ਪੰਜਾਬੀ ਕਪਲ ਨੇ ਕੀਤਾ ਕਾਂਡ… ਦੇਣਾ ਪਵੇਗਾ 6 ਕਰੋੜ ਰੁਪਏ ਦਾ ਜੁਰਮਾਨਾ, ਕੈਨੇਡੀਅਨ ਕੋਰਟ ਦਾ ਫੈਸਲਾ
Punjabi couple fined 6 Crore in Canada: ਕੈਨੇਡਾ ਵਿੱਚ ਲੱਖਾਂ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਮਨਜੀਤ ਕੌਰ ਸੰਧੂ ਨੂੰ ਇਨਸਾਫ਼ ਮਿਲਿਆ ਜਦੋਂ ਇੱਕ ਸਿਵਲ ਕੋਰਟ ਨੇ ਪੰਜਾਬੀ ਕਪਲ ਕੁਲਦੀਪ ਵਿਰਕ ਤੇ ਮੀਰਾ ਵਿਰਕ ਨੂੰ 9 ਲੱਖ 76 ਹਜ਼ਾਰ ਡਾਲਰ ਯਾਨੀ ਲਗਭਗ 6 ਕਰੋੜ ਰੁਪਏ ਜੁਰਮਾਨੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।
ਕੈਨੇਡਾ ਦੀ ਇੱਕ ਅਦਾਲਤ ਨੇ ਇੱਕ ਪੰਜਾਬੀ ਕਪਲ ਨੂੰ ਜੁਰਮਾਨੇ ਵਜੋਂ ਲਗਭਗ 6 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਇੱਕ ਪੰਜਾਬੀ ਔਰਤ ਵੱਲੋਂ ਕਪਲ ਵਿਰੁੱਧ ਦਾਇਰ ਕੀਤੇ ਗਏ ਧੋਖਾਧੜੀ ਦੇ ਮਾਮਲੇ ਵਿੱਚ ਦਿੱਤਾ ਗਿਆ ਹੈ। ਕੈਨੇਡਾ ਵਿੱਚ ਇੱਕ ਪੰਜਾਬੀ ਔਰਤ ਨਾਲ ਇੱਕ ਪੰਜਾਬੀ ਜੋੜੇ ਨੇ ਧੋਖਾ ਕੀਤਾ ਸੀ।
ਲੱਖਾਂ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਮਨਜੀਤ ਕੌਰ ਸੰਧੂ ਨੂੰ ਇਨਸਾਫ਼ ਮਿਲਿਆ ਜਦੋਂ ਇੱਕ ਸਿਵਲ ਕੋਰਟ ਨੇ ਪੰਜਾਬੀ ਕਪਲ ਕੁਲਦੀਪ ਵਿਰਕ ਤੇ ਮੀਰਾ ਵਿਰਕ ਨੂੰ 9 ਲੱਖ 76 ਹਜ਼ਾਰ ਡਾਲਰ ਯਾਨੀ ਲਗਭਗ 6 ਕਰੋੜ ਰੁਪਏ ਜੁਰਮਾਨੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।
ਨਿਵੇਸ਼ ਦੇ ਨਾਮ ‘ਤੇ ਪੈਸਾ ਕਮਾਉਣ ਦਾ ਝਾਂਸਾ
ਕੈਨੇਡਾ ਕੋਰਟ ਨੇ ਫੈਸਲੇ ਵਿੱਚ 20 ਹਜ਼ਾਰ ਡਾਲਰ ਯਾਨੀ 1 ਲੱਖ 20 ਹਜ਼ਾਰ ਰੁਪਏ ਖਰਚ ਵਜੋਂ ਵੱਖਰੇ ਤੌਰ ‘ਤੇ ਦੇਣ ਦਾ ਹੁਕਮ ਵੀ ਦਿੱਤਾ ਗਿਆ। ਦੱਸ ਦਈਏ ਕਿ ਮਨਜੀਤ ਕੌਰ ਸੰਧੂ ਨੂੰ ਦੁਬਈ ਵਿੱਚ ਨਿਵੇਸ਼ ਕਰਕੇ ਬਹੁਤ ਸਾਰਾ ਪੈਸਾ ਕਮਾਉਣ ਦਾ ਝਾਂਸਾ ਦਿਖਾਇਆ ਗਿਆ। ਧੋਖੇਬਾਜ਼ਾਂ ਦੇ ਜਾਲ ਵਿੱਚ ਫਸ ਕੇ, ਮਨਜੀਤ ਕੌਰ ਸੰਧੂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਇਸ ਕਪਲ ਨੂੰ ਸੌਂਪ ਦਿੱਤੀ।
ਦੱਸਣਯੋਗ ਹੈ ਕਿ ਮਨਜੀਤ ਕੌਰ ਸੰਧੂ ਦੀ ਮੁਲਾਕਾਤ ਇੱਕ ਰਿਸ਼ਤੇਦਾਰ ਦੀ ਮਦਦ ਨਾਲ ਇਸ ਕਪਲ ਨਾਲ ਹੋਈ ਸੀ। ਜਿਸ ਤੋਂ ਬਾਅਦ ਮਨਜੀਤ ਕੌਰ ਸੰਧੂ ਤੋਂ 2 ਲੱਖ ਡਾਲਰ ਯਾਨੀ 1 ਕਰੋੜ 20 ਲੱਖ ਰੁਪਏ ਇਕੱਠੇ ਕੀਤੇ ਗਏ, ਪਰ ਕੁਝ ਦਿਨਾਂ ਬਾਅਦ, ਮੀਰਾ ਵਿਰਕ ਨੇ ਦੁਬਾਰਾ ਫ਼ੋਨ ਕਰਕੇ ਕਿਹਾ ਕਿ ਦੁਬਈ ਪ੍ਰੋਜੈਕਟ ਪੂਰਾ ਹੋਣ ਵਾਲਾ ਹੈ ਅਤੇ ਕੁਝ ਹੋਰ ਪੈਸੇ ਦੀ ਲੋੜ ਪਵੇਗੀ। ਇਸ ਤੋਂ ਬਾਅਦ ਫਿਰ ਉਸ ਨੇ 2 ਲੱਖ ਡਾਲਰ ਯਾਨੀ 1 ਕਰੋੜ 20 ਲੱਖ ਰੁਪਏ ਦਾ ਬੈਂਕ ਡਰਾਫਟ ਸੌਂਪਿਆ।
ਕਥਿਤ ਧੋਖੇਬਾਜ਼ਾਂ ਨੇ ਮਨਜੀਤ ਸੰਧੂ ਨੂੰ ਲਿਖਿਆ ਪੱਤਰ
ਕੋਰਟ ਦੇ ਫੈਸਲੇ ਤੋਂ ਬਾਅਦ ਇਸ ਕਪਲ ਨੇ ਮਨਜੀਤ ਕੌਰ ਸੰਧੂ ਨੂੰ ਇੱਕ ਵਾਅਦਾ ਪੱਤਰ ਵੀ ਲਿਖਿਆ, ਜਿਸ ਵਿੱਚ 10 ਫੀਸਦ ਵਿਆਜ ਦੇਣ ਅਤੇ 4 ਮਹੀਨਿਆਂ ਦੇ ਅੰਦਰ ਪੈਸੇ ਵਾਪਸ ਦੇਣ ਦੀ ਗੱਲ ਸੀ। ਪਰ ਤਿੰਨ ਮਹੀਨਿਆਂ ਬਾਅਦ ਕਥਿਤ ਧੋਖੇਬਾਜ਼ਾਂ ਨੇ ਮਨਜੀਤ ਕੌਰ ਸੰਧੂ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਕਿਹਾ ਕਿ ਪ੍ਰੋਜੈਕਟ ਪੂਰਾ ਹੋਣ ਵਾਲਾ ਹੈ ਅਤੇ 1 ਲੱਖ ਡਾਲਰ ਯਾਨੀ 60 ਲੱਖ ਰੁਪਏ ਹੋਰ ਚਾਹੀਦੇ ਹਨ। ਇਨ੍ਹਾਂ ਕੁਝ ਹੋਣ ਤੋਂ ਬਾਅਦ ਵੀ ਮਨਜੀਤ ਨੇ ਮੁੜ ਪੈਸੇ ਦੇ ਦਿੱਤੇ। ਇਸ ਤਰ੍ਹਾਂ ਉਹ ਲਗਾਤਾਰ ਪੈਸੇ ਮੰਗਦੇ ਰਹੇ ਅਤੇ ਮਨਜੀਤ ਕੌਰ ਉਨ੍ਹਾਂ ਨੂੰ ਪੈਸੇ ਦਿੰਦੀ ਰਹੀ।
ਇਹ ਵੀ ਪੜ੍ਹੋ
ਆਖਰ ਵਿੱਚ ਮੀਰਾ ਵਿਰਕ ਨੇ ਮਨਜੀਤ ਕੌਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਮਨਜੀਤ ਕੌਰ ਸੰਧੂ ਨੂੰ ਨਾ ਤਾਂ ਮੂਲਧਨ ਮਿਲਿਆ ਅਤੇ ਨਾ ਹੀ ਵਿਆਜ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਬੀਬੀ ਸੰਧੂ ਡਿਪਰੈਸ਼ਨ ਵਿੱਚੋਂ ਗੁਜ਼ਰ ਰਹੀ ਸੀ। ਉਸ ਨੂੰ ਆਪਣਾ ਘਰ ਵੇਚ ਕੇ ਇੱਕ ਛੋਟਾ ਘਰ ਖਰੀਦਣਾ ਪਿਆ। ਅਦਾਲਤ ਦੇ ਅਨੁਸਾਰ, ਹਰਜਾਨੇ ਦੀ ਕੁੱਲ ਰਕਮ 11 ਲੱਖ 41 ਹਜ਼ਾਰ ਡਾਲਰ ਸੀ, ਪਰ ਕੇਸ ਵਿੱਚ ਸ਼ਾਮਲ ਕੁਝ ਹੋਰ ਧਿਰਾਂ ਨੇ ਅਦਾਲਤ ਦੇ ਬਾਹਰ ਮਨਜੀਤ ਕੌਰ ਸੰਧੂ ਨਾਲ ਸਮਝੌਤਾ ਕਰ ਲਿਆ, ਜਿਸ ਤੋਂ ਬਾਅਦ ਇਸ ਨੂੰ 3 ਲੱਖ 30 ਹਜ਼ਾਰ ਰੁਪਏ ਘਟਾ ਦਿੱਤਾ ਗਿਆ।।
