NRI ਦੀ ਕਾਰ ‘ਤੇ ਤਲਵਾਰਾਂ ਨਾਲ ਹਮਲਾ, ਪੀੜਤ ਨੇ ਭੱਜਕੇ ਬਚਾਈ ਜਾਨ, ਵਾਰਦਾਤ ਸੀਸੀਟੀਵੀ ‘ਚ ਕੈਦ

Updated On: 

10 Oct 2023 12:35 PM

ਪੰਜਾਬ ਵਿੱਚ ਕ੍ਰਾਈਮ ਵੱਧ ਰਿਹਾ ਹੈ ਹਰ ਲੁੱਟ ਕਤਲ ਅਤੇ ਹਮਲੇ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਜਲੰਧਰ ਤੋਂ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਐੱਨਆਰਆਈ ਦੀ ਕਾਰ ਤੇ ਕੁੱਝ ਬਦਮਾਸ਼ਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

NRI ਦੀ ਕਾਰ ਤੇ ਤਲਵਾਰਾਂ ਨਾਲ ਹਮਲਾ, ਪੀੜਤ ਨੇ ਭੱਜਕੇ ਬਚਾਈ ਜਾਨ, ਵਾਰਦਾਤ ਸੀਸੀਟੀਵੀ ਚ ਕੈਦ

ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਦੇ ਟਿਕਾਣਿਆਂ 'ਤੇ STF ਦੀ ਛਾਪੇਮਾਰੀ, 13 ਥਾਵਾਂ ਤੇ ਪਈ ਰੇਡ

Follow Us On

ਜਲੰਧਰ। ਜਲੰਧਰ ਵਿਖੇ ਇੱਕ ਐੱਨਆਰਆਈ (NRI) ਦੀ ਕਾਰ ਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਤੇ ਹਮਲੇ ਦੀ ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਰਾਮਾ ਮੰਡੀ ਦੇ ਏ.ਐਸ.ਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਵਾਹਨਾਂ ਅਤੇ ਮੋਟਰਸਾਈਕਲਾਂ ‘ਤੇ ਸਵਾਰ ਸਾਰੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।

ਲੱਧੇਵਾਲੀ ਰੋਡ ‘ਤੇ ਸਫਾਰੀ ਗੱਡੀ ਅਤੇ ਮੋਟਰਸਾਈਕਲ (Motorcycle) ਸਵਾਰ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਸਫਾਰੀ ਚਾਲਕ ਨੇ ਪਹਿਲਾਂ ਬੁਲਟ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ, ਫਿਰ ਕਾਰ ਬੇਕਾਬੂ ਹੋ ਕੇ ਇਕ ਖੰਭੇ ਨਾਲ ਜਾ ਟਕਰਾਈ।

15-20 ਨੌਜਵਾਨਾਂ ਨੇ ਕੀਤਾ ਕਾਰ ਦੇ ਡਰਾਈਵਰ ‘ਤੇ ਹਮਲਾ

ਇਸ ਦੌਰਾਨ ਮੋਟਰਸਾਈਕਲ ਸਵਾਰ 15-20 ਨੌਜਵਾਨਾਂ ਨੇ ਗੱਡੀ ਦੇ ਡਰਾਈਵਰ ‘ਤੇ ਹਮਲਾ ਕਰ ਦਿੱਤਾ ਅਤੇ ਤਲਵਾਰਾਂ ਨਾਲ ਗੱਡੀ ਦੀ ਭੰਨਤੋੜ ਕੀਤੀ। ਐਨਆਰਆਈ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਰਾਮਾ ਮੰਡੀ ਦੀ ਪੁਲਿਸ (Police) ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਰਾਮਾ ਮੰਡੀ ਦੇ ਏ.ਐਸ.ਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਵਾਹਨਾਂ ਅਤੇ ਮੋਟਰਸਾਈਕਲਾਂ ‘ਤੇ ਸਵਾਰ ਸਾਰੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ | ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਸਕੈਨ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।