Wedding Reception Photos: ਮਾਡਲ ਸਰੁਸ਼ਟੀ ਤੇ ਲਾਂਗ ਟਾਇਮ ਬੁਆਏਫਰੈਂਡ ਅਰਸ਼ ਹੋਏ ਇੱਕੋ-ਮਿਕੇ, ਦੇਖੋ ਰਿਸੈਪਸ਼ਨ ਦੀਆਂ ਫੋਟੋਆਂ - TV9 Punjabi

Wedding Reception Photos: ਮਾਡਲ ਸਰੁਸ਼ਟੀ ਤੇ ਲਾਂਗ ਟਾਇਮ ਬੁਆਏਫਰੈਂਡ ਅਰਸ਼ ਹੋਏ ਇੱਕੋ-ਮਿਕੇ, ਦੇਖੋ ਰਿਸੈਪਸ਼ਨ ਦੀਆਂ ਫੋਟੋਆਂ

tv9-punjabi
Updated On: 

18 Jan 2024 13:14 PM

Sruishty Mann -Arsh Bal: ਸਿਆਣੇ ਕਹਿੰਦੇ ਹਨ ਕਿ ਵਿਆਹ ਬਹੁਤ ਸੋਚ ਮਸਝ ਕੇ ਕਰਵਾਉਣਾ ਚਾਹੀਦਾ ਹੈ। ਕਿਉਂਕਿ ਇਸ ਇੱਕ ਕਦਮ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਜਾਂਦਾ ਹੈ। ਪਿਆਰ ਕਰਦੇ ਬਹੁਤ ਲੋਕ ਨੇ ਪਰ ਨਿਭਾਉਂਦੇ ਬਹੁਤ ਘੱਟ ਹਨ। ਅੱਜੇ ਦੇ ਸਮੇਂ ਵਿੱਚ ਪਿਆਰ ਨੂੰ ਵਿਆਹ ਵਿੱਚ ਬਦਲਣ ਵਾਲੇ ਬਹੁਤ ਘੱਟ ਲੋਕ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਕਾਫੀ ਫੈਮਸ ਕਪਲ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ ਹੈ। ਦੋਵਾਂ ਦੀ ਪੰਜਾਬੀ ਇੰਡਸਟਰੀ ਵਿੱਚ ਕਾਫੀ ਤਗੜੀ ਫੈਨ ਬੈਸ ਹੈ।

1 / 5ਪਾਲੀਵੁੱਡ ਵਿੱਚ ਹਮੇਸ਼ਾ ਛਾਈ ਰਹਿਣ ਵਾਲੀ ਅਤੇ ਆਪਣੀ ਖੂਬਸੂਰਤੀ ਨਾਲ ਸਭ ਨੂੰ ਮੋਹ ਲੈਣ ਵਾਲੀ ਮਾਡਲ ਸਰੁਸ਼ਟੀ ਮਾਨ ਦੀ ਜ਼ਿੰਦਗੀ ਵਿੱਚ ਨਵਾਂ ਅਤੇ ਸੁੰਦਰ ਮੋਡ ਆਇਆ ਹੈ। ਸਰੁਸ਼ਟੀ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ।

ਪਾਲੀਵੁੱਡ ਵਿੱਚ ਹਮੇਸ਼ਾ ਛਾਈ ਰਹਿਣ ਵਾਲੀ ਅਤੇ ਆਪਣੀ ਖੂਬਸੂਰਤੀ ਨਾਲ ਸਭ ਨੂੰ ਮੋਹ ਲੈਣ ਵਾਲੀ ਮਾਡਲ ਸਰੁਸ਼ਟੀ ਮਾਨ ਦੀ ਜ਼ਿੰਦਗੀ ਵਿੱਚ ਨਵਾਂ ਅਤੇ ਸੁੰਦਰ ਮੋਡ ਆਇਆ ਹੈ। ਸਰੁਸ਼ਟੀ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ।

2 / 5ਪੰਜਾਬੀ ਇੰਡਸਟਰੀ ਨੂੰ ਮਾਡਲਿੰਗ ਦੀ ਨਵੀਂ ਅਤੇ ਵੱਖਰੀ ਪਰਿਭਾਸ਼ਾ ਦੇਣ ਵਾਲੀ ਮਾਡਲ ਸਰੁਸ਼ਟੀ ਮਾਨ ਆਪਣੇ ਲਾਂਗ ਟਾਇਮ ਬੁਆਏਫਰੈਂਡ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਵੇਂ ਕਾਲਜ ਟਾਇਮ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ।

ਪੰਜਾਬੀ ਇੰਡਸਟਰੀ ਨੂੰ ਮਾਡਲਿੰਗ ਦੀ ਨਵੀਂ ਅਤੇ ਵੱਖਰੀ ਪਰਿਭਾਸ਼ਾ ਦੇਣ ਵਾਲੀ ਮਾਡਲ ਸਰੁਸ਼ਟੀ ਮਾਨ ਆਪਣੇ ਲਾਂਗ ਟਾਇਮ ਬੁਆਏਫਰੈਂਡ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਵੇਂ ਕਾਲਜ ਟਾਇਮ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ।

3 / 5

ਦੋਵਾਂ ਦਾ ਵਿਆਹ ਥੋੜੇ ਦਿਨਾਂ ਪਹਿਲਾਂ ਹੀ ਹੋਇਆ ਸੀ। ਵਿਆਹ ਵਿੱਚ ਪਾਲੀਵੁੱਡ ਦੀਆਂ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਦਸ ਦਈਏ ਕਿ ਸਿਰਫ਼ ਸਰੁਸ਼ਟੀ ਹੀ ਨਹੀਂ ਸਗੋਂ ਅਰਸ਼ ਵੀ ਕਾਫੀ ਫੈਮਸ ਪਰਸਨੈਲਿਟੀ ਹਨ।

4 / 5

ਸਰੁਸ਼ਟੀ ਅਤੇ ਅਰਸ਼ ਨੇ ਸ਼ੁਰੂ ਤੋਂ ਹੀ ਆਪਣੇ ਰਿਲੇਸ਼ਨਸ਼ਿਪ ਨੂੰ ਪਬਲਿਕ ਰੱਖਿਆ ਹੈ। ਦੋਵੇਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਤੋਂ ਹੀ ਕਪਲ ਗੋਲਸ ਦਿੱਤੇ ਹਨ। ਹੁਣ ਵਿਆਹ ਤੋਂ ਬਾਅਦ ਉਨ੍ਹਾਂ ਦੀ ਫੈਮਲੀ, ਦੋਸਤਾਂ ਅਤੇ ਪ੍ਰਸ਼ੰਸਕ ਕਾਫੀ ਖੁੱਸ਼ ਨਜ਼ਰ ਆ ਰਹੇ ਹਨ।

5 / 5

ਸਰੁਸ਼ਟੀ ਨੇ ਆਪਣੇ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀ ਵੈਡਿੰਗ ਰਿਸੈਪਸ਼ਨ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਮਾਡਲ ਨੇ ਫੋਟੋਆਂ ਨੂੰ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ। ਪੋਸਟ 'ਤੇ ਉਨ੍ਹਾਂ ਦੇ ਕਰੀਬੀ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

Follow Us On
Tag :