Stylish Suits: ਅਸ਼ਨੂਰ ਕੌਰ ਦੇ ਇਹ ਸਟਾਈਲਿਸ਼ ਸੂਟ ਤੁਹਾਡੀ ਲੁੱਕ ਨੂੰ ਲਗਾ ਦੇਣਗੇ ਚਾਰ ਚੰਨ - TV9 Punjabi

Stylish Suits: ਅਸ਼ਨੂਰ ਕੌਰ ਦੇ ਇਹ ਸਟਾਈਲਿਸ਼ ਸੂਟ ਤੁਹਾਡੀ ਲੁੱਕ ਨੂੰ ਲਗਾ ਦੇਣਗੇ ਚਾਰ ਚੰਨ

Updated On: 

18 Nov 2025 13:24 PM IST

Fashion Tips: ਅਸ਼ਨੂਰ ਕੌਰ ਆਪਣੀ ਸਾਦਗੀ ਭਰੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਖੂਬ ਦਿਲ ਜਿੱਤਦੀ ਹੈ। ਅਭਿਨੇਤਰੀ ਸਟਾਈਲਿਸ਼ ਵੈਸਟਰਨ ਆਉਟਫਿੱਟ ਦੇ ਨਾਲ-ਨਾਲ ਐਥਨੀਕ ਲੁੱਕਸ ਵਿੱਚ ਵੀ ਸ਼ਾਨਦਾਰ ਦਿਖਾਈ ਦਿੰਦੀ ਹੈ। ਤੁਸੀਂ ਵੀ ਉਨ੍ਹਾਂ ਦੇ ਕੁੱਝ ਸੂਟ ਰੀਕ੍ਰੀਏਟ ਕਰਕੇ ਅਲਗ-ਅਲਗ ਮੌਕਿਆਂ 'ਤੇ ਸਟਾਇਲ ਕਰ ਸਕਦੇ ਹੋ।

1 / 5ਜੇਕਰ ਪਰਿਵਾਰ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਜਾਂ ਕੋਈ ਪੂਜਾ ਆਦਿ ਦਾ ਮੌਕਾ ਹੋਵੇ ਤਾਂ ਅਸ਼ਨੂਰ ਕੌਰ ਦੀ ਇਸ ਸੂਟ ਲੁੱਕ ਨੂੰ ਰੀਕ੍ਰਿਏਟ ਕੀਤਾ ਜਾ ਸਕਦਾ ਹੈ। ਲਾਲ ਰੰਗ ਦੇ ਬੰਧਾਨੀ ਪ੍ਰਿੰਟ ਫ੍ਰੌਕ ਸੂਟ 'ਚ ਅਸ਼ਨੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਮੈਚਿੰਗ ਸਟੋਨ ਈਅਰਰਿੰਗਸ ਅਤੇ ਰਿੰਗ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਜੇਕਰ ਪਰਿਵਾਰ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਜਾਂ ਕੋਈ ਪੂਜਾ ਆਦਿ ਦਾ ਮੌਕਾ ਹੋਵੇ ਤਾਂ ਅਸ਼ਨੂਰ ਕੌਰ ਦੀ ਇਸ ਸੂਟ ਲੁੱਕ ਨੂੰ ਰੀਕ੍ਰਿਏਟ ਕੀਤਾ ਜਾ ਸਕਦਾ ਹੈ। ਲਾਲ ਰੰਗ ਦੇ ਬੰਧਾਨੀ ਪ੍ਰਿੰਟ ਫ੍ਰੌਕ ਸੂਟ 'ਚ ਅਸ਼ਨੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਮੈਚਿੰਗ ਸਟੋਨ ਈਅਰਰਿੰਗਸ ਅਤੇ ਰਿੰਗ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

2 / 5

ਜੇਕਰ ਤੁਸੀਂ ਵੈਸਟਰਨ ਫਲੇਵਰ ਨੂੰ ਐਥਨਿਕ ਨਾਲ ਜੋੜਨਾ ਚਾਹੁੰਦੇ ਹੋ ਤਾਂ ਅਸ਼ਨੂਰ ਦਾ ਇਹ ਫਿਊਜ਼ਨ ਲੁੱਕ ਬਿਲਕੁਲ ਸਹੀ ਹੈ। ਅਸ਼ਨੂਰ ਕੌਰ ਫੁੱਲ-ਸਰਕਲ ਪੈਂਟ ਸਟਾਈਲ ਪਲਾਜ਼ੋ ਅਤੇ ਅਰਬੀ ਫੁੱਲ ਸਲੀਵਜ਼ ਕ੍ਰੌਪ ਟੌਪ ਵਾਲੇ ਕੋ-ਆਰਡ ਸੈੱਟ ਵਿੱਚ ਇੱਕ ਸਟਾਈਲਿਸ਼ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ। ਸਿੰਪਲ ਹੇਅਰ ਸਟਾਈਲ ਉਨ੍ਹਾਂ ਦੀ ਲੁੱਕ 'ਤੇ ਕਾਫੀ ਸੂਟ ਕਰ ਰਿਹਾ ਹੈ।

3 / 5

ਜੇਕਰ ਤੁਸੀਂ ਤਿਉਹਾਰ ਦੇ ਮੌਕੇ 'ਤੇ ਐਥਨਿਕ ਲੁੱਕ ਨੂੰ ਰੀਕ੍ਰੀਏਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਸ਼ਨੂਰ ਦੇ ਇਸ ਸੂਟ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ। ਪ੍ਰਿੰਟਿਡ ਕੁਰਤੀ ਦੇ ਗਲੇ 'ਤੇ ਲਾਈਟ ਜ਼ਰੀ ਵਰਕ ਕੀਤਾ ਗਿਆ ਹੈ। ਅਭਿਨੇਤਰੀ ਨੇ ਮੈਚਿੰਗ ਰੰਗ ਦੀ ਗੈਰ-ਪ੍ਰਿੰਟਿਡ ਸਕਰਟ ਵੀ ਕੈਰੀ ਕੀਤੀ ਹੈ। ਅਭਿਨੇਤਰੀ ਨੇ ਈਅਰਰਿੰਗਸ ਅਤੇ ਰਿੰਗ ਅਤੇ ਚੂੜੀਆਂ ਨਾਲ ਆਪਣੇ ਲੁੱਕ ਨੂੰ ਫਿਨਿਸ਼ਿੰਗ ਟੱਚ ਦਿੱਤਾ ਹੈ।

4 / 5

ਅਸ਼ਨੂਰ ਕੌਰ ਦਾ ਇਹ ਸੂਟ ਲੁੱਕ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਸ਼ਾਨਦਾਰ ਲੁੱਕ ਦੇਵੇਗਾ। ਤੁਸੀਂ ਵੇਵੀ ਪ੍ਰਿੰਟਿਡ ਸੂਤੀ ਫੈਬਰਿਕ ਤੋਂ ਕਾਲਰਡ ਸੂਟ ਅਤੇ ਪੈਂਟ ਸਟਾਈਲ ਪਜਾਮਾ ਬਣਾ ਸਕਦੇ ਹੋ। ਮੀਨੀਮਲ ਜਵੈਲਰੀ ਨਾਲ ਲੁੱਕ ਨੂੰ ਪੂਰਾ ਕਰੋ।

5 / 5

ਅਸ਼ਨੂਰ ਆਰਮੀ ਗ੍ਰੀਨ ਰੰਗ ਦੇ ਫਲੋਰ ਲੈਂਥ ਕੱਟ ਸਲੀਵ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਲੁੱਕ ਨੂੰ ਪੂਰਾ ਕਰਨ ਲਈ ਘੜੀ, ਰਿੰਗ ਅਤੇ ਕੰਨਾਂ ਦੀਆਂ ਵਾਲੀਆਂ ਪਾਈਆਂ ਹਨ। ਮੇਕਅੱਪ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਲਾਊਡੀ ਸਕਿਨ ਮੇਕਅੱਪ ਕੀਤਾ ਹੈ। ਅਦਾਕਾਰਾ ਦੇ ਇਸ ਸੂਟ ਲੁੱਕ ਨੂੰ ਵਿਆਹ ਜਾਂ ਕਿਸੇ ਖਾਸ ਪ੍ਰੋਗਰਾਮ 'ਤੇ ਰੀਕ੍ਰਿਏਟ ਕੀਤਾ ਜਾ ਸਕਦਾ ਹੈ।

Follow Us On
Tag :