ਐਨਆਰਆਈਜ਼ ਹੁਣ ਅਪਣੇ ਇੰਟਰਨੈਸ਼ਨਲ ਮੋਬਾਈਲ ਨੰਬਰ ਤੇ ਰੱਖ ਸਕਦੇ ਹਨ ਯੂਪੀਆਈ

Published: 

13 Jan 2023 10:53 AM

ਧਿਆਨ ਰੱਖੋ ਕਿ ਕਿਸੇ ਵੀ ਐਪ ਲਈ ਯੂਪੀਆਈ ਆਈਡੀ ਸਥਾਪਤ ਕਰਨ ਵਾਸਤੇ ਭਾਰਤ ਦਾ ਵੈਲਿਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ

ਐਨਆਰਆਈਜ਼ ਹੁਣ ਅਪਣੇ ਇੰਟਰਨੈਸ਼ਨਲ ਮੋਬਾਈਲ ਨੰਬਰ ਤੇ ਰੱਖ ਸਕਦੇ ਹਨ ਯੂਪੀਆਈ
Follow Us On

ਉਹ ਪ੍ਰਵਾਸੀ ਭਾਰਤੀ ਹੁਣ ਅਪਣੇ ਇੰਟਰਨੈਸ਼ਨਲ ਮੋਬਾਇਲ ਨੰਬਰ ਤੇ ਵੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ ਯੂਪੀਆਈ ਨੂੰ ਅਕਸੇਸ ਕਰਨ ਵਿੱਚ ਸਮਰੱਥ ਹੋਣਗੇ। ਦ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਯਾਨੀ ਐਨਪੀਸੀਆਈਏ ਨੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਹਨਾਂ ਵਿੱਚ 10 ਮੁਲਕਾਂ ਦੇ ਐਨਆਰਆਈਜ਼ ਨੂੰ ਉਹਨਾਂ ਦੇ ਅਜਿਹੇ ਬੈਂਕ ਖਾਤਿਆਂ ਲਈ, ਜਿਹੜੇ ਨਾਨ ਰੈਜ਼ੀਡੈਂਟ ਐਕਸਟਰਨਲ ਯਾਨੀ ਐਨਆਰਈ ਯਾਂ ਨਾਨ ਰੈਜ਼ੀਡੈਂਟ ਆਰਡਿਨਰੀ ਯਾਨੀ ਐਨਆਰਓ ਖਾਤਿਆਂ ਵਿੱਚ ਵਰਗੀਕ੍ਰਿਤ ਬੈਂਕ ਖਾਤਿਆਂ ਲਈ ਉਹਨਾਂ ਦੇ ਇੰਟਰਨੈਸ਼ਨਲ ਮੋਬਾਈਲ ਨੰਬਰਾਂ ਰਾਹੀਂ ਯੂਪੀਆਈ ਸੇਵਾਵਾਂ ਨੂੰ ਅਕਸੇਸ ਕਰਣ ਦੀ ਸਹੂਲਤ ਦਿੰਦੇ ਹਨ।

ਇਹਨਾਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਮੁਤਾਬਿਕ, ਇਹਨਾਂ ਮੁਲਕਾਂ ਵਿੱਚ ਰਹਿਣ ਵਾਲੇ ਐੱਨਆਰਆਈਜ਼ ਕੋਲ ਹੁਣ ਉਸ ਮੁਲਕ ਵਿੱਚ ਇਸਤੇਮਾਲ ਕੀਤੇ ਜਾ ਰਹੇ ਮੋਬਾਇਲ ਨੰਬਰ ਰਾਹੀਂ ਇੱਕ ਇੰਟਰਨੈਸ਼ਨਲ ਕੰਟਰੀ ਕੋਡ ਨਾਲ ਯੂਪੀਆਈ ਖਾਤੇ ਨੂੰ ਐਕਟੀਵੇਟ ਕਰਨ ਦਾ ਵਿਕਲਪ ਹੋਵੇਗਾ। ਧਿਆਨ ਰੱਖੋ ਕਿ ਕਿਸੇ ਵੀ ਐਪ ਲਈ ਯੂਪੀਆਈ ਆਈਡੀ ਸਥਾਪਤ ਕਰਨ ਵਾਸਤੇ ਭਾਰਤ ਦਾ ਵੈਲਿਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ।

ਜਦੋਂ ਕੋਈ ਯੂਜ਼ਰ ਗੂਗਲ ਪੇ ਜਾਂ ਪੇਟੀਐਮ ਵਰਗੇ ਕਿਸੇ ਐਪ ਤੋਂ ਯੂਪੀਆਈ ਨੂੰ ਐਕਟੀਵੇਟ ਕਰਦਾ ਹੈ ਤਾਂ ਇਹ ਪੱਕਾ ਕਰਨ ਵਾਸਤੇ ਕਿ ਇਹ ਮੋਬਾਈਲ ਨੰਬਰ ਉਸ ਬੈਂਕ ਨਾਲ ਜੁੜਿਆ ਹੈ ਯਾਂ ਨਹੀਂ, ਉਸ ਨੰਬਰ ਤੋਂ ਇੱਕ ਐਸਐਮਐਸ ਭੇਜਦਾ ਹੈ। ਇਸ ਕਰਕੇ ਵਿਦੇਸ਼ ਜਾ ਰਹੇ ਲੋਕਾਂ ਨੂੰ ਜਦੋਂ ਯੂਪੀਆਈ ਨੂੰ ਅਕਸੇਸ ਕਰਣਾ ਹੁੰਦਾ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਭਾਰਤੀ ਮੋਬਾਇਲ ਨੰਬਰ ਐਕਟੀਵੇਟ ਰੱਖਣਾ ਪਵੇਗਾ, ਜੋ ਇੰਟਰਨੈਸ਼ਨਲ ਰੋਮਿੰਗ ਦੀ ਕੀਮਤਾਂ ਕਰਕੇ ਵਾਧੂ ਮਹਿੰਗਾ ਪੈ ਸਕਦਾ ਹੈ।

ਹੁਣ ਇਹ ਯੂਜ਼ਰਸ ਭਾਰਤੀ ਮੋਬਾਈਲ ਫੋਨ ਨੰਬਰ ਤੋਂ ਬਿਨਾਂ ਯੂਪੀਆਈ ਨੂੰ ਅਕਸੇਸ ਕਰ ਪਾਉਣਗੇ। ਐਨਪੀਸੀਆਈ ਦੇ ਆਦੇਸ਼ ਮੁਤਾਬਿਕ, ਮੈਂਬਰ ਬੈਂਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਯੂਪੀਆਈ ਖਾਤਾ ਸਿਰਫ਼ ਫ਼ੇਮਾ ਦੇ ਨਿਯਮ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਸਬੰਧਤ ਨਿਯਾਮਕ ਵਿਭਾਗਾਂ ਵੱਲੋਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੀਆਂ ਹਿਦਾਇਤਾਂ ਨੂੰ ਪੂਰਾ ਕਰਦੇ ਹੋਣ। ਇਸ ਤੋਂ ਇਲਾਵਾ ਸਾਰੀਆਂ ਜ਼ਰੂਰੀ ‘ਐਂਟੀ ਮਨੀ ਲਾਉਂਡਰਿੰਗ- ਏਐਮਐਲ/ਕੰਬੇਟਿੰਗ ਆਫ਼ ਫਾਇਨਾਂਸਿੰਗ ਆਫ਼ ਟੇਰੇਰਿਜਮ- ਸੀਐਲ ਚੇਕ੍ਸ ਅਤੇ ਕੰਪਲੀਏਂਸ ਵੇਲੀਡੇਸ਼ਨ/ਅਕਾਊਂਟ ਲੈਵਲ ਵੇਲੀਡੇਟਰਸ ਐਜ਼ ਪਰ ਦ ਏਕ੍ਸਟੈਂਟ’ ਨੂੰ ਇਹਨਾਂ ਬੈਂਕ ਖਾਤਿਆਂ ਵਿੱਚ ਲਾਗੂ ਹੋਣਾ ਚਾਹੀਦਾ ਹੈ।

ਆਉਣ ਵਾਲੇ ਸਮੇਂ ਵਿੱਚ ਐਨਪੀਸੀਆਈ ਦੀ ਯੋਜਨਾ ਯੂਪੀਆਈ ਦੇ ਇਸਤੇਮਾਲ ਦੀ ਸਹੂਲੀਅਤ ਨੂੰ ਹੋਰ ਮੁਲਕਾਂ ਵਿੱਚ ਵੀ ਵਧਾਉਣ ਦੀ ਮਨਸ਼ਾ ਹੈ। ਐਨਪੀਸੀਆਈ ਦਾ ਕਹਿਣਾ ਹੈ ਕਿ ਉਹ ਹੇਠ ਲਿੱਖੇ ਮੁਲਕਾਂ ਦੇ ਕੰਟਰੀ ਕੋਡ ਵਾਲੇ ਮੋਬਾਇਲ ਨੰਬਰਾਂ ਰਾਹੀਂ ਵੀ ਲੈਣ-ਦੇਣ ਸ਼ੁਰੁ ਕਰਣ ਵਾਲੀ ਹੈ।

ਸਿੰਗਾਪੁਰ
ਆਸਟ੍ਰੇਲੀਆ
ਕਨੇਡਾ
ਹਾਂਗਕਾਂਗ
ਓਮਾਨ
ਕਤਰ
ਅਮਰੀਕਾ
ਸਊਦੀ ਅਰਬ
ਯੂਏਈ
ਯੂਕੇ