ਦੀਵਾਲੀ 'ਤੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡਾ ਤੋਹਫ਼ਾ, ਰਿਲੀਜ਼ ਹੋਣ ਜਾ ਰਿਹਾ 5ਵਾਂ ਗੀਤ Punjabi news - TV9 Punjabi

ਦੀਵਾਲੀ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡਾ ਤੋਹਫ਼ਾ, ਰਿਲੀਜ਼ ਹੋਣ ਜਾ ਰਿਹਾ 5ਵਾਂ ਗੀਤ

Published: 

09 Nov 2023 16:07 PM

ਦੀਵਾਲੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਉਨ੍ਹਾਂ ਦੇ ਫੈਨਸ ਦੇ ਲਈ ਖ਼ਾਸ ਤੋਹਫ਼ਾ ਲੈ ਕੇ ਆ ਰਹੇ ਹਨ। ਇਸ ਦੁਨੀਆ ਤੋਂ ਉਨ੍ਹਾਂ ਦੇ ਜਾਉਣ ਤੋਂ ਬਾਅਦ ਵਰਲਡ ਵਾਈਡ ਫੈਮਸ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 5ਵਾਂ ਗੀਤ "ਵਾਚ ਆਊਟ" ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੱਲੋਂ ਭਾਵੁਕ ਕੈਪਸ਼ਨ ਨਾਲ ਸ਼ੇਅਰ ਕੀਤਾ ਗਿਆ ਹੈ। ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਟ੍ਰੈਂਡ ਵੀ ਕਰ ਰਿਹਾ ਹੈ।

1 / 5"ਜਦੋਂ ਤੱਕ ਮੈਂ ਜਿੰਦਾ ਹਾਂ ਮੇਰੇ ਪੁੱਤ ਦੀ ਆਵਾਜ਼ ਵੀ ਜਿੰਦਾ ਰਹੇਗੀ"। ਇਹ ਬੋਲ ਹਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ। ਬਲਕੌਰ ਸਿੰਘ ਆਪਣੇ ਬੋਲਾਂ ਤੇ ਖਰੇ ਵੀ ਉਤਰ ਰਹੇ ਹਨ। ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਹ ਹੁਣ ਤੱਕ ਉਨ੍ਹਾਂ ਦੇ 4 ਗੀਤ ਰਿਲੀਜ਼ ਕਰ ਚੁੱਕੇ ਹਨ। ਹੁਣ ਪੰਜਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

"ਜਦੋਂ ਤੱਕ ਮੈਂ ਜਿੰਦਾ ਹਾਂ ਮੇਰੇ ਪੁੱਤ ਦੀ ਆਵਾਜ਼ ਵੀ ਜਿੰਦਾ ਰਹੇਗੀ"। ਇਹ ਬੋਲ ਹਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ। ਬਲਕੌਰ ਸਿੰਘ ਆਪਣੇ ਬੋਲਾਂ ਤੇ ਖਰੇ ਵੀ ਉਤਰ ਰਹੇ ਹਨ। ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਹ ਹੁਣ ਤੱਕ ਉਨ੍ਹਾਂ ਦੇ 4 ਗੀਤ ਰਿਲੀਜ਼ ਕਰ ਚੁੱਕੇ ਹਨ। ਹੁਣ ਪੰਜਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

2 / 5

3 / 5

ਨਵੇਂ ਗੀਤ ਦੇ ਪੋਸਟਰ ਨੂੰ ਗਾਇਕ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਗਿਆ। ਸ਼ੇਅਰ ਦੇ ਕੈਪਸ਼ਨ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਦ ਕਰ ਕੈਪਸ਼ਨ ਲਿਖਿਆ- ਆ ਗਿਆ ਮੇਰਾ ਬੱਬਰ ਸ਼ੇਰ ਤੇ ਤੁਹਾਡਾ ਭਰਾ ਧੱਕ ਪਾਉਣ, ਸੌਖਾ ਨਹੀਂ ਰਾਹ ਖਾਲੀ ਕਰਦੋ।

4 / 5

ਇਸ ਤੋਂ ਪਹਿਲਾਂ ਸਿੱਧੂ ਦਾ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਇਸ ਗੀਤ ਨੂੰ ਫੈਨਸ ਵੱਲੋਂ ਖੂਬ ਪਿਆਰ ਮਿਲਿਆ। ਇਸ ਗੀਤ ਦੀ ਰਿਲੀਜ਼ ਤੋਂ 2 ਘੰਟੇ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

5 / 5

29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੇ 4 ਗੀਤ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੇ ਕਾਫੀ ਰਿਕਾਰਡ ਕਾਇਮ ਕੀਤੇ ਹਨ।

Follow Us On