Parkash Singh Badal ਦੇ ਜਾਣ ਨਾਲ ਪੰਜਾਬ ਦੀ ਸਿਆਸਤ ਨੂੰ ਪਿਆ ਵੱਡਾ ਘਾਟਾ-ਰੂਬੀ ਡੱਲਾ
ਕੈਨੇਡਾ ਦੀ ਸਾਬਕਾ ਮੈਂਬਰ ਪਾਰਲੀਮੈਂਟ ਰੂਬੀ ਡੱਲਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਰੂਬੀ ਨੇ ਕਿਹਾ ਕਿ ਪਹਿਲੀ ਚੋਣ ਦੌਰਾਨ ਸਾਬਕਾ ਮੁੱਖ ਮੰਤਰੀ ਉਨ੍ਹਾਂ ਦੇ ਮਾਰਗ ਦਰਸ਼ਕ ਬਣੇ ਸਨ।

ਫਰੀਦਕੋਟ। ਪੰਜਾਬ ਦੇ ਪੰਜ ਵਾਰੀ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਦੇਹਾਂਤ ਨਾਲ ਪੰਜਾਬ ਦੀ ਸਿਆਸਤ ਨੂੰ ਵੱਡਾ ਘਾਟਾ ਪਿਆ ਹੈ। ਉੱਧਰ ਕੈਨੇਡਾ ਦੀ ਸਾਬਕਾ ਸਾਂਸਦ ਰੂਬੀ ਡੱਲਾ ਨੇ ਵੀ ਸਾਬਕਾ ਮੁੱਖ ਮੰਤਰੀ ਦੇ ਦੇਹਾਂਤੇ ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ. ਬਾਦਲ ਦੇ ਜਾਣ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡੱਲਾ ਨੇ ਇਸ ਦੌਰਾਨ ਉਨ੍ਹਾਂ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਡੱਲਾ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਸਾਬਕਾ ਮੁੱਖ ਮੰਤਰੀ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤ ਦੇ ਬਾਬਾ ਬੋਹੜ ਨੇ ਆਪਣਾ ਲੰਬਾ ਸਮਾਂ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ। ਪੰਜਾਬ ਕਦੇ ਵੀ ਉਨ੍ਹਾਂ ਦਾ ਯੋਗਦਾਨ ਨਹੀਂ ਭੁੱਲ ਸਕਦਾ ਹੈ।
‘ਮੈਨੂੰ ਹਮੇਸ਼ਾਂ ਅੱਗੇ ਵਧਣ ਦੀ ਦਿੱਤੀ ਪ੍ਰੇਰਣਾ’
ਕੈਨੇਡਾ (Canada) ਦੀ ਸਾਬਕਾ ਸਾਂਸਦ ਨੇ ਕਿਹਾ ਕਿ ਜਦੋਂ ਉਨ੍ਹਾਂ ਨਾਲ ਨੇੜਿਓਂ ਕੰਮ ਕਰਨ ਦਾ ਸਨਮਾਨ ਮਿਲਿਆ ਤਾਂ ਮੈਂ ਪੰਜਾਬ ਦੇ ਲੋਕਾਂ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਲਈ ਕੀਤੇ ਅਣਥੱਕ ਯਤਨਾਂ ਦੀ ਪੁਸ਼ਟੀ ਕਰ ਸਕਦੀ ਹਾਂ। ਉਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਨੇ ਮੇਰੇ ਸਿਆਸੀ ਜੀਵਨ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਅਤੇ ਮੈਂ ਉਨ੍ਹਾਂ ਦੇ ਸਮਰਥਨ ਅਤੇ ਸਲਾਹ ਲਈ ਹਮੇਸ਼ਾ ਧੰਨਵਾਦੀ ਰਹਾਂਗੀ।
ਮੈਨੂੰ ਪੁਰਾਣਾ ਸਮਾਂ ਮੁੜ ਯਾਦ ਆਇਆ-ਸਾਬਕਾ ਐੱਮਪੀ
ਰੂਬੀ ਡੱਲਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਦੇਹਾਂਤ ਦੀ ਖਬਰ ਸੁਣਕੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਡੱਲਾ ਨੇ ਕਿਹਾ ਕਿ ਇਹ ਖਬਰ ਸੁਣਕੇ ਉਨਾਂ ਨਾਲ ਬਿਤਾਇਆ ਸਮਾਂ ਵੀ ਮੈਨੂੰ ਯਾਦ ਆ ਗਿਆ। ਸਾਬਕਾ ਐੱਮੀ ਨੇ ਕਿਹਾ ਕਿ ਬਾਦਲ ਸਾਹਿਬ ਦੇ ਉਨ੍ਹਾਂ ਨੂੰ ਕਹੇ ਹੋਏ ਬੋਲ ” ਰੂਬੀ ਮੈਂ ਤੈਨੂੰ ਭਾਰਤ (India) ਅਤੇ ਪੰਜਾਬ ਦੀ ਸਿਆਸਤ ਵਿੱਚ ਵੀ ਬਹੁਤ ਉੱਚੇ ਮੁਕਾਮ ਤੇ ਦੇਖਣਾ ਚੌਣਾ ਹਾਂ।” ਡੱਲਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਕਹੇ ਗਏ ਇਹ ਸ਼ਬਦ ਮੇਰੇ ਦਿਲ ਦੇ ਬਹੁਤ ਨੇੜੇ ਹਨ ਤੇ ਇੱਕ ਮੀਠੀ ਯਾਦ ਵਜੋਂ ਮੈਨੂੰ ਹਮੇਸ਼ਾ ਯਾਦ ਰਹਿਣਗੇ।
ਮੇਰੇ ਮਾਰਗ ਦਰਸ਼ਕ ਬਣੇ ਸਨ ਬਾਦਲ ਸਾਬ-ਰੂਬੀ
“ਬਾਦਲ ਸਾਹਿਬ ਮੇਰੀ ਪਹਿਲੀ ਚੋਣ ਦੇ ਵਿੱਚ ਮੇਰੇ ਮਾਰਗ ਦਰਸ਼ਕ ਬਣੇ ਜਿਨ੍ਹਾਂ ਦੀ ਦਿਤੀ ਹੋਈ ਰਾਜਨੀਤਿਕ ਸਿੱਖਿਆ ਨਾਲ ਮੈਂ ਆਪਣੀ ਜਿੱਤ ਸੰਸਦ ਦੇ ਮੈਂਬਰ ਵਜੋਂ ਪ੍ਰਾਪਤ ਕੀਤੀ। ਬਾਦਲ ਸਾਬ ਨੇ ਚੋਣਾਂ ਦੌਰਾਨ ਮੈਨੂੰ ਹੋਂਸਲਾ ਦਿੰਦੇ ਹੋਏ ਕਿਹਾ ਕੇ “ਤੂੰ ਪੰਜਾਬ ਦੀ ਧੀ ਏਂ ਸਾਰਾ ਪੰਜਾਬ (Punjab) ਤੇਰੇ ਨਾਲ ਹੈ ਤੂੰ ਸਾਡੇ ਪੰਜਾਬ ਦਾ ਮਾਣ ਹੈਂ”। ਉਨ੍ਹਾਂ ਦੀ ਦਿੱਤੀ ਸਿੱਖਿਆ ਤੇ ਹੋਂਸਲੇ ਨਾਲ ਮੈਂ ਆਪਣੇ ਸਿਆਸੀ ਦੌਰ ਦੀ ਸ਼ੁਰੂਆਤ ਕੀਤੀ ਜਿੱਤ ਪ੍ਰਾਪਤ ਕਰ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨਾਲ ਮੇਰਾ ਪਿਆਰ ਅਤੇ ਨੇੜਤਾ ਸਿਰਫ ਇਕ ਸਿਆਸੀ ਰਿਸਤੇ ਕਰਕੇ ਨਹੀਂ ਸੀ। ਪਹਿਲੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋ ਮੈਂ ਪੰਜਾਬ ਗਈ ਉਸ ਵੇਲੇ ਉਨ੍ਹਾਂ ਨੇ ਮੈਨੂੰ ਨਰਿੰਦਰ ਮੋਦੀ ਨਾਲ ਜੋ ਕਿ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ ਆਪਣੀ ਧੀ ਕਹਿ ਕੇ ਮਿਲਵਾਇਆ।
ਇਹ ਵੀ ਪੜ੍ਹੋ
ਸੂਝਵਾਨ ਸਿਆਸਤਦਾਨ ਸਨ ਪ੍ਰਕਾਸ਼ ਸਿੰਘ ਬਾਦਲ
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ‘ਚ ਸਾਰਿਆਂ ਤੋਂ ਸੂਝਵਾਨ ਅਤੇ ਸੁਲਝੇ ਹੋਏ ਸਿਆਸਤਦਾਨ ਸਨ। ਪੰਜਾਬ ਰਾਜ ਅਤੇ ਭਾਰਤੀ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਸਭ ਤੋਂ ਛੋਟੀ ਉਮਰ ਦੇ ਸਰਪੰਚ, ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ, ਸਭ ਤੋਂ ਬਜ਼ੁਰਗ ਮੁੱਖ ਮੰਤਰੀ ਸਨ ਅਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ।