮਟ (ਰਫ਼ਤਾਰ ਦੀ ਸੀਮਾ) ਵੀ ਜ਼ਿਆਦਾ ਰੱਖੀ ਜਾਂਦੀ ਹੈ। ਦੂਜੇ ਪਾਸੇ, ਨੈਸ਼ਨਲ ਹਾਈਵੇਅ 'ਤੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਰਫ਼ਤਾਰ ਦੀ ਸੀਮਾ ਆਮ ਤੌਰ 'ਤੇ ਘੱਟ ਰੱਖੀ ਜਾਂਦੀ ਹੈ, ਕਿਉਂਕਿ ਇਨ੍ਹਾਂ 'ਤੇ ਸਥਾਨਕ ਟ੍ਰੈਫਿਕ, ਪੈਦਲ ਯਾਤਰੀ ਅਤੇ ਛੋਟੇ ਵਾਹਨ ਵੀ ਚੱਲਦੇ ਹਨ। (ਫੋਟੋ: PTI)

4 / 5

ਚੌਥਾ ਅੰਤਰ… ਦੋਵਾਂ ਨੂੰ ਬਣਾਉਣ ਦੇ ਮਕਸਦ ਵਿੱਚ ਵੀ ਇੱਕ ਬਾਰੀਕ ਜਿਹਾ ਅੰਤਰ ਹੈ। ਹਾਈਵੇਅ ਦੇ ਨਿਰਮਾਣ ਦਾ ਉਦੇਸ਼ ਦੂਰ-ਦਰਾਡੇ ਦੇ ਇਲਾਕਿਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਨਾ ਹੈ ਤਾਂ ਜੋ ਆਮ ਜਨਤਾ ਦੀ ਰੋਜ਼ਾਨਾ ਦੀ ਆਵਾਜਾਈ ਨੂੰ ਆਸਾਨ ਬਣਾਇਆ ਜਾ ਸਕੇ। ਦੂਜੇ ਪਾਸੇ, ਐਕਸਪ੍ਰੈਸ-ਵੇਅ ਦੋ ਵੱਡੇ ਸ਼ਹਿਰਾਂ ਵਿਚਕਾਰ ਦੂਰੀ ਨੂੰ ਘਟਾਉਣ ਲਈ ਬਣਾਏ ਜਾਂਦੇ ਹਨ। ਯਾਨੀ ਲੰਬੀ ਦੂਰੀ ਨੂੰ ਘੱਟ ਸਮੇਂ ਵਿੱਚ ਤੈਅ ਕਰਨ ਲਈ। ਇਹ ਤਸਵੀਰ ਮੁੰਬਈ-ਪੁਣੇ ਐਕਸਪ੍ਰੈਸ-ਵੇਅ ਦੀ ਹੈ। (ਫੋਟੋ: PTI)

5 / 5

ਪੰਜਵਾਂ ਅੰਤਰ… ਇਨ੍ਹਾਂ ਦੀ ਸੰਖਿਆ ਦਾ ਅੰਤਰ ਵੀ ਫ਼ਰਕ ਪੈਦਾ ਕਰਦਾ ਹੈ। ਭਾਰਤ ਵਿੱਚ ਕਰੀਬ 600 ਨੈਸ਼ਨਲ ਹਾਈਵੇਅ ਹਨ ਅਤੇ 44 ਐਕਸਪ੍ਰੈਸ-ਵੇਅ। ਇਸ ਤਰ੍ਹਾਂ ਦੇਸ਼ ਵਿੱਚ ਹਾਈਵੇਅ ਦਾ ਨੈੱਟਵਰਕ ਬਹੁਤ ਵੱਡਾ ਹੈ। ਦੇਸ਼ ਦਾ ਸਭ ਤੋਂ ਲੰਬਾ ਨੈਸ਼ਨਲ ਹਾਈਵੇਅ NH 44 ਹੈ, ਜੋ ਸ੍ਰੀਨਗਰ ਤੋਂ ਕੰਨਿਆਕੁਮਾਰੀ ਤੱਕ ਜਾਂਦਾ ਹੈ। ਪਰ ਇੱਕ ਗੱਲ ਸਾਫ਼ ਹੈ ਕਿ ਦੇਸ਼ ਵਿੱਚ ਵਧ ਰਹੇ ਹਾਈਵੇਅ ਅਤੇ ਐਕਸਪ੍ਰੈਸ-ਵੇਅ ਸਫ਼ਰ ਨੂੰ ਆਸਾਨ ਜ਼ਰੂਰ ਬਣਾ ਰਹੇ ਹਨ। (ਫੋਟੋ: PTI)

Follow Us
Tag :