ਮੁੜ ਸਾਂਸਦ ਚੁਣੇ ਗਏ ਤਨਮਨਜੀਤ ਸਿੰਘ ਢੇਸੀ, ਬ੍ਰਿਟੇਨ ਸਾਂਸਦੀ ਚੋਣਾਂ ਵਿੱਚ ਮਿਲੀ ਜਿੱਤ | Tanmanjit Singh Dhesi re-elected MP from Slough know full in punjabi Punjabi news - TV9 Punjabi

UK ਦੀਆਂ ਚੋਣਾਂ ਵਿੱਚ ਝੰਡਾ ਗੱਡਣ ਵਾਲੇ, ਜਾਣੋ ਕੌਣ ਹਨ ਤਨਮਨਜੀਤ ਸਿੰਘ ਢੇਸੀ

Updated On: 

05 Jul 2024 19:13 PM

ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਢੇਸੀ ਇੱਕ ਵਾਰ ਮੁੜ ਸਾਂਸਦ ਬਣ ਗਏ ਹਨ। ਉਹਨਾਂ ਨੂੰ Slough ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ। ਜਿੱਤਣ ਤੋਂ ਬਾਅਦ ਤਨਮਨਜੀਤ ਢੇਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ।

UK ਦੀਆਂ ਚੋਣਾਂ ਵਿੱਚ ਝੰਡਾ ਗੱਡਣ ਵਾਲੇ, ਜਾਣੋ ਕੌਣ ਹਨ ਤਨਮਨਜੀਤ ਸਿੰਘ ਢੇਸੀ

ਚੋਣ ਜਿੱਤਣ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਵੋਟਰਾਂ ਦਾ ਧੰਨਵਾਦ ਕਰਦੇ ਹੋਏ

Follow Us On

ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਢੇਸੀ ਇੱਕ ਵਾਰ ਮੁੜ ਸਾਂਸਦ ਬਣ ਗਏ ਹਨ। ਉਹਨਾਂ ਨੂੰ Slough ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ। ਜਿੱਤਣ ਤੋਂ ਬਾਅਦ ਤਨਮਨਜੀਤ ਢੇਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ। ਢੇਸੀ ਨੇ ਲੇਬਰ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ।

ਬ੍ਰਿਟੇਨ ਦੀਆਂ 650 ਸੀਟਾਂ ‘ਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਵੀਰਵਾਰ ਰਾਤ 10 ਵਜੇ ਤੱਕ ਵੋਟਿੰਗ ਹੋਈ। ਜਿਸ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਮੁਤਾਬਕ ਇਸ ਵਾਰ ਰਿਸ਼ੀ ਸੁਨਕ ਸਰਕਾਰ ਬਣਾਉਂਦੇ ਨਜ਼ਰ ਨਹੀਂ ਆ ਰਹੇ ਹਨ। ਜਦੋਂ ਕਿ ਲੇਬਰ ਪਾਰਟੀ ਦੇ ਕੇਅਰ ਸਟਾਰਮਰ ਨੇ ਬੜ੍ਹਤ ਸੰਭਾਲੀ ਹੈ। ਇਹ ਬਹੁਮਤ ਦਾ ਅੰਕੜਾ (326) ਪਾਰ ਕਰ ਗਿਆ ਹੈ।

ਬਰਤਾਨੀਆ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਨੂੰ ਇਤਿਹਾਸਕ ਬਹੁਮਤ ਮਿਲਿਆ ਹੈ। ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ। ਜਲੰਧਰ ਵਾਸੀ ਤਨਮਨਜੀਤ ਸਿੰਘ ਢੇਸੀ ਮੁੜ ਐਮ.ਪੀ ਬਣ ਗਏ ਹਨ। ਇੰਗਲੈਂਡ ਦੇ ਗ੍ਰੇਵਸ਼ਾਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣੇ ਤਨਮਨਜੀਤ ਸਿੰਘ ਢੇਸੀ ਬਰਤਾਨਵੀ ਸੰਸਦ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ ਸੰਸਦ ਹਨ।

ਕਈ ਭਸ਼ਾਵਾਂ ਤੇ ਹੈ ਪਕੜ

ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੂੰ ਯੂ.ਕੇ. ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਹੈ, ਉਹਨਾਂ ਨੂੰ ਕਈ ਭਾਸ਼ਾਵਾਂ ਉੱਤੇ ਆਪਣੀ ਚੰਗੀ ਪਕੜ ਰੱਖਦੇ ਹਨ। ਤਨਮਨਜੀਤ, ਜਿਨ੍ਹਾਂ ਨੂੰ ਘਰ ਵਿੱਚ ਪਿਆਰ ਨਾਲ ਚੰਨੀ ਅਤੇ ਸਲੋਗ ਵਿੱਚ ਟੈਨ ਕਿਹਾ ਜਾਂਦਾ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਭਾਰਤੀ ਮੂਲ ਦੇ ਲੋਕਾਂ ਦਾ ਮਾਣ ਰੱਖਣਗੇ। ਤਨਮਨਜੀਤ ਪਿੰਡ ਰਾਏਪੁਰ ਫਰਾਲਾ ਦਾ ਰਹਿਣ ਵਾਲਾ ਹੈ। ਉਹਨਾਂ ਦੇ ਪਿਤਾ ਜਸਪਾਲ ਸਿੰਘ ਢੇਸੀ 1977 ਵਿੱਚ ਯੂ.ਕੇ ਚਲੇ ਗਏ ਸਨ ਅਤੇ ਉੱਥੇ ਨਾ ਸਿਰਫ਼ ਆਪਣਾ ਕਾਰੋਬਾਰ ਸਥਾਪਤ ਕੀਤਾ, ਸਗੋਂ ਗ੍ਰੇਵਸ਼ਮ ਦੇ ਗੁਰਦੁਆਰੇ ਦੇ ਮੁਖੀ ਵੀ ਬਣ ਗਏ।

ਇਹ ਵੀ ਪੜ੍ਹੋ- ਰਿਸ਼ੀ ਸੁਨਕ ਨੇ ਮੰਨੀ ਹਾਰ, ਬੋਲੇI Am Sorry ਲੇਬਰ ਪਾਰਟੀ ਨੂੰ ਮਿਲਿਆ ਬਹੁਮਤ

ਪੰਜਾਬ ਵਿੱਚ ਕੀਤੀ ਪੜ੍ਹਾਈ

ਤਨਮਨਜੀਤ ਸਿੰਘ ਢੇਸੀ ਦਾ ਜਨਮ ਯੂ.ਕੇ. ਵਿੱਚ ਹੋਇਆ। ਉਹਨਾਂ ਦੇ ਪਿਤਾ ਨੇ ਤਨਮਨਜੀਤ ਨੂੰ ਪੜ੍ਹਾਈ ਲਈ ਪੰਜਾਬ ਭੇਜਿਆ ਤਾਂ ਜੋ ਉਹ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਪੂਰਾ ਗਿਆਨ ਹਾਸਲ ਕਰ ਸਕੇ। ਤਨਮਨਜੀਤ ਰਾਏਪੁਰ ਵਿੱਚ ਆਪਣੇ ਚਾਚਾ ਪਰਮਜੀਤ ਸਿੰਘ ਕੋਲ ਪੜ੍ਹਣ ਲੱਗ ਗਏ। ਪਹਿਲਾਂ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਅਤੇ ਫਿਰ ਦਸਮੇਸ਼ ਅਕੈਡਮੀ ਆਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ। ਜਦੋਂ ਪੰਜਾਬ ਵਿਚ ਅੱਤਵਾਦ ਸਿਖਰਾਂ ‘ਤੇ ਸੀ ਤਾਂ ਪਰਮਜੀਤ ਸਿੰਘ ਤਨਮਨਜੀਤ ਨਾਲ ਯੂ.ਕੇ. ਚਲੇ ਗਏ। ਪਰ ਪੰਜਾਬ ਨਾਲੋਂ ਉਨ੍ਹਾਂ ਦਾ ਰਿਸ਼ਤਿਆਂ ਨਾ ਟੁੱਟਿਆ। ਲੰਡਨ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਤੋਂ ਬਾਅਦ, ਤਨਮਨਜੀਤ ਕਾਰੋਬਾਰ ਵਿੱਚ ਅੱਗੇ ਵਧਿਆ ਅਤੇ ਇਸ ਦੌਰਾਨ ਉਸਦਾ ਝੁਕਾਅ ਲੇਬਰ ਪਾਰਟੀ ਵੱਲ ਹੋ ਗਿਆ। ਉਹ ਗ੍ਰੇਵਸ਼ਾਮ ਦਾ ਸਭ ਤੋਂ ਘੱਟ ਉਮਰ ਦਾ ਮੇਅਰ ਬਣਿਆ।

Exit mobile version