ਆਸਟ੍ਰੇਲੀਆ ‘ਚ ਖਾਲਿਸਤਾਨੀ ਸਮਰਥਕ ਦੀ ਕੁੱਟਮਾਰ, ਹਰਿਆਣਾ ਦੇ ਨੌਜਵਾਨਾਂ ਨੇ ਕਾਰ ‘ਤੇ ਵਰ੍ਹਾਏ ਡੰਡੇ, ਹਿੰਦੂਆਂ ਖਿਲਾਫ ਕੀਤੀ ਸੀ ਬਿਆਨਬਾਜ਼ੀ

Updated On: 

09 Aug 2023 14:32 PM IST

ਆਸਟ੍ਰੇਲੀਆ 'ਚ ਹਿੰਦੂਆਂ ਖਿਲਾਫ ਭੜਕਾਊ ਬਿਆਨ ਦੇਣ ਵਾਲੇ ਖਾਲਿਸਤਾਨੀ ਸਮਰਥਕ ਲਾਡੀ ਲਾਹੌਰੀਆ ਦੀ ਹਰਿਆਣਾ ਦੇ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਆਸਟ੍ਰੇਲੀਆ ਚ ਖਾਲਿਸਤਾਨੀ ਸਮਰਥਕ ਦੀ ਕੁੱਟਮਾਰ, ਹਰਿਆਣਾ ਦੇ ਨੌਜਵਾਨਾਂ ਨੇ ਕਾਰ ਤੇ ਵਰ੍ਹਾਏ ਡੰਡੇ, ਹਿੰਦੂਆਂ ਖਿਲਾਫ ਕੀਤੀ ਸੀ ਬਿਆਨਬਾਜ਼ੀ
Follow Us On
ਆਸਟ੍ਰੇਲੀਆ ‘ਚ ਅਕਸਰ ਤੁਸੀਂ ਕਿਸੇ ਵਿਵਾਦ ਨੂੰ ਲੈ ਕੇ ਲੋਕਾਂ ਨੂੰ ਝਗੜਦੇ ਦੇਖਿਆ ਹੋਵੇਗਾ। ਪਰ ਇਸ ਵਾਰ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਥੇ ਹਿੰਦੂਆਂ (Hindus) ਖਿਲਾਫ ਭੜਕਾਊ ਬਿਆਨ ਦੇਣ ਵਾਲੇ ਖਾਲਿਸਤਾਨੀ ਸਮਰਥਕ ਲਾਡੀ ਲਾਹੌਰੀਆ ਦੀ ਹਰਿਆਣਾ ਦੇ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੱਸ ਦਈਏ ਕਿ ਨੌਜਵਾਨਾਂ ਨੇ ਕਾਰ ਦੇ ਅੰਦਰ ਹੀ ਉਸ ‘ਤੇ ਡੰਡੇ ਵਰ੍ਹਾ ਦਿੱਤੇ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 3 ਨੌਜਵਾਨਾਂ ਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਇਸ ਹਮਲੇ ਵਿੱਚ ਲਾਡੀ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਹਮਲਾਵਰਾਂ (Attackers) ਨੇ ਡੰਡਿਆਂ ਨਾਲ ਉਸ ਦੀ ਗੱਡੀ ਦੀ ਵੀ ਭੰਨ-ਤੋੜ ਕੀਤੀ। ਜਦੋਂ ਹਮਲਾ ਹੋਇਆ ਤਾਂ ਲਾਡੀ ਅੰਡਰ ਗਰਾਉਂਡ ਪਾਰਕਿੰਗ ਵਿੱਚ ਬੈਠਾ ਸੀ।

ਹਰਿਆਣਾ ਦੇ ਵਿਦਿਆਰਥੀਆਂ ‘ਤੇ ਕੀਤਾ ਹਮਲਾ

ਲਾਡੀ ਲਾਹੌਰੀਆ ਦੀ ਕੁੱਟਮਾਰ ਦਾ ਇੱਕ ਹੋਰ ਵੱਡਾ ਕਾਰਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਡੀ ਲਾਹੌਰੀਆ ਨੇ ਹਰਿਆਣਾ ਦੇ ਵਿਦਿਆਰਥੀਆਂ ‘ਤੇ ਆਪਣੇ ਗੈਂਗ ਰਾਹੀਂ ਹਮਲਾ ਕਰਵਾਇਆ ਸੀ। ਲਾਡੀ ਦੇ ਗੈਂਗ ਨੇ ਖਾਲਿਸਤਾਨੀ ਝੰਡੇ ਲੈ ਕੇ ਜਾ ਰਹੇ ਹਰਿਆਣਾ ਦੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਦਾ ਬਦਲਾ ਲੈਣ ਲਈ ਹਰਿਆਣਾ ਦੇ ਨੌਜਵਾਨਾਂ ਨੇ ਲਾਡੀ ਲਾਹੌਰੀਆ ਤੋਂ ਬਦਲਾ ਲਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਆਸਟ੍ਰੇਲੀਆ ਵਿੱਚ ਖਾਲਿਸਤਾਨੀਆਂ ਨੇ ਭਾਰਤੀ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਸੀ। ਦਰਅਸਲ ਉਸ ਨੇ ਖਾਲਿਸਤਾਨ ਦਾ ਵਿਰੋਧ ਕੀਤਾ ਸੀ। ਖਾਲਿਸਤਾਨੀਆਂ (Khalistan’s) ਨੇ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ ਸੀ। ਪੀੜਤ ਵਿਦਿਆਰਥੀ ਨੇ ਇਸ ਪੂਰੇ ਘਟਨਕ੍ਰਮ ਬਾਰੇ ਆਸਟਰੇਲੀਆ ਟੂਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ