Punjabi Boy Achievement: ਮੋਗਾ ਦੇ ਗੱਭਰੂ ਪੁੱਤ ਨੇ ਕੈਨੇਡਾ ‘ਚ ਕਰਵਾਈ ਬੱਲੇ-ਬੱਲੇ, ਜਹਾਜ਼ ਚਲਾਉਣ ਦਾ ਲਾਇਸੈਂਸ ਕੀਤਾ ਹਾਸਲ
Punjabi Boy Achievement in Canada: ਕਰਨਦੀਪ ਸਿੰਘ ਬਰਾੜ ਨੇ ਕੈਨੇਡਾ ਵਿਚ ਪਾਇਲਟ ਬਣ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਕਰਨਦੀਪ ਸਿੰਘ ਬਰਾੜ ਨੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਪੰਜਾਬੀਆਂ ਦਾ ਸਿਰ ਵੀ ਉੱਚਾ ਕੀਤਾ ਹੈ।
NRI News Update: ਪੰਜਾਬ ਦੇ 23 ਜਿਲ੍ਹਿਆਂ ਵਿੱਚ ਮੋਗਾ ਜ਼ਿਲੇ ਦੇ ਪਿੰਡ ਲੰਡੇ ਦਾ ਨਾਂ ਪੜ੍ਹੇ-ਲਿਖੇ ਪਿੰਡਾਂ ਦੀ ਲਿਸਟ ਵਿਚ ਸਭ ਤੋਂ ਅੱਗੇ ਆਉਂਦਾ ਹੈ। ਪਿੰਡ ਲੰਡੇ ਦੇ ਹੈੱਡਮਾਸਟਰ ਸਰਵਨ ਸਿੰਘ ਦੇ ਪੜਪੋਤੇ ਅਤੇ ਸਮਿੱਤਰ ਸਿੰਘ ਦੇ ਪੋਤਰੇ, ਕਰਨਦੀਪ ਸਿੰਘ ਬਰਾੜ ਨੇ ਕੈਨੇਡਾ ਵਿਚ ਪਾਇਲਟ ਬਣ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ।
ਕਰਨਦੀਪ ਸਿੰਘ ਬਰਾੜ ਨੇ ਕੈਨੇਡਾ (Canada) ਵਿੱਚ ਪ੍ਰੀਖਿਆ ਪਾਸ ਕਰ ਕੇ ਪ੍ਰਾਈਵੇਟ ਹਵਾਈ ਜਹਾਜ਼ ਚਲਾਉਣ ਦਾ ਲਾਇਸੈਂਸ ਹਾਸਲ ਕੀਤਾ ਹੈ।
ਰੋਸ਼ਨ ਕੀਤਾ ਪਿੰਡ ਦਾ ਨਾਮ
ਮਿਲੀ ਜਾਣਕਾਰੀ ਮੁਤਾਬਕ ਸਾਬਕਾ ਜ਼ਿਲ੍ਹਾ ਯੂਨਿਟ ਅਫ਼ਸਰ ਪਰਦੀਪ ਸਿੰਘ ਬਰਾੜ ਅਤੇ ਸਾਬਕਾ ਪ੍ਰਿੰਸੀਪਲ ਗੁਰਦੀਪ ਕੌਰ ਬਰਾੜ ਦਾ ਸਪੁੱਤਰ ਕਰਨਦੀਪ ਸਿੰਘ ਬਰਾੜ ਕੁਝ ਸਾਲ ਪਹਿਲਾਂ ਹੀ ਕੈਨੇਡਾ ਵਿਖੇ ਪੜ੍ਹਾਈ ਲਈ ਗਿਆ ਸੀ।
ਕਰਨਦੀਪ ਸਿੰਘ ਬਰਾੜ ਨੇ ਆਪਣੀ ਮਿਹਨਤ ਦੇ ਬਲਬੂਤੇ ‘ਤੇ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ (British Columbia) ਦੇ ਸ਼ਹਿਰ ਡੈਲਟਾ ਦੇ ਮਸ਼ਹੂਰ ਇੰਟਰਨੈਸ਼ਨਲ ਫਲਾਇਟ ਸੈਂਟਰ ਵਿਚ ਦਾਖ਼ਲਾ ਪ੍ਰਾਪਤ ਕੀਤਾ ਅਤੇ ਸਖ਼ਤ ਮਿਹਨਤ ਤੋਂ ਬਾਅਦ ਟੈਸਟ ਪਾਸ ਕਰ ਕੇ ਪ੍ਰਾਈਵੇਟ ਜਹਾਜ਼ ਚਲਾਉਣ ਦਾ ਲਾਇਸੈਂਸ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
BKU ਵੱਲੋਂ ਵਿਸ਼ੇਸ਼ ਸਨਮਾਨ ਦਾ ਐਲਾਨ
ਕਰਨਦੀਪ ਸਿੰਘ ਬਰਾੜ ਨੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਪੰਜਾਬੀਆਂ ਦਾ ਸਿਰ ਵੀ ਉੱਚਾ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਰਿਸ਼ਤੇਦਾਰ, ਦੋਸਤਾਂ-ਮਿੱਤਰਾਂ ਨੇ ਕਰਨਦੀਪ ਸਿਘ ਬਰਾੜ ਦੇ ਦਾਦਾ ਸੁਮਿੱਤਰ ਸਿੰਘ, ਪਿਤਾ ਪ੍ਰਦੀਪ ਸਿੰਘ ਬਰਾੜ, ਮਾਤਾ ਗੁਰਦੀਪ ਕੌਰ ਬਰਾੜ ਨੂੰ ਵਧਾਈਆਂ ਦਿੱਤੀਆਂ।
ਇਹ ਵੀ ਪੜ੍ਹੋ
ਉਥੇ ਹੀ ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ, ਭਾਰਤ ਵੱਲੋਂ ਕਰਨ ਬਰਾੜ ਦਾ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਵੀ ਕੀਤਾ ਗਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ